06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਇੰਜੀਨੀਅਰਜ਼ ਦੇ ਹੱਕ ਦੇਣ ਤੋਂ ਭੱਜਣ ਵਾਲੀ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਲਈ ਇੰਜੀਨੀਅਰਾਂ ਨੇ ਕੀਤੀ ਅਹਿਮ ਮੀਟਿੰਗ

Ad Position 21
No active advertisement
ਅਜੀਤ ਡੈਸਕ 28-07-2026
ਹੰਬੜਾਂ, 27 ਜੁਲਾਈ (ਮੇਜਰ ਹੰਬੜਾਂ)-ਸੂਬਾ ਪੱਧਰੀ ਮਾਨਤਾ ਪ੍ਰਾਪਤ ਇੰਜੀਨੀਅਰਜ਼ ਦੀ ਜਥੇਬੰਦੀ ‘ਜਲ ਸਰੋਤ ਵਿਭਾਗ ਇੰਜੀਨੀਅਰਜ਼ ਐਸੋਸੀਏਸ਼ਨ ਪੰਜਾਬ’ ਵੱਲੋਂ ਅੱਜ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਸਬੰਧੀ ਹੰਬੜਾਂ ’ਚ ਜਾਣਕਾਰੀ ਸਾਂਝੀ ਕਰਦਿਆਂ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਤੌਰ ’ਤੇ ਅਹਿਮ ਏਜੰਡਾ ਪੰਜਾਬ ਸਰਕਾਰ ਵੱਲੋਂ ਪਿਛਲੇ ਲੰਬੇ ਅਰਸੇ ਤੋਂ ਟਾਲ ਮਟੋਲ ਦੀ ਨੀਤੀ ਅਪਣਾਈ ਰੱਖਣ, ਵਾਅਦੇ ਕਰਕੇ ਮੁਕਰਨ ਅਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਡੀ.ਏ./ਡੀ.ਆਰ. ਦੇਣ ਤੋਂ ਇਨਕਾਰੀ ਹੋਣ, ਨਵੇਂ ਭਰਤੀ ਮੁਲਾਜ਼ਮਾਂ ਨੂੰ ਕੇਂਦਰੀ ਸਕੇਲ ਦੇਣ ਅਤੇ ਤਨਖਾਹਾਂ ਤੇ ਪੈਨਸ਼ਨਾਂ ਦੇ ਬਣਦੇ ਲੀਗਲ ਹੱਕ/ਭੱਤੇ ਦੇਣ ਤੋਂ ਭੱਜਣ ਸਮੇਤ 6ਵੇਂ ਤਨਖਾਹ ਕਮਿਸ਼ਨ ਦੇ ਬਣਦੇ ਬਕਾਏ ਯਕਮੁਸ਼ਤ ਨਾ ਦੇ ਕੇ ਕਿਸ਼ਤਾਂ ਵਿੱਚ ਦੇਣਾ ਮੁੱਖ ਸੀ। ਜਥੇਬੰਦੀ ਦੇ ਵੱਖ ਵੱਖ ਜ਼ੋਨਾਂ ਦੇ ਪ੍ਰਧਾਨ ਅਤੇ ਜਨਰਲ ਸਕੱਤਰਾਂ ਵੱਲੋਂ ਸਰਕਾਰ ਦੀ ਮੁਲਾਜ਼ਮ ਮਾਰੂ ਨੀਤੀ ਅਤੇ ਵਾਅਦਿਆਂ ਤੋਂ ਮੁਕਰੀ ਸਰਕਾਰ ਵਿਰੁੱਧ ਰੱਜ ਕੇ ਭੜਾਸ ਕੱਢੀ ਗਈ ਅਤੇ ਰੋਹ ਭਰਪੂਰ ਨਾਅਰੇਬਾਜ਼ੀ ਅਤੇ ਪਿੱਟ ਸਿਆਪਾ ਕੀਤਾ ਗਿਆ। ਅੱਜ ਦੀ ਇਸ ਹੋਈ ਅਹਿਮ ਮੀਟਿੰਗ ਵਿੱਚ ਸਰਬਸੰਮਤੀ ਨਾਲ 7 ਅਗਸਤ ਨੂੰ ਚੰਡੀਗੜ੍ਹ ਮਹਾਂ ਰੈਲੀ ਕਰਨ ਦੇ ਉਲੀਕੇ ਗਏ ਸੰਘਰਸ਼ ਦੇ ਪ੍ਰੋਗਰਾਮਾਂ ਵਿੱਚ ਵੱਧ ਚੜਕੇ ਹਿੱਸਾ ਲੈਣ ਦਾ ਫ਼ੈਸਲਾ ਲਿਆ ਗਿਆ। ਇਸ ਮੌਕੇ ‘ਜਲ ਸਰੋਤ ਵਿਭਾਗ ਇੰਜੀਨੀਅਰਜ਼ ਐਸੋਸੀਏਸ਼ਨ ਪੰਜਾਬ’ ਦੀ ਸੂਬਾ ਪੱਧਰੀ ਚੋਣ ਬਾਰੇ ਜਲਦ ਚੋਣ ਕਰਾਉਣ ਬਾਰੇ ਵੀ ਫ਼ੈਸਲਾ ਲਿਆ ਗਿਆ। ਅੱਜ ਦੀ ਰੋਹ ਭਰਪੂਰ ਮੀਟਿੰਗ ਵਿੱਚ ਬੁਲਾਰਿਆਂ ਵੱਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਇੰਨ੍ਹਾਂ ਐਕਸ਼ਨਾਂ ਅਤੇ ਬਣਦੇ ਹੱਕ ਦੇਣ ਲਈ ਧਿਆਨ ਨਾ ਦਿੱਤਾ ਤਾਂ ਅਗਲੇ ਹੋਰ ਵੀ ਕਰੜੇ ਪ੍ਰੋਗਰਾਮ ਅਤੇ ਐਕਸ਼ਨ ਉਲੀਕੇ ਜਾਣਗੇ। ਜਿਸਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਆਪਣੀ ਹੋਵੇਗੀ। ਅੱਜ ਦੀ ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਮੁੱਖ ਆਗੂ ਇੰਜ: ਦਸ਼ਰਥ ਜਾਖੜ ਸਟੇਟ ਪ੍ਰਧਾਨ, ਇੰਜ: ਗੁਰਪ੍ਰੀਤ ਸਿੰਘ ਜਨਰਲ ਸਕੱਤਰ, ਇੰਜ; ਵਿਕਰਮਜੀਤ ਸਿੰਘ ਵਿੱਤ ਸਕੱਤਰ, ਇੰਜ: ਜਗਰੂਪ ਸਿੰਘ ਪ੍ਰਧਾਨ ਲੁਧਿਆਣਾ ਜ਼ੋਨ, ਇੰਜ. ਰਾਜਵਿੰਦਰ ਸਿੰਘ ਪ੍ਰਧਾਨ ਸੰਗਰੂਰ ਜ਼ੋਨ, ਇੰਜ. ਨੀਰਜ ਪ੍ਰਧਾਨ ਪਟਿਆਲਾ ਜ਼ੋਨ, ਇੰਜ. ਪ੍ਰੀਤਅਨਮੋਲ ਸਿੰਘ ਪ੍ਰਧਾਨ ਗਿੱਦੜਬਾਹਾ ਜ਼ੋਨ, ਮੋਹਿਤ ਗੋਇਲ ਅਬੋਹਰ ਜ਼ੋਨ, ਉਦੈ ਸ਼ਰਮਾਂ ਜਨਰਲ ਸਕੱਤਰ ਡੈਮ ਜ਼ੋਨ, ਗੁਰਤੇਜ ਸਿੰਘ ਐੱਸ ਡੀ.ਓ, ਇੰਜ. ਕਰਨਵੀਰ ਸਿੰਘ ਜਨਰਲ ਸਕੱਤਰ ਲੁਧਿਆਣਾ ਜ਼ੋਨ, ਗਗਨਦੀਪ ਅਤੇ ਰਿੰਕੂ ਕਲਵਾਣੀਆ ਆਦਿ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ’ਤੇ ਲਾਠੀਚਾਰਜ ਸਰਕਾਰ ਦੀ ਨਾ ਸਹਿਣਯੋਗ ਕਾਰਵਾਈ- ਸਿੰਮਕ, ਮਲਕਪੁਰ, ਝੱਮਟ ਅਗਲੀ ਖ਼ਬਰ ‘ਨੀਟ’ ਵਾਂਗ ਫਾਰਮਾਸਿਸਟ ਭਰਤੀ ਪ੍ਰੀਖਿਆ ਸਮੇਂ ਕੁਤਾਹੀ ਵਾਲੇ ਅਸਤੀਫ਼ਾ ਦੇਣ-ਲਲਤੋਂ
Ad Position 24
No active advertisement