15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਬੱਲੋਵਾਲ ’ਚ ਅਮਰਦੀਪ ਸਿੰਘ ਰੂਬੀ ਦੀ ਅਗਵਾਈ ਹੇਠ ਕਾਂਗਰਸ ਦੀ ਜ਼ੋਨ ਪੱਧਰੀ ਮੀਟਿੰਗ

Ad Position 21
No active advertisement
ਅਜੀਤ ਡੈਸਕ 29-07-2026

ਜੋਧਾਂ, 28 ਜੁਲਾਈ (ਗੁਰਵਿੰਦਰ ਸਿੰਘ ਹੈਪੀ)- ਬੱਲੋਵਾਲ ਵਿਖੇ ਸੀਨੀਅਰ ਕਾਂਗਰਸੀ ਆਗੂ ਅਮਰਦੀਪ ਸਿੰਘ ਰੂਬੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਜ਼ਿਲ੍ਹਾ ਪ੍ਰੀਸ਼ਦ ਮੋਹੀ ਜ਼ੋਨ ਦੀ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਕਾਂਗਰਸ ਪਾਰਟੀ ਦੇ ਨਵ ਨਿਯੁਕਤ ਅਹੁਦੇਦਾਰਾਂ ਕੁਲਦੀਪ ਸਿੰਘ ਬੱਦੋਵਾਲ ਪ੍ਰਧਾਨ ਐੱਸ.ਸੀ. ਵਿੰਗ ਲੁਧਿਆਣਾ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਗੋਲੂ ਪਮਾਲੀ, ਪ੍ਰਧਾਨ ਤਨਵੀਰ ਸਿੰਘ ਗਰੇਵਾਲ ਜੋਧਾਂ, ਲਖਵਿੰਦਰ ਸਿੰਘ ਘਮਣੇਵਾਲ ਜਨਰਲ ਸਕੱਤਰ ਐੱਸ.ਸੀ. ਵਿੰਗ ਪੰਜਾਬ ਕਾਂਗਰਸ, ਲਖਵੀਰ ਸਿੰਘ ਪਮਾਲ ਦਾ ਸਨਮਾਨ ਕੀਤਾ ਗਿਆ। ਮੀਟਿੰਗ ਦੌਰਾਨ ਅਮਰਦੀਪ ਸਿੰਘ ਰੂਬੀ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਵੱਡੀ ਗਿਣਤੀ ਵਿਚ ਪੁੱਜੇ ਕਾਂਗਰਸੀ ਆਗੂਆਂ ਨੂੰ ਸੰਬੋਧਨ ਕਰਦਿਆਂ ਅਮਰਦੀਪ ਸਿੰਘ ਰੂਬੀ, ਲਖਵਿੰਦਰ ਸਿੰਘ ਘਮਣੇਵਾਲ, ਕੁਲਦੀਪ ਸਿੰਘ ਬੱਦੋਵਾਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਹਰ ਵਰਗ ਦੁਖੀ ਹੈ, ਸੂਬੇ ਦੇ ਲੋਕ ਆਪਣੇ ਆਪ ਨੂੰ ਠਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸਰਕਾਰ ਦਿੱਲੀ ਦੇ ਆਗੂਆਂ ਵਲੋਂ ਚਲਾਈ ਜਾ ਰਹੀ ਹੈ। ਜੋ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹਨ। ਸੂਬੇ ਦੇ ਲੋਕ ‘ਆਪ’ ਸਰਕਾਰ ਨੂੰ ਚੱਲਦਾ ਕਰਨ ਲਈ ਉਤਾਵਲੇ ਨਜ਼ਰ ਆ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਲਈ ਪੰਜਾਬ ’ਚ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦੇ ਪੱਖ ਵਿਚ ਨਜ਼ਰ ਆ ਰਿਹਾ ਹੈ। ਆ ਰਹੀਆਂ ਚੋਣਾਂ ਵਿੱਚ ਜਿੱਥੇ ਕੈਪਟਨ ਸੰਦੀਪ ਸੰਧੂ ਹਲਕਾ ਦਾਖਾ ਤੋਂ ਸ਼ਾਨ ਨਾਲ ਜਿੱਤ ਪ੍ਰਾਪਤ ਕਰਨਗੇ, ਉੱਥੇ ਹੀ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਇਸ ਮੌਕੇ ਸਰਪੰਚ ਬਲਜੀਤ ਸਿੰਘ, ਜਸਵਿੰਦਰ ਸਿੰਘ ਬੱਬਲੂ, ਰੁਪਿੰਦਰ ਸਿੰਘ ਪਿੰਦਰ, ਪੰਚ ਜੋਗਿੰਦਰ ਸਿੰਘ ਭੱਪਾ, ਪੰਚ ਇਕਬਾਲ ਸਿੰਘ ਰਾਜੂ, ਸੁਖਵਿੰਦਰ ਕੌਰ ਗਰੇਵਾਲ ਸਰਾਭਾ, ਡਾ. ਕਮਲ ਰਤਨ, ਜ਼ੋਰਾ ਸਿੰਘ ਪੰਚ, ਰਮਨਦੀਪ ਸਿੰਘ ਦੀਪਾ, ਗੁਰਮੁਖ ਸਿੰਘ ਸਾਬਕਾ ਸਰਪੰਚ, ਸਾਬਕਾ ਸਰਪੰਚ ਜਸਵੀਰ ਸਿੰਘ ਦਿਉਲ ਖੰਡੂਰ, ਮਨਵੀਰ ਸਿੰਘ ਟੋਨੀ, ਜਸਵਿੰਦਰ ਸਿੰਘ ਹੈਪੀ ਪ੍ਰਧਾਨ ਨਗਰ ਕੌਂਸਲ, ਰਾਜਵਿੰਦਰ ਸਿੰਘ ਰਾਜੂ ਸਰਪੰਚ ਬੱਦੋਵਾਲ, ਯੂਥ ਆਗੂ ਗਗਨ ਮੁੱਲਾਂਪੁਰ, ਪ੍ਰੇਮ ਸਿੰਘ ਸੇਖੋਂ ਬਲਾਕ ਪ੍ਰਧਾਨ, ਪੰਚ ਡਾ. ਅਜੀਤ ਸਿੰਘ ਸਰਾਭਾ, ਸਰਪੰਚ ਟੋਨੀ ਭੱਠਾ ਧੁਆ, ਸਰਪੰਚ ਕਮਲਜੀਤ ਸਿੰਘ ਬਿੱਟੂ ਦੇਤਵਾਲ, ਕੌਂਸਲਰ ਅਮਨ ਮੁੱਲਾਂਪੁਰ, ਬਨੀ ਢਿੱਲੋਂ ਘੁੰਗਰਾਣਾ, ਪੰਚ ਬਲਤੇਜ ਸਿੰਘ, ਪੰਚ ਮਨਵੀਰ ਗਰੇਵਾਲ, ਇੰਦਰਜੀਤ ਸਿੰਘ ਲੋਹਗੜ੍ਹ, ਕਿਸਾਨ ਆਗੂ ਕੁਲਵਿੰਦਰ ਸਿੰਘ ਛੋਕਰ, ਰਾਮ ਧੰਨ ਢੈਪਈ, ਜਸਪਾਲ ਸਿੰਘ ਸਹੌਲੀ, ਕਮਲਜੀਤ ਸਿੰਘ ਸਰਾਭਾ, ਬਾਬਾ ਜਗਤਾਰ ਸਿੰਘ, ਬੇਅੰਤ ਸਿੰਘ ਦੇਹੜ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸੀ.ਐਚ. ਬਿਜਲੀ ਕਾਮਿਆਂ ਨੇ ਹੜਤਾਲ ਕਰ ਕੇ ਕੀਤਾ ਰੋਸ ਮੁਜ਼ਾਹਰਾ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ... ਅਗਲੀ ਖ਼ਬਰ ਆਮ ਆਦਮੀ ਪਾਰਟੀ ਹਾਈਕਮਾਂਡ ਨੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੂੰ ਮੁੜ ਦਿੱਤਾ ਥਾਪੜਾ
Ad Position 24