ਭੂੰਦੜੀ, 28 ਜੁਲਾਈ (ਕੁਲਦੀਪ ਸਿੰਘ ਮਾਨ)– ਪਿੰਡ ਜੰਡੀ ਨੂੰ ਪਿੰਡ ਰਾਮਗੜ੍ਹ ਨਾਲ ਜੋੜਨ ਲਈ ਪੰਚਾਇਤੀ ਜ਼ਮੀਨ ਅਤੇ ਕੁਝ ਨਿੱਜੀ ਜ਼ਮੀਨ ਖ਼ਰੀਦ ਕੇ ਨਗਰ ਨਿਵਾਸੀਆਂ ਅਤੇ ਐੱਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ 22 ਫੁੱਟ ਚੌੜਾ ਨਵਾਂ ਰਸਤਾ ਤਿਆਰ ਕੀਤਾ ਗਿਆ। ਇਸ ਲੋਕ ਭਲਾਈ ਦੇ ਪ੍ਰੋਜੈਕਟ ਦਾ ਰਸਮੀ ਉਦਘਾਟਨ ਬਾਬਾ ਰਣਜੀਤ ਸਿੰਘ ਬਖਸੀਪੁਰਾ, ਪੰਚਾਇਤ ਸਕੱਤਰ ਦਲਵੀਰ ਸਿੰਘ ਅਤੇ ਸਰਪੰਚ ਅਮਰਜੀਤ ਕੌਰ ਛੀਨਾ ਨੇ ਸਾਂਝੇ ਤੌਰ ’ਤੇ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਇਹ ਰਸਤਾ ਪਿੰਡ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਸੀ। ਇਸ ਦੇ ਬਣਨ ਨਾਲ ਜੰਡੀ ਅਤੇ ਰਾਮਗੜ੍ਹ ਦੇ ਲੋਕਾਂ ਨੂੰ ਆਵਾਜਾਈ ਵਿਚ ਵੱਡੀ ਸਹੂਲਤ ਮਿਲੇਗੀ ਅਤੇ ਖੇਤੀਬਾੜੀ ਸਮੇਤ ਰੋਜ਼ਾਨਾ ਦੇ ਕੰਮਾਂ ਵਿਚ ਵੀ ਸੁਵਿਧਾ ਹੋਵੇਗੀ। ਉਨ੍ਹਾਂ ਇਸ ਕਾਰਜ ਲਈ ਸਹਿਯੋਗ ਦੇਣ ਵਾਲੇ ਐੱਨ.ਆਰ.ਆਈ ਵੀਰਾਂ, ਦਾਨੀ ਸੱਜਣਾਂ ਅਤੇ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਸਾਂਝੇ ਉਪਰਾਲੇ ਹਮੇਸ਼ਾ ਮਿਸਾਲ ਬਣਦੇ ਹਨ। ਇਸ ਮੌਕੇ ਅਜਮੇਰ ਸਿੰਘ ਖ਼ਾਲਸਾ, ਪ੍ਰਧਾਨ ਅਮਨਦੀਪ ਸਿੰਘ, ਗੁਰਜੀਤ ਸਿੰਘ ਛੀਨਾ (ਪੰਚ), ਗੁਰਵੀਰ ਸਿੰਘ (ਪੰਚ), ਗੋਗਾ ਸਿੰਘ (ਪੰਚ), ਜਸਪਾਲ ਸਿੰਘ (ਪੰਚ), ਕੁਲਵਿੰਦਰ ਕੌਰ (ਪੰਚ), ਗੁਰਚਰਨ ਕੌਰ (ਪੰਚ), ਮਨਜਿੰਦਰ ਕੌਰ (ਪੰਚ), ਬਲਜੀਤ ਸਿੰਘ ਭੰਧੇਰ, ਇਕਬਾਲ ਸਿੰਘ ਭੂਲਰ, ਮਨਜੀਤ ਸਿੰਘ ਮੰਨਾ, ਮਾਸਟਰ ਗੁਰਦੇਵ ਸਿੰਘ, ਨੰਬਰਦਾਰ ਪ੍ਰੀਤਮ ਸਿੰਘ, ਨੰਬਰਦਾਰ ਚਰਨ ਸਿੰਘ, ਨੰਬਰਦਾਰ ਟਹਿਲ ਸਿੰਘ, ਸਕੱਤਰ ਹਰਜਿੰਦਰ ਸਿੰਘ ਗਰੇਵਾਲ, ਦਲੀਪ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ, ਸਾਬਕਾ ਸਰਪੰਚ ਜਗਰਾਜ ਸਿੰਘ, ਅਜਮੇਰ ਸਿੰਘ ਛੀਨਾ, ਸਾਬਕਾ ਸਰਪੰਚ ਸੁਖਜੀਤ ਸਿੰਘ ਛੀਨਾ, ਸਾਬਕਾ ਸਰਪੰਚ ਕੁਲਦੀਪ ਕੌਰ ਛੀਨਾ, ਸਾਬਕਾ ਸਰਪੰਚ ਜਗਦੀਸ਼ ਸਿੰਘ, ਡਾ. ਸੁਖਦੇਵ ਸਿੰਘ, ਵਰਿੰਦਰ ਸਿੰਘ ਬੰਟੀ, ਦਵਿੰਦਰ ਸਿੰਘ ਛੀਨਾ, ਪ੍ਰੀਤਮ ਸਿੰਘ, ਜਸਮੇਲ ਸਿੰਘ, ਕਮਲਜੀਤ ਸਿੰਘ, ਜਗਦੇਵ ਸਿੰਘ ਸਿੱਧੂ, ਗੁਰਵੀਰ ਸਿੰਘ ਸੇਖੋਂ, ਗੁਰਪ੍ਰੀਤ ਸਿੰਘ ਛੀਨਾ, ਪ੍ਰੀਤ, ਅਮਰੀਕ ਸਿੰਘ ਰਾਜਾ, ਵਰਿੰਦਰ ਸਿੰਘ, ਕੁਲਵਿੰਦਰ ਸਿੰਘ ਅਤੇ ਕੁਲਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।