17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਸੁਨਿਆਰੇ ਦੀ ਦੁਕਾਨ ’ਚ ਭੰਨ-ਤੋੜ ਤੇ ਚੋਰੀ ਦੇ ਦੋਸ਼ਾਂ ਹੇਠ ਕੇਸ ਦਰਜ

Ad Position 21
No active advertisement
ਅਜੀਤ ਡੈਸਕ 29-07-2026
ਭੂੰਦੜੀ, 28 ਜੁਲਾਈ (ਕੁਲਦੀਪ ਸਿੰਘ ਮਾਨ)- ਥਾਣਾ ਸਿੱਧਵਾਂ ਬੇਟ ਪੁਲਿਸ ਨੇ ਸਿੱਧਵਾਂ ਬੇਟ ਵਿਖੇ ਸਥਿਤ ਇਕ ਸੁਨਿਆਰੇ ਦੀ ਦੁਕਾਨ ਵਿਚ ਭੰਨਤੋੜ, ਚੋਰੀ ਅਤੇ ਧਮਕੀਆਂ ਦੇਣ ਦੇ ਦੋਸ਼ਾਂ ਹੇਠ ਦੋ ਨਾਮਜ਼ਦ ਵਿਅਕਤੀਆਂ ਅਤੇ 20–25 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪ੍ਰਵੀਨ ਵਰਮਾ ਪੁੱਤਰ ਰਾਜ ਕੁਮਾਰ ਵਰਮਾ ਵਾਸੀ ਭੂੰਦੜੀ ਨੇ ਦੱਸਿਆ ਕਿ ਉਸ ਦੀ ਸਿੱਧਵਾਂ ਬੇਟ ਵਿਚ ਸੁਨਿਆਰੇ ਦੀ ਦੁਕਾਨ ਹੈ। ਸ਼ਿਕਾਇਤ ਅਨੁਸਾਰ 20 ਫਰਵਰੀ ਨੂੰ ਜਦੋਂ ਉਹ ਸਵੇਰੇ ਦੁਕਾਨ ’ਤੇ ਪਹੁੰਚਿਆ ਤਾਂ ਤਾਲੇ ਟੁੱਟੇ ਹੋਏ ਸਨ ਅਤੇ ਬਲਕਾਰ ਸਿੰਘ ਉਰਫ਼ ਲਾਡੀ, ਬਲਰਾਜ ਸਿੰਘ ਅਤੇ 20–25 ਹੋਰ ਅਣਪਛਾਤੇ ਵਿਅਕਤੀ ਦੁਕਾਨ ਅੰਦਰ ਮੌਜੂਦ ਸਨ। ਉਸ ਨੇ ਦੋਸ਼ ਲਾਇਆ ਕਿ ਦੁਕਾਨ ਦਾ ਕਾਊਂਟਰ, ਸੋਫੇ, ਏ.ਸੀ., ਫਰਿੱਜ਼, ਇਨਵਰਟਰ, ਸੀ.ਸੀ.ਟੀ.ਵੀ. ਕੈਮਰੇ ਸਮੇਤ ਹੋਰ ਸਮਾਨ ਦੀ ਭੰਨ੍ਹਤੋੜ ਕਰਕੇ ਬਾਹਰ ਸੁੱਟ ਦਿੱਤਾ ਗਿਆ, ਜਦਕਿ ਸੋਨੇ-ਚਾਂਦੀ ਦੇ ਗਹਿਣੇ ਅਤੇ ਜਨਰੇਟਰ ਵੀ ਗਾਇਬ ਸਨ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਉਸ ਨੂੰ ਗਾਲਾਂ ਕੱਢੀਆਂ ਗਈਆਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਉਸ ਦਾ ਕਹਿਣਾ ਹੈ ਕਿ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ਼ ਵੀ ਉਸ ਕੋਲ ਮੌਜੂਦ ਹੈ। ਪੁਲਿਸ ਅਨੁਸਾਰ ਦਰਖ਼ਾਸਤ, ਪੈਨ ਡਰਾਈਵ ਅਤੇ ਫੋਟੋਗ੍ਰਾ਼ਫ਼ਾਂ ਦੀ ਜਾਂਚ ਉਪਰੰਤ ਪਹਿਲੀ ਨਜ਼ਰ ਵਿਚ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀਆਂ ਧਾਰਾਵਾਂ 305, 331(3) ਅਤੇ 324(4) ਤਹਿਤ ਕੇਸ ਦਰਜ ਕੀਤਾ ਗਿਆ ਹੈ। ਜੇਕਰ ਜਾਂਚ ਦੌਰਾਨ ਇਸ ਸਬੰਧੀ ਕੋਈ ਹੋਰ ਤੱਥ ਸਾਹਮਣੇ ਆਉਂਦੇ ਹਨ ਤਾਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਕੇਸ ਦੀ ਜਾਂਚ ਏ.ਐੱਸ.ਆਈ. ਪਰਮਜੀਤ ਸਿੰਘ ਨੂੰ ਸੌਂਪ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਦੂਜੇ ਪੱਖ ਨਾਲ ਜਦੋਂ ਇਸ ਸਬੰਧੀ ਬਲਕਾਰ ਸਿੰਘ ਉਰਫ਼ ਲਾਡੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪ੍ਰਵੀਨ ਵਰਮਾ ਉਨ੍ਹਾਂ ਦੀ ਦੁਕਾਨ ਵਿਚ ਕਿਰਾਏ ’ਤੇ ਬੈਠ ਸੀ ਅਤੇ ਉਸ ਨੂੰ ਕਈ ਵਾਰ ਦੁਕਾਨ ਖ਼ਾਲੀ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਜਦੋਂ ਉਸ ਨੇ ਦੁਕਾਨ ਖ਼ਾਲੀ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਸਿਰਫ਼ ਦੁਕਾਨ ਵਿਚ ਪਿਆ ਸਮਾਨ ਬਾਹਰ ਰੱਖਿਆ ਸੀ। ਉਨ੍ਹਾਂ ਨੇ ਸ਼ਿਕਾਇਤ ਵਿਚ ਲਗਾਏ ਗਏ ਚੋਰੀ, ਭੰਨਤੋੜ ਅਤੇ ਹੋਰ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਗੌਰਮਿੰਟ ਕਾਲਜ ਰੂਪਨਗਰ ਦਾ ਇਤਿਹਾਸਕ ਖੇਡ ਮੈਦਾਨ ਬਚਾਉਣ ਲਈ ਸਾਬਕਾ ਵਿਦਿਆਰਥੀਆਂ ਨੇ ਕੀਤੀ ਸ਼ਿਕਾਇਤ ਅਗਲੀ ਖ਼ਬਰ ਸਿੱਧਵਾਂ ਬੇਟ ਦੇ ਮੇਨ ਚੌਕ ਵਿਚ ਕੱਪੜਿਆਂ ਅਤੇ ਫਲਾਂ ਦੀਆਂ ਦੁਕਾਨਾਂ ’ਚੋਂ ਕਰੀਬ 20 ਹਜ਼ਾਰ ਦਾ ਸਾਮਾਨ ਚੋਰੀ
Ad Position 24