17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਗੌਰਮਿੰਟ ਕਾਲਜ ਰੂਪਨਗਰ ਦਾ ਇਤਿਹਾਸਕ ਖੇਡ ਮੈਦਾਨ ਬਚਾਉਣ ਲਈ ਸਾਬਕਾ ਵਿਦਿਆਰਥੀਆਂ ਨੇ ਕੀਤੀ ਸ਼ਿਕਾਇਤ

Ad Position 21
No active advertisement
ਅਜੀਤ ਡੈਸਕ 29-07-2026

ਰੂਪਨਗਰ, 28 ਜੁਲਾਈ (ਸਤਨਾਮ ਸਿੰਘ ਸੱਤੀ)-ਗੌਰਮਿੰਟ ਕਾਲਜ ਰੂਪਨਗਰ ਦੇ ਸਾਬਕਾ ਵਿਦਿਆਰਥੀਆਂ (ਐਲੂਮਨੀ) ਨੇ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਇਕ ਸਾਂਝਾ ਮੰਗ ਪੱਤਰ ਸੌਂਪ ਕੇ ਕਾਲਜ ਦੇ ਇਤਿਹਾਸਕ ਖੇਡ ਮੈਦਾਨ ਦੀ ਸੁਰੱਖਿਆ ਅਤੇ ਸੰਭਾਲ ਹਰ ਹਾਲ ਵਿਚ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਐਲੂਮਨੀ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ‘ਇਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਧਾਰਮਿਕ ਸਮਾਗਮ ਨਾਲ ਕੋਈ ਇਤਰਾਜ਼ ਨਹੀਂ ਹੈ, ਸਗੋਂ ਉਨ੍ਹਾਂ ਦੀ ਚਿੰਤਾ ਸਿਰਫ਼ ਇਸ ਗੱਲ ਨੂੰ ਲੈ ਕੇ ਹੈ ਕਿ ਇਸ ਸਮਾਗਮ ਕਾਰਨ ਕਾਲਜ ਦੇ ਖੇਡ ਮੈਦਾਨ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ। ਮੰਗ ਪੱਤਰ ਵਿਚ ਕਿਹਾ ਗਿਆ ਹੈ ਕਿ ਸਰਕਾਰੀ ਕਾਲਜ ਰੂਪਨਗਰ ਦਾ ਖੇਡ ਮੈਦਾਨ ਜ਼ਿਲ੍ਹੇ ਦੀਆਂ ਸਭ ਤੋਂ ਵਧੀਆ ਅਤੇ ਮਹੱਤਵਪੂਰਨ ਖੇਡ ਸਹੂਲਤਾਂ ਵਿਚੋਂ ਇੱਕ ਹੈ। ਦਹਾਕਿਆਂ ਤੋਂ ਇੱਥੇ ਅੰਤਰ-ਕਾਲਜ, ਅੰਤਰ-ਯੂਨੀਵਰਸਿਟੀ ਅਤੇ ਵੱਖ-ਵੱਖ ਪੱਧਰ ਦੇ ਖੇਡ ਮੁਕਾਬਲੇ ਕਰਵਾਏ ਜਾਂਦੇ ਰਹੇ ਹਨ। ਇਹ ਮੈਦਾਨ ਨਾ ਸਿਰਫ਼ ਕਾਲਜ ਦੇ ਵਿਦਿਆਰਥੀਆਂ, ਸਗੋਂ ਇਲਾਕੇ ਦੇ ਸੈਂਕੜੇ ਨੌਜਵਾਨ ਖਿਡਾਰੀਆਂ ਲਈ ਵੀ ਰੋਜ਼ਾਨਾ ਅਭਿਆਸ ਦਾ ਕੇਂਦਰ ਹੈ। (ਬਾਕੀ ਸਫ਼ਾ 7 ­’ਤੇ)

Ad Position 22
No active advertisement
ਪਿਛਲੀ ਖ਼ਬਰ ਸਾਹਸੀ ਖੇਡਾਂ ਦੇ ਸ਼ੌਕੀਨ ਨੌਜਵਾਨਾਂ ਲਈ ਨਿੱਕਾ ਪਰਬਤਾਰੋਹੀ ਤੇਗਬੀਰ ਪ੍ਰੇਰਨਾ ਸਰੋਤ-ਰਾਜਪਾਲ ਕਟਾਰੀਆ ਅਗਲੀ ਖ਼ਬਰ ਸੁਨਿਆਰੇ ਦੀ ਦੁਕਾਨ ’ਚ ਭੰਨ-ਤੋੜ ਤੇ ਚੋਰੀ ਦੇ ਦੋਸ਼ਾਂ ਹੇਠ ਕੇਸ ਦਰਜ
Ad Position 24