ਲਾਇਨਜ਼ ਕਲੱਬ ਰਾਏਕੋਟ ਦੀ ਜ਼ਿਲ੍ਹਾ ਐਵਾਰਡ ਸਮਾਰੋਹ ਵਿਚ ਰਹੀ ਚੜ੍ਹਤ-ਸੱਤ ਵੱਕਾਰੀ ਐਵਾਰਡ ਜਿੱਤੇ
ਰਾਏਕੋਟ, 4 ਅਗਸਤ (ਸੁਸ਼ੀਲ)-ਲਾਇਨਜ਼ ਇੰਟਰਨੈਸ਼ਨਲ ਕਲੱਬ ਵਲੋਂ ਬੀਤੇ ਦਿਨ ਲੁਧਿਆਣਾ ਦੇ ਨਿਰਵਾਣਾ ਕਲੱਬ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਐਵਾਰਡ ਸਮਾਗਮ ਦੌਰਾਨ ਲਾਇਨਜ਼ ਕਲੱਬ ਰਾਏਕੋਟ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਵੱਕਾਰੀ ਐਵਾਰਡ ਆਪਣੇ ਨਾਮ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਸਾਬਕਾ ਪ੍ਰਧਾਨ ਡਾ.
ਰਾਏਕੋਟ, 4 ਅਗਸਤ (ਸੁਸ਼ੀਲ)-ਲਾਇਨਜ਼ ਇੰਟਰਨੈਸ਼ਨਲ ਕਲੱਬ ਵਲੋਂ ਬੀਤੇ ਦਿਨ ਲੁਧਿਆਣਾ ਦੇ ਨਿਰਵਾਣਾ ਕਲੱਬ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਐਵਾਰਡ ਸਮਾਗਮ ਦੌਰਾਨ ਲਾਇਨਜ਼ ਕਲੱਬ ਰਾਏਕੋਟ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਵੱਕਾਰੀ ਐਵਾਰਡ ਆਪਣੇ ਨਾਮ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਸਾਬਕਾ ਪ੍ਰਧਾਨ ਡਾ. ਸੁਬੋਧ ਗੁਪਤਾ ਨੇ ਦੱਸਿਆ ਕਿ ਸਮਾਰੋਹ ਵਿੱਚ ਜ਼ਿਲ੍ਹੇ ਦੀਆਂ 16 ਕਲੱਬਾਂ ਨੇ ਭਾਗ ਲਿਆ, ਜਿੰਨ੍ਹਾਂ ਵਿੱਚੋਂ ਲਾਇਨ ਕਲੱਬ ਰਾਏਕੋਟ ਨੇ ਕੁੱਲ 7 ਮੁੱਖ ਐਵਾਰਡ ਜਿੱਤੇ। ਉਨ੍ਹਾਂ ਦੱਸਿਆ ਕਿ ਕਲੱਬ ਨੂੰ ਬੈਸਟ ਲਾਇਨਜ਼ ਕਲੱਬ ਐਵਾਰਡ, ਬੈਸਟ ਪ੍ਰੈਜ਼ੀਡੈਂਟ ਐਵਾਰਡ, ਅੱਖਾਂ ਦੀ ਜਾਂਚ ਅਤੇ ਮੋਤੀਆਬਿੰਦ ਆਪ੍ਰੇਸ਼ਨ ਕੈਂਪਾਂ ਲਈ ਐਕਸੀਲੈਂਸ ਸਰਵਿਸ ਐਵਾਰਡ, ਮੈਡੀਕਲ ਐਂਬੂਲੈਂਸ ਸੇਵਾ ਲਈ ਬੈਸਟ ਸਰਵਿੰਗ ਹਿਊਮੈਨਿਟੀ ਐਵਾਰਡ, ਵਾਤਾਵਰਣ ਸੰਭਾਲ ਅਤੇ ਰੁੱਖ ਲਗਾਉਣ ਲਈ ਸਰਵਿਸ ਐਕਸੀਲੈਂਸ (ਇਨਵਾਇਰਨਮੈਂਟ) ਐਵਾਰਡ, ਵਿਜ਼ਨ ਆਊਟਸਟੈਂਡਿੰਗ ਕਲੱਬ ਐਵਾਰਡ ਸਮੇਤ ਹੋਰ ਕਈ ਮਹੱਤਵਪੂਰਨ ਸਨਮਾਨ ਪ੍ਰਾਪਤ ਹੋਏ। ਇਸ ਮੌਕੇ ਡਿਸਟ੍ਰਿਕਟ ਗਵਰਨਰ ਲਾਇਨ ਅਮਰਪਾਲ ਸਿੰਘ ਜੰਡੂ ਅਤੇ ਮਲਟੀਪਲ ਕੌਂਸਲ ਚੇਅਰਪਰਸਨ ਲਾਇਨ ਰਵਿੰਦਰ ਸੱਗੜ ਨੇ ਸਾਲ 2025 ਦੀ ਟੀਮ ਦੇ ਸਾਬਕਾ ਪ੍ਰਧਾਨ ਡਾ. ਸੁਬੋਧ ਗੁਪਤਾ, ਸਾਬਕਾ ਸਕੱਤਰ ਪੰਕਜ ਕਾਂਸਲ ਅਤੇ ਖ਼ਜ਼ਾਨਚੀ ਮਨੀਸ਼ ਗੋਇਲ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲਾਇਨਜ਼ ਕਲੱਬ ਰਾਏਕੋਟ ਲਈ ਬੀਤਿਆ ਸਾਲ ਇੱਕ ਮੀਲ ਪੱਥਰ ਸਾਬਤ ਹੋਇਆ ਹੈ ਅਤੇ ਇਸ ਟੀਮ ਨੇ ਕਲੱਬ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਇਆ ਹੈ। ਉਨ੍ਹਾਂ ਹੋਰ ਕਲੱਬਾਂ ਦੇ ਮੈਂਬਰਾਂ ਨੂੰ ਵੀ ਲਾਇਨਜ਼ ਕਲੱਬ ਰਾਏਕੋਟ ਦੀ ਟੀਮ ਤੋਂ ਪ੍ਰੇਰਣਾ ਲੈ ਕੇ ਸਮਾਜ ਸੇਵਾ ਦੇ ਖੇਤਰ ਵਿੱਚ ਹੋਰ ਵਧੀਆ ਕੰਮ ਕਰਨ ਦਾ ਸੱਦਾ ਦਿੱਤਾ। ਡਾ. ਸੁਬੋਧ ਗੁਪਤਾ ਨੇ ਕਿਹਾ ਕਿ ਇਹ ਸਫ਼ਲਤਾ ਕਿਸੇ ਇੱਕ ਵਿਅਕਤੀ ਦੀ ਨਹੀਂ, ਸਗੋਂ ਲਾਇਨ ਕਲੱਬ ਰਾਏਕੋਟ ਦੇ ਸਮੂਹ ਮੈਂਬਰਾਂ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਲੱਬ ਦੇ ਸਾਰੇ ਮੈਂਬਰਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਇਹ ਉਪਲਬਧੀ ਸੰਭਵ ਨਹੀਂ ਸੀ। ਇਸ ਮੌਕੇ ਡਾ. ਐੱਸ.ਐੱਸ. ਸੰਧੂ, ਬੀ.ਆਰ. ਸ਼ਰਮਾ (ਐਡਵੋਕੇਟ ), ਡਾ. ਨਰੇਸ਼ ਗੋਇਲ, ਡਾ. ਬੀ.ਐਲ. ਬਾਂਸਲ, ਕੇ.ਕੇ. ਸ਼ਰਮਾ, ਹੀਰਾ ਲਾਲ ਬਾਂਸਲ, ਕੁਲਵੰਤ ਸਿੰਘ, ਰਾਜਿੰਦਰ ਗੋਇਲ, ਬਲਦੇਵ ਖੁਰਾਣਾ ਅਤੇ ਵਿਨੋਦ ਜੈਨ ਨੇ ਕਲੱਬ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਸਾਬਕਾ ਟੀਮ ਨੂੰ ਵਧਾਈ ਦਿੱਤੀ ਅਤੇ ਨਵੀਂ ਟੀਮ ਨੂੰ ਵੀ ਇਸੇ ਤਰ੍ਹਾਂ ਸਮਾਜ ਸੇਵਾ ਦੇ ਖੇਤਰ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।