08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਰਾਏਕੋਟ ’ਚ ਧੂਮਧਾਮ ਨਾਲ ਕੱਢੀ ਝੰਡੇ ਦੀ ਸ਼ੋਭਾ ਯਾਤਰਾ ਕ੍ਰਿਕਟ ਕੱਪ ਰਾਏਕੋਟ ਦੌਰਾਨ ਅਕਾਲੀ ਆਗੂ ਡਾ: ਹਰਪਾਲ ਸਿੰਘ ਗਰੇਵਾਲ ਨੇ ਖਿਡਾਰੀਆਂ ਦਾ ਉਤਸ਼ਾਹ ਵਧਾਇਆ * ਕਿਹਾ, ਸਰੀਰ ਦੀ ਤੰਦਰੁਸਤੀ ਲਈ ਖੇਡਾਂ ਪ੍ਰਤੀ ਜਾਗਰੂਕ ਹੋਣਾ ਲਾਜ਼ਮੀ

ਰਾਏਕੋਟ, 7 ਅਗਸਤ (ਸੁਸ਼ੀਲ) ਸ੍ਰੀ ਜੈ ਭਵਾਨੀ ਸੰਕੀਰਤਨ ਮੰਡਲ ਅਤੇ ਸ੍ਰੀ ਨੈਨਾ ਦੇਵੀ ਭੰਡਾਰਾ ਕਮੇਟੀ ਅਤੇ ਸ੍ਰੀ ਉਦਾਸੀਨ ਗੋਬਿੰਦ ਗਊਧਾਮ ਵਲੋਂ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਪ੍ਰਸਤ ਪੰਡਤ ਕ੍ਰਿਸ਼ਨ ਕੁਮਾਰ ਜੋਸ਼ੀ (ਲੁਧਿਆਣੇ ਵਾਲੇ) ਅਤੇ ਪ੍ਰਧਾਨ ਇੰਦਰਪਾਲ ਗੋਲਡੀ ਦੀ ਦੇਖ ਰੇਖ ਹੇਠ ਝੰਡੇ ਦੀ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਸਥਾਨਕ ਪ੍ਰਾਚੀਨ ਮੰਦਿਰ ਸ਼ਿਵਾਲਾ ਖਾਮ (ਤਲਾਬ ਵਾਲਾ) ਤੋਂ ਸ਼ੁਰੂ ਹੋਈ ਅਤੇ ਸਾਰੇ ਸ਼ਹਿਰ ਦੇ ਪ੍ਰਮੁੱਖ ਗਲੀਆਂ ਮੁਹੱਲਿਆਂ ਅਤੇ ਬਜ਼ਾਰਾਂ ਵਿੱਚ ਪੁੱਜੀ।

Ad Position 21
No active advertisement
ਮ੍ਰਿਤਕ ਰਮਨਦੀਪ ਕੌਰ ਦੀ ਤਸਵੀਰ। 08-08-2026
ਰਾਏਕੋਟ, 7 ਅਗਸਤ (ਸੁਸ਼ੀਲ) ਸ੍ਰੀ ਜੈ ਭਵਾਨੀ ਸੰਕੀਰਤਨ ਮੰਡਲ ਅਤੇ ਸ੍ਰੀ ਨੈਨਾ ਦੇਵੀ ਭੰਡਾਰਾ ਕਮੇਟੀ ਅਤੇ ਸ੍ਰੀ ਉਦਾਸੀਨ ਗੋਬਿੰਦ ਗਊਧਾਮ ਵਲੋਂ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਪ੍ਰਸਤ ਪੰਡਤ ਕ੍ਰਿਸ਼ਨ ਕੁਮਾਰ ਜੋਸ਼ੀ (ਲੁਧਿਆਣੇ ਵਾਲੇ) ਅਤੇ ਪ੍ਰਧਾਨ ਇੰਦਰਪਾਲ ਗੋਲਡੀ ਦੀ ਦੇਖ ਰੇਖ ਹੇਠ ਝੰਡੇ ਦੀ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਸਥਾਨਕ ਪ੍ਰਾਚੀਨ ਮੰਦਿਰ ਸ਼ਿਵਾਲਾ ਖਾਮ (ਤਲਾਬ ਵਾਲਾ) ਤੋਂ ਸ਼ੁਰੂ ਹੋਈ ਅਤੇ ਸਾਰੇ ਸ਼ਹਿਰ ਦੇ ਪ੍ਰਮੁੱਖ ਗਲੀਆਂ ਮੁਹੱਲਿਆਂ ਅਤੇ ਬਜ਼ਾਰਾਂ ਵਿੱਚ ਪੁੱਜੀ। ਇਸ ਮੌਕੇ ਸ੍ਰੀ ਜੈ ਭਵਾਨੀ ਸੰਕੀਰਤਨ ਮੰਡਲ ਦੇ ਕਲਾਕਾਰਾਂ ਵਲੋਂ ਭੇਟਾਂ ਗਾ ਕੇ ਮਹਾਂਮਾਈ ਦਾ ਗੁਣਗਾਣ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਇੰਦਰਪਾਲ ਗੋਲਡੀ ਅਤੇ ਟਿੰਕੂ ਸਦਾਵਰਤੀ ਨੇ ਦੱਸਿਆ ਕਿ ਸ੍ਰੀ ਨੈਣਾ ਦੇਵੀ ਭੰਡਾਰਾ ਕਮੇਟੀ ਰਾਏਕੋਟ ਵਲੋਂ ਮਾਤਾ ਸ੍ਰੀ ਨੈਣਾ ਦੇਵੀ ਦਰਬਾਰ ’ਤੇ ਸਾਉਣ ਮਹੀਨੇ ਦੇ ਚਾਲਿਆਂ ਦੌਰਾਨ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭੰਡਾਰਾ ਲਗਾਇਆ ਜਾਵੇਗਾ, ਜੋ ਕਿ 8 ਤੋਂ ਲੈ ਕੇ 21 ਅਗਸਤ ਤੱਕ ਚੱਲੇਗਾ। ਇਸੇ ਤਹਿਤ ਅੱਜ ਰਾਤ ਨੂੰ ਸ੍ਰੀ ਗੋਬਿੰਦ ਗਊਧਾਮ ਭੈਣੀ ਬੜਿੰਗਾਂ ਵਿਖੇ ਮਾਂ ਭਗਵਤੀ ਦਾ ਸਾਲਾਨਾ ਵਿਸ਼ਾਲ ਜਾਗਰਣ ਕਰਵਾਇਆ ਜਾਵੇਗਾ। ਸ਼ੋਭਾ ਯਾਤਰਾ ਵਿੱਚ ਸਹਿਯੋਗ ਕਰਨ ਲਈ ਪ੍ਰਧਾਨ ਇੰਦਰਪਾਲ ਗੋਲਡੀ ਨੇ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ੋਭਾ ਯਾਤਰਾ ਵਿਚ ਚੇਅਰਮੈਨ ਗੁਰਮਿੰਦਰ ਸਿੰਘ ਤੂਰ, ਮਨੋਜ ਕੁਮਾਰ ਮੌਜੀ ਵਰਮਾਂ, ਹੁਕਮ ਚੰਦ ਗੋਇਲ, ਬਿੱਟੂ ਸਦਾਵਰਤੀ, ਸੁਸ਼ੀਲ ਕੁਮਾਰ, ਸਕੱਤਰ ਰਾਜ ਸਿੰਗਲਾ, ਕਪਿਲ ਡੰਗ, ਮਨੋਜ ਵਰਮਾ, ਪ੍ਰਦੀਪ ਜੈਨ ਦੀਪੀ, ਟਿੰਕੂ ਸਦਾਵਰਤੀ, ਮਾਸਟਰ ਬੂਟਾ ਸਿੰਘ, ਮੰਗਤ ਰਾਏ ਵਰਮਾਂ, ਵਰੁਣ ਗਰਗ, ਪੰਡਤ ਮਹਿੰਦਰ ਤਿਵਾੜੀ, ਰਮਨ ਚੋਪੜਾ, ਰਾਕੇਸ਼ ਗੋਇਲ, ਦਵਿੰਦਰ ਸਿੰਘ, ਜਸਵਿੰਦਰ ਸਿੰਘ, ਰਾਜ ਕੁਮਾਰ ਰਾਜੂ, ਬੌਬੀ ਕੁੱਲਾਪੱਤੀ, ਦੀਪਕ ਨਾਰੰਗ, ਪਰਮਜੀਤ ਸਿੰਘ ਆਦਿ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਲੋਕਾਂ ਦੇ ਸਹਿਯੋਗ ਨਾਲ ਮੁੜ 2027 ਵਿਚ ਸੂਬੇ ਦੀ ਵਾਗਡੋਰ ਸੰਭਾਲੇਗੀ-ਡਾ: ਗਿੱਲ, ਤੂਰ ਅਗਲੀ ਖ਼ਬਰ ਇਯਾਲੀ ਵਲੋਂ ਸੈਸ਼ਨ ’ਚ ਡੀ.ਏ., ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਰੱਖੀ
Ad Position 24