ਬਾਦਲ ’ਤੇ ਹੋਏ ਜਾਨਲੇਵਾ ਹਮਲੇ ਦੀ ਡਾ. ਵਿਜੈ ਸਤਬੀਰ ਸਿੰਘ ਪ੍ਰਸ਼ਾਸਕ ਸੱਚਖੰਡ ਬੋਰਡ ਨਾਂਦੇੜ ਸਾਹਿਬ ਵਲੋਂ ਪੁਰਜ਼ੋਰ ਨਿਖੇਧੀ
ਹਲਵਾਰਾ, 16 ਅਗਸਤ (ਮਨਦੀਪ ਸਿੰਘ ਉੱਭੀ)‘ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਪਰਿਵਾਰ ਸਮੇਤ ਨਿੱਜੀ ਦੌਰੇ ਅਧੀਨ ਮਿਤੀ 12 ਅਗਸਤ 2026 ਨੂੰ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਹੋਏ ਹਨ। ਸੁਖਬੀਰ ਸਿੰਘ ਬਾਦਲ ਆਪਣੇ ਪਰਿਵਾਰ ਨਾਲ ਤਖ਼ਤ ਸਾਹਿਬ ਤੋਂ ਲਗਭਗ 15 ਕਿੱਲੋਮੀਟਰ ਦੂਰ ਦਲ ਪੰਥ ਵਲੋਂ ਸੰਭਾਲੇ ਜਾ ਰਹੇ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਵਿਖੇ 13 ਅਗਸਤ ਨੂੰ ਦਰਸ਼ਨ ਕਰਨ ਉਪਰੰਤ ਜਦੋਂ ਵਾਪਸ ਜਾਣ ਲੱਗੇ ਤਾਂ ਨਿਹੰਗ ਸਿੰਘ ਦੇ ਪਹਿਰਾਵੇ ਵਿਚ ਆਏ ਇਕ ਵਿਅਕਤੀ ਵਲੋਂ ਉਨ੍ਹਾਂ ’ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ।
ਕ
ਕੈਪਸ਼ਨ: ਡਾ. ਵਿਜੈ ਸਤਬੀਰ ਸਿੰਘ ਸਾਬਕਾ ਆਈ.ਏ.ਐੱਸ ਪ੍ਰਸ਼ਾਸਕ, ਗੁਰਦੁਆਰਾ ਸੱਚਖੰਡ ਬੋਰਡ ਨਾਂਦੇੜ।
17-08-2026
ਹਲਵਾਰਾ, 16 ਅਗਸਤ (ਮਨਦੀਪ ਸਿੰਘ ਉੱਭੀ)‘ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਪਰਿਵਾਰ ਸਮੇਤ ਨਿੱਜੀ ਦੌਰੇ ਅਧੀਨ ਮਿਤੀ 12 ਅਗਸਤ 2026 ਨੂੰ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਹੋਏ ਹਨ। ਸੁਖਬੀਰ ਸਿੰਘ ਬਾਦਲ ਆਪਣੇ ਪਰਿਵਾਰ ਨਾਲ ਤਖ਼ਤ ਸਾਹਿਬ ਤੋਂ ਲਗਭਗ 15 ਕਿੱਲੋਮੀਟਰ ਦੂਰ ਦਲ ਪੰਥ ਵਲੋਂ ਸੰਭਾਲੇ ਜਾ ਰਹੇ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਵਿਖੇ 13 ਅਗਸਤ ਨੂੰ ਦਰਸ਼ਨ ਕਰਨ ਉਪਰੰਤ ਜਦੋਂ ਵਾਪਸ ਜਾਣ ਲੱਗੇ ਤਾਂ ਨਿਹੰਗ ਸਿੰਘ ਦੇ ਪਹਿਰਾਵੇ ਵਿਚ ਆਏ ਇਕ ਵਿਅਕਤੀ ਵਲੋਂ ਉਨ੍ਹਾਂ ’ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਇਸ ਘਟਨਾ ਵਿਚ ਉਨ੍ਹਾਂ ਦੇ ਸੱਜੇ ਹੱਥ ’ਤੇ ਸੱਟ ਲੱਗੀ ਹੈ, ਡਾ. ਵਿਜੈ ਸਤਬੀਰ ਸਿੰਘ ਨੇ ਗੁਰੂ ਘਰ ਦਰਸ਼ਨਾਂ ਲਈ ਆਈਆਂ ਸੰਗਤਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ’ਤੇ ਇਸ ਤਰ੍ਹਾਂ ਦੇ ਜਾਨਲੇਵਾ ਹਮਲੇ ਦੀ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਇਸ ਕਾਇਰਾਨਾ ਹਰਕਤ ਦੀ ਕੜੀ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਕਾਨੂੰਨ ਮੁਤਾਬਕ ਮਿਸਾਲੀ ਸਜ਼ਾ ਦਿੱਤੀ ਜਾਵੇ।