ਰੱਤੋਵਾਲ ’ਚ ਮੇਲ-ਮਿਲਾਪ ਦਾ ਤਿਉਹਾਰ ਤੀਆਂ ਤੀਜ਼ ਪ੍ਰੋਗਰਾਮ ਯਾਦਗਾਰੀ ਬਣਿਆ
ਮੁੱਲਾਂਪੁਰ ਦਾਖਾ/ਗੁਰੂਸਰ ਸੁਧਾਰ, 16 ਅਗਸਤ (ਨਿਰਮਲ ਸਿੰਘ ਧਾਲੀਵਾਲ)- ਅਲੋਪ ਹੋ ਰਹੇ ਪੰਜਾਬੀ ਵਿਰਸੇ ਨੂੰ ਜੀਵਿਤ ਰੱਖਣ ਲਈ ਪਿੰਡ ਰੱਤੋਵਾਲ (ਲੁਧਿ:) ਵਿਖੇ ਮਤਾਵਾਂ, ਭੈਣਾਂ, ਧੀਆਂ ਵਲੋਂ ਤੀਆਂ ਤੀਜ ਪ੍ਰੋਗਰਾਮ ਕਰਵਾਇਆ ਗਿਆ। ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ‘ਤੀਆਂ’ ਤੀਜ ਮਨਾਏ ਜਾਣ ਸਮੇਂ ਕੁੜੀਆਂ, ਮੁਟਿਆਰਾਂ ਦੇ ਨਾਲ ਸੱਜ ਵਿਆਹੀਆਂ ਅਤੇ ਔਰਤਾਂ ਦੀ ਭੀੜ ਜੁੜੀ ।
ਵ
ਵਿਰਾਸਤੀ ਤੀਆਂ ਦੇ ਪ੍ਰੋਗਰਾਮ ਸਮੇਂ ਮੰਚ ਸੰਚਾਲਕ ਅਤੇ ਨਾਲ ਧੀਆਂ ਦੇ ਸਨਮਾਨ ਸਮੇਂ ਦਾ ਦ੍ਰਿਸ਼। ਤਸਵੀਰ : ਕ੍ਰਿਪਾਲ ਹੰਬੜਾਂ
17-08-2026
ਮੁੱਲਾਂਪੁਰ ਦਾਖਾ/ਗੁਰੂਸਰ ਸੁਧਾਰ, 16 ਅਗਸਤ (ਨਿਰਮਲ ਸਿੰਘ ਧਾਲੀਵਾਲ)- ਅਲੋਪ ਹੋ ਰਹੇ ਪੰਜਾਬੀ ਵਿਰਸੇ ਨੂੰ ਜੀਵਿਤ ਰੱਖਣ ਲਈ ਪਿੰਡ ਰੱਤੋਵਾਲ (ਲੁਧਿ:) ਵਿਖੇ ਮਤਾਵਾਂ, ਭੈਣਾਂ, ਧੀਆਂ ਵਲੋਂ ਤੀਆਂ ਤੀਜ ਪ੍ਰੋਗਰਾਮ ਕਰਵਾਇਆ ਗਿਆ। ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ‘ਤੀਆਂ’ ਤੀਜ ਮਨਾਏ ਜਾਣ ਸਮੇਂ ਕੁੜੀਆਂ, ਮੁਟਿਆਰਾਂ ਦੇ ਨਾਲ ਸੱਜ ਵਿਆਹੀਆਂ ਅਤੇ ਔਰਤਾਂ ਦੀ ਭੀੜ ਜੁੜੀ । ਰੱਤੋਵਾਲ ਵਿਖੇ ਤੀਆਂ ਤੀਜ ਪ੍ਰੋਗਰਾਮ ਅਰੰਭਤਾ ਵਾਲੇ ਪਲਾਂ ‘ਚ ਉਦਘਾਟਨ ਲਈ ਉਚੇਚਾ ਪਹੁੰਚੇ ਗ੍ਰਾਮ ਪੰਚਾਇਤ/ਸਰਪੰਚ ਰਵਿੰਦਰ ਸਿੰਘ ਮੋਤੀ ਨਾਲ ਮਹਿਲਾ ਪੰਚ ਸਿਮਰਨਜੀਤ ਕੌਰ, ਪੰਚ ਕਮਲਜੀਤ ਕੌਰ, ਪੰਚ/ਨੰਬਰਦਾਰ ਕੁਲਵੰਤ ਕੌਰ ਧਾਲੀਵਾਲ, ‘ਆਪ’ ਪਾਰਟੀ ਦੇ ਜਿਲ੍ਹਾ ਜੁਆਇੰਟ ਸਕੱਤਰ ਪਰਮਿੰਦਰ ਸਿੰਘ, ਸਮਾਜ ਸੇਵੀ ਬਲਵਿੰਦਰ ਸਿੰਘ, ਜਤਿੰਦਰ ਸਿੰਘ ਰਾਣਾ, ਲਖਵਿੰਦਰ ਸਿੰਘ ਲੱਖਾ, ਪੰਚ ਮਨਜੀਤ ਸਿੰਘ, ਪੰਚ ਬਲਬੀਰ ਸਿੰਘ, ਪੰਚ ਲਖਵੀਰ ਸਿੰਘ, ਪੰਚ ਗੁਰਿੰਦਰ ਸਿੰਘ, ਪੰਚ ਹਰਵਿੰਦਰ ਸਿੰਘ, ਨੰਬਰਦਾਰ ਹਰਦੀਪ ਸਿੰਘ ਗਰੇਵਾਲ, ਕੈਪਟਨ ਸੁਖਦੀਪ ਸਿੰਘ, ਸਾਬਕਾ ਪੰਚ ਰਾਜਵਿੰਦਰ ਕੌਰ, ਕਿਰਨਦੀਪ ਕੌਰ ਗਰੇਵਾਲ, ਗੁਰਜੀਤ ਕੌਰ, ਅਮਨਦੀਪ ਕੌਰ ਧਾਲੀਵਾਲ, ਰੁਪਿੰਦਰ ਕੌਰ ਢਿੱਲੋਂ, ਬਲਜੀਤ ਕੌਰ, ਗਗਨਦੀਪ ਕੌਰ, ਬਬਲੀ ਕੌਰ, ਪਰਮਜੀਤ ਕੌਰ, ਦਲਜੀਤ ਕੌਰ, ਹਰਪਾਲ ਕੌਰ, ਬੇਅੰਤ ਕੌਰ ਹੋਰ ਮੌਜੂਦ ਰਹੇ। ਤੀਆਂ ਤੀਜ਼ ਪ੍ਰੋਗਰਾਮ ਦੇ ਮੰਚ ਦਾ ਸੰਚਾਲਨ ਮਨਦੀਪ ਕੌਰ ਧਾਲੀਵਾਲ ਵਲੋਂ ਕੀਤਾ ਗਿਆ। ਮਨਦੀਪ ਕੌਰ ਧਾਲੀਵਾਲ ਵਲੋਂ ਤੀਆਂ ਦੇ ਤਿਉਹਾਰ ਨੂੰ ਸਫ਼ਲ ਬਣਾਉਣ ਵਾਲੀਆ ਭੈਣਾਂ, ਮਤਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਵਿਰਸੇ ਨਾਲ ਜੁੜੇ ਅਜਿਹੇ ਪ੍ਰੋਗਰਾਮ ਸਾਡੀ ਭਾਈਚਾਰਕ ਸਾਂਝ ਦਾ ਪ੍ਰਤੀਕ ਹਨ । ਸਮਾਜ ਸੇਵੀ ਬਲਵਿੰਦਰ ਸਿੰਘ ਵਲੋਂ ਬੀਬੀਆਂ ਦੇ ਉੱਦਮ ਨਾਲ ਤੀਆਂ ਦੇ ਪ੍ਰੋਗਰਾਮ ਦੀ ਸਲਾਘਾ ਕਰਦਿਆਂ ਕਿਹਾ ਕਿ ਤੀਆਂ ਮਹਿਲਾਵਾਂ ਵਲੋਂ ਇਕੱਠੇ ਹੋ ਕੇ ਨੱਚ-ਟੱਪ ਲੈਣ ਦਾ ਅਹਿਮ ਮੌਕਾ ਹੁੰਦਾ, ਜੋ ਭੈਣਾਂ ਨੂੰ ਸਾਲ ਬਾਅਦ ਨਸੀਬ ਹੁੰਦਾ । ਗਿੱਧੇ, ਕਿੱਕਲੀ ਤੋਂ ਪਹਿਲਾਂ ਬੀਬੀਆਂ, ਧੀਆਂ ਵਿਚਕਾਰ ਖੇਡ ਮੁਕਾਬਲੇ ਹੋਏ। ਇਨ੍ਹਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਮੰਚ ਸੰਚਾਲਕ ਮਨਦੀਪ ਕੌਰ, ਪੰਚ/ਨੰਬਰਦਾਰ ਕੁਲਵੰਤ ਕੌਰ ਧਾਲੀਵਾਲ, ਗੁਰਜੀਤ ਕੌਰ ਧਾਲੀਵਾਲ, ਹਰਪ੍ਰੀਤ ਕੌਰ ਸਿੱਧੂ, ਕਿਰਨਜੀਤ ਕੌਰ ਗਰੇਵਾਲ, ਬਬਲੀ ਧਾਲੀਵਾਲ, ਪੰਚ ਸਿਮਰਜੀਤ ਕੌਰ, ਪੰਚ ਕਮਲਜੀਤ ਕੌਰ, ਪਰਮਜੀਤ ਕੌਰ, ਜਸਵੀਰ ਕੌਰ, ਬਲਜੀਤ ਕੌਰ, ਪ੍ਰਦੀਪ ਕੌਰ, ਮਨਜੀਤ ਕੌਰ, ਮਨਦੀਪ ਕੌਰ, ਕਿਰਨਦੀਪ ਕੌਰ, ਸਰਬਜੀਤ ਕੌਰ ਵਲੋਂ ਇਨਾਮਾਂ ਦੀ ਵੰਡ ਕੀਤੀ।