06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਜਨਮ ਅਸ਼ਟਮੀ ਮੌਕੇ ਗਊਧਾਮ ਵਿਖੇ ਸੰਕੀਰਤਨ ਕਰਵਾਇਆ

ਰਾਏਕੋਟ, 5 ਸਤੰਬਰ (ਸੁਸ਼ੀਲ)-ਕਰੀਬੀ ਪਿੰਡ ਭੈਣੀ ਬੜਿੰਗਾ-ਸੁਖਾਣਾ ਸਥਿਤ ਸ੍ਰੀ ਉਦਾਸੀਨ ਗੋਬਿੰਦ ਗਊਧਾਮ ਵਿਖੇ ਪੰਡਿਤ ਕ੍ਰਿਸ਼ਨ ਕੁਮਾਰ ਜੋਸ਼ੀ ਲੁਧਿਆਣੇ ਵਾਲਿਆਂ ਦੀ ਦੇਖ-ਰੇਖ ਹੇਠ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਬੜੀ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਕਰਵਾਏ ਗਏ ਹਰੀਨਾਮ ਸੰਕੀਰਤਨ ਦੌਰਾਨ ਜੋਤੀ ਪ੍ਰਚੰਡ ਸਮਾਜਸੇਵੀ ਹੀਰਾ ਲਾਲ ਬਾਂਸਲ ਮੁਸਕਾਨ ਫੀਡ ਵਾਲਿਆਂ ਵੱਲੋ ਕੀਤੀ ਗਈ ਅਤੇ ਜੋਤੀ ਪੂਜਨ ਹਿਮਾਂਸ਼ੂ ਗੁਪਤਾ ਦੇ ਪਰਿਵਾਰ ਵੱਲੋਂ ਕਰਵਾਇਆ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਰਾਏਕੋਟ, 5 ਸਤੰਬਰ (ਸੁਸ਼ੀਲ)-ਕਰੀਬੀ ਪਿੰਡ ਭੈਣੀ ਬੜਿੰਗਾ-ਸੁਖਾਣਾ ਸਥਿਤ ਸ੍ਰੀ ਉਦਾਸੀਨ ਗੋਬਿੰਦ ਗਊਧਾਮ ਵਿਖੇ ਪੰਡਿਤ ਕ੍ਰਿਸ਼ਨ ਕੁਮਾਰ ਜੋਸ਼ੀ ਲੁਧਿਆਣੇ ਵਾਲਿਆਂ ਦੀ ਦੇਖ-ਰੇਖ ਹੇਠ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਬੜੀ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਕਰਵਾਏ ਗਏ ਹਰੀਨਾਮ ਸੰਕੀਰਤਨ ਦੌਰਾਨ ਜੋਤੀ ਪ੍ਰਚੰਡ ਸਮਾਜਸੇਵੀ ਹੀਰਾ ਲਾਲ ਬਾਂਸਲ ਮੁਸਕਾਨ ਫੀਡ ਵਾਲਿਆਂ ਵੱਲੋ ਕੀਤੀ ਗਈ ਅਤੇ ਜੋਤੀ ਪੂਜਨ ਹਿਮਾਂਸ਼ੂ ਗੁਪਤਾ ਦੇ ਪਰਿਵਾਰ ਵੱਲੋਂ ਕਰਵਾਇਆ ਗਿਆ। ਸੰਕੀਰਤਨ ਦੀ ਸ਼ੁਰੂਆਤ ਸ੍ਰੀ ਜੈ ਭਵਾਨੀ ਸੰਕੀਰਤਨ ਮੰਡਲ ਵੱਲੋ ਸ੍ਰੀ ਗਣੇਸ਼ ਵੰਦਨਾ ਨਾਲ ਕੀਤੀ ਗਈ। ਸੰਕੀਰਤਨ ਦੌਰਾਨ ਪ੍ਰਸਿੱਧ ਭਜਨ ਗਾਇਕ ਕਪਿਲ ਸ਼ਰਮਾ ਅਹਿਮਦਗੜ੍ਹ ਵਾਲੇ ਅਤੇ ਪ੍ਰਧਾਨ ਇੰਦਰਪਾਲ ਗੋਲਡੀ ਵੱਲੋ ਸ੍ਰੀ ਰਾਧਾ ਕ੍ਰਿਸ਼ਨ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਮੰਤਰਮੁਗਦ ਕੀਤਾ ਗਿਆ। ਆਏ ਹੋਏ ਮਹਿਮਾਨਾਂ ਅਤੇ ਭਜਨ ਗਾਇਕ ਕਪਿਲ ਸ਼ਰਮਾ ਅਹਿਮਦਗੜ੍ਹ ਨੂੰ ਗਊਧਾਮ ਦੀ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸੰਗਤਾਂ ਲਈ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਗਊ ਧਾਮ ਕਮੇਟੀ ਪ੍ਰਧਾਨ ਭੂਸ਼ਣ ਜੈਨ, ਸੈਕਟਰੀ ਇੰਦਰਪਾਲ ਗੋਲਡੀ,ਖਜ਼ਾਨਚੀ ਵੈਦ ਲਖਵਿੰਦਰ ਸਿੰਘ ਕਲਸੀਆਂ, ਨਵਦੀਪ ਸ਼ਰਮਾ, ਪਾਰਸ ਜੈਨ, ਨਵਦੀਪ ਬਾਂਸਲ, ਪੰਡਿਤ ਪ੍ਰਮੋਦ ਤਿਵਾੜੀ ਬੱਸੀਆਂ, ਸ਼ਿਵਮ ਪਰੂਥੀ, ਲਵ ਲੁਧਿਆਣਾ, ਦਿਉਲ ਖੇੜਕੀ, ਕਾਲਾ ਅਹਿਮਦਗੜ੍ਹ, ਸ਼ੁਰੇਸ ਵੋਹਰਾ ਸਮੇਤ ਹੋਰ ਕਈ ਸ਼ਰਧਾਲੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਸ਼ਰਮ ਭੂਰੀ ਵਾਲੇ ਛਤਰੀ ਸਾਹਿਬ ਵਿਖੇ ਧਾਰਮਿਕ ਸਮਾਗਮਾਂ ਦੀ ਪੂਰਨ ਆਹੂਤੀ ਅੱਜ ਅਗਲੀ ਖ਼ਬਰ ਜੀ . ਐੱਚ . ਜੀ . ਆਯੁਰਵੈਦਿਕ ਮੈਡੀਕਲ ਕਾਲਜ ਵਿਚ ਜਨਮ ਅਸ਼ਟਮੀ ਅਤੇ ਅਧਿਆਪਕ ਦਿਵਸ ਮੌਕੇ ਸਮਾਗਮ
Ad Position 24