06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਆਸ਼ਰਮ ਭੂਰੀ ਵਾਲੇ ਛਤਰੀ ਸਾਹਿਬ ਵਿਖੇ ਧਾਰਮਿਕ ਸਮਾਗਮਾਂ ਦੀ ਪੂਰਨ ਆਹੂਤੀ ਅੱਜ

ਮੁੱਲਾਂਪੁਰ-ਦਾਖਾ, 5 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਗਰੀਬਦਾਸੀ ਸੰਪਰਦਾਇ ਦੇ ਆਸ਼ਰਮ ਭੂਰੀ ਵਾਲੇ ਤਲਵੰਡੀ ਖੁਰਦ (ਲੁਧਿ:) ਛਤਰੀ ਸਾਹਿਬ ਵਿਖੇ ਸੰਪਰਦਾਇ ਦੇ ਬ੍ਰਹਮਲੀਨ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ ਸ਼ਲਾਨਾ ਬਰਸ਼ੀ ਮੌਕੇ ਵੱਖੋ-ਵੱਖ ਇਲਾਕਿਆ ’ਚ ਪਹੁੰਚੇ ਰਮਤਾ ਸਾਧੂ, ਸਾਧਵੀਆ ਲਈ ਅੰਨ-ਭੰਡਾਰ ਲੰਗਰਾਂ ਦੀ ਉੱਚਿਤ ਸੇਵਾ ਹੋਈ। ਛਤਰੀ ਸਾਹਿਬ ਨਜਦੀਕ ਖੁੱਲ੍ਹੇ ਪੰਡਾਲ ’ਚ ਮਹਾਤਮਾ ਲੋਕਾਂ ਨੂੰ ਲੰਗਰ ਛਕਾਉਣ ਉਪਰੰਤ ਸੰਪਰਦਾਇ ਮੁਖੀ ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ, ਸਵਾਮੀ ਓਮਾ ਨੰਦ, ਸਵਾਮੀ ਹੰਸਾ ਨੰਦ ਗੰਗੋਤਰੀ ਨਾਲ ਵੱਡੀ ਤਾਦਾਦ ਸ਼ਰਧਾਲੂਆਂ ਵਲੋਂ ਸਾਧੂ ਮੰਡਲੀ ਨੂੰ ਬਸਤਰ ਭੇਟ ਕੀਤੇ ਗਏ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਮੁੱਲਾਂਪੁਰ-ਦਾਖਾ, 5 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਗਰੀਬਦਾਸੀ ਸੰਪਰਦਾਇ ਦੇ ਆਸ਼ਰਮ ਭੂਰੀ ਵਾਲੇ ਤਲਵੰਡੀ ਖੁਰਦ (ਲੁਧਿ:) ਛਤਰੀ ਸਾਹਿਬ ਵਿਖੇ ਸੰਪਰਦਾਇ ਦੇ ਬ੍ਰਹਮਲੀਨ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ ਸ਼ਲਾਨਾ ਬਰਸ਼ੀ ਮੌਕੇ ਵੱਖੋ-ਵੱਖ ਇਲਾਕਿਆ ’ਚ ਪਹੁੰਚੇ ਰਮਤਾ ਸਾਧੂ, ਸਾਧਵੀਆ ਲਈ ਅੰਨ-ਭੰਡਾਰ ਲੰਗਰਾਂ ਦੀ ਉੱਚਿਤ ਸੇਵਾ ਹੋਈ। ਛਤਰੀ ਸਾਹਿਬ ਨਜਦੀਕ ਖੁੱਲ੍ਹੇ ਪੰਡਾਲ ’ਚ ਮਹਾਤਮਾ ਲੋਕਾਂ ਨੂੰ ਲੰਗਰ ਛਕਾਉਣ ਉਪਰੰਤ ਸੰਪਰਦਾਇ ਮੁਖੀ ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ, ਸਵਾਮੀ ਓਮਾ ਨੰਦ, ਸਵਾਮੀ ਹੰਸਾ ਨੰਦ ਗੰਗੋਤਰੀ ਨਾਲ ਵੱਡੀ ਤਾਦਾਦ ਸ਼ਰਧਾਲੂਆਂ ਵਲੋਂ ਸਾਧੂ ਮੰਡਲੀ ਨੂੰ ਬਸਤਰ ਭੇਟ ਕੀਤੇ ਗਏ। ਸਾਧੂ ਮੰਡਲੀ ਵਲੋਂ ਉੱਚੀ ਸੁਰ ’ਚ ਅੰਨ ਹੀ ਕਾਯਾ, ਅੰਨ ਹੀ ਮਾਯਾ, ਅੰਨ ਹੀ ਸਰਵ ਲੋਕ ਮੇ ਰਾਯਾ। ਅੰਨ ਹੀ ਦਾਤਾ ਅੰਨ ਹੀ ਭੁਗਤਾ, ਸਰਵ ਲੋਕ ਮੈਂ ਅੰਨ ਹੀ ਜੁਗਤਾ॥ ਅਚਾਰੀਆ ਸ਼੍ਰੀ ਗਰੀਬਦਾਸ ਜੀ ਦੀ ਬਾਣੀ ’ਚ ਪੰਗਤੀਆ ਦਾ ਉਚਾਰਣ ਕਰਦਿਆਂ (ਅਬ ਅੰਨ ਦੇਵ ਕੀ ਬੜੀ ਆਰਤੀ) ਉਤਾਰੀ ਗਈ। ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ ਸ਼ਲਾਨਾ ਬਰਸੀ ਨੂੰ ਸਮਰਪਿਤ ਜਗਤ ਗੁਰੂ ਬਾਬਾ ਗਰੀਬ ਦਾਸ ਜੀ ਦੀ ਬਾਣੀ (ਛਤਰੀ ਸਾਹਿਬ) ਵਿਖੇ ਪਾਠਾਂ ਦੀ ਲੜੀ ਨਿਰੰਤਰ ਜਾਰੀ ਹੈ। ਇਸ ਧਾਰਮਿਕ ਸਮਾਗਮ ਦੇ ਚੱਲਦਿਆ ਪੂਰੇ ਮੰਚ ਦਾ ਸੰਚਾਲਨ ਕੁਲਵਿੰਦਰ ਸਿੰਘ ਡਾਂਗੋ ਵਲੋਂ ਕੀਤਾ ਗਿਆ। ਸੰਤ ਮਨਪ੍ਰੀਤ ਸਿੰਘ ਫਰੀਦਕੋਟ, ਸੰਤ ਬੱਗਾ ਸਿੰਘ ਨਾਨਕਸਰ ਠਾਠ ਬਿਰਕ, ਸੰਤ ਹਰਸਿਮਰਨ ਸਿੰਘ ਹੀਰਾਂ ਵਾਲੇ, ਸੰਤ ਸੁਖਵਿੰਦ ਸਿੰਘ ਜੈਪੁਰਾ, ਸਵਾਮੀ ਓਮਾ ਨੰਦ, ਸਵਾਮੀ ਹੰਸਾ ਨੰਦ, ਸਵਾਮੀ ਬਲਦੇਵ ਦਾਸ ਵਲੋਂ ਸ਼ਬਦ ਕੀਰਤਨ, ਕਥਾਂ ਦੀ ਵਿਚਾਰ ਨਾਲ ਸੰਗਤ ਨੂੰ ਨਿਹਾਲ ਕੀਤਾ। ਅੱਜ ਰਾਤ ਸਰਬ-ਧਰਮ, ਕੀਰਤਨ ਦਰਬਾਰ ਉਪਰੰਤ ਐਤਵਾਰ 6 ਸਤੰਬਰ ਪਾਠਾਂ ਦੇ ਭੋਗ ਉਪਰੰਤ ਭੂਰੀ ਵਾਲੇ ਆਸ਼ਰਮ ਤਲਵੰਡੀ ਖੁਰਦ (ਛਤਰੀ ਸਾਹਿਬ) ਵਿਖੇ ਕੀਰਤਨ ਦਰਬਾਰ ਹੋਵੇਗਾ। ਇਕ ਹਫਤਾ ਨਿਰੰਤਰ ਜਾਰੀ ਰਹੇ ਧਾਰਮਿਕ ਸਮਾਗਮਾਂ ਦੀ ਬਾਅਦ ਦੁਪਹਿਰ ਪੂਰਨ ਅਹੂਤੀ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਲੋਕਤੰਤਰ ਦਾ ਘਾਣ ਕਰ ਰਹੀ ਹੈ-ਸਰਪ੍ਰੀਤ ਸਿੰਘ ਕਾਉਂਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਰਕਰ ਤਸ਼ੱਦਦ ਤੇ ਜੇਲਾ... ਅਗਲੀ ਖ਼ਬਰ ਜਨਮ ਅਸ਼ਟਮੀ ਮੌਕੇ ਗਊਧਾਮ ਵਿਖੇ ਸੰਕੀਰਤਨ ਕਰਵਾਇਆ
Ad Position 24