14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਪੱਤਰਕਾਰ ਗੁਰਦੇਵ ਮੁੱਲਾਂਪੁਰੀ ਨੂੰ ਸਦਮਾ, ਪਤਨੀ ਕਮਲੇਸ਼ ਦਾ ਦਿਹਾਂਤ ਇਯਾਲੀ, ਕੈਪਟਨ ਸੰਧੂ, ਆਲੀਵਾਲ, ਦਾਖਾ, ਐਡਵੋਕੇਟ ਘੁੰਮਣ, ਕ੍ਰਿਸ਼ਨ ਬਾਵਾ ਮ੍ਰਿਤਕ ਦੇਹ ’ਤੇ (ਸ਼ਾਲ) ਲੋਈ ਪਾਈ

ਮੁੱਲਾਂਪੁਰ-ਦਾਖਾ, 13 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਦਿਹਾਤੀ/ਸ਼ਹਿਰੀ ਖੇਤਰ ਦੇ ਉੱਘੇ ਕਾਲਮ ਨਵੀਸ ਪੱਤਰਕਾਰ ਗੁਰਦੇਵ ਮੁੱਲਾਂਪੁਰੀ ਨੂੰ ਉਦੋਂ ਅਸਹਿ ਸਦਮਾ ਲੱਗਾ ਜਦ ਗੁਰਦੇਵ ਦੀ ਪਤਨੀ ਕਮਲੇਸ਼ ਕੌਰ ਅਕਾਲ ਚਲਾਣਾ ਕਰ ਗਈ। ਕਮਲੇਸ਼ ਕੌਰ ਦੀ ਬੇਵਕਤੀ ਮੌਤ ’ਤੇ ਗੁਰਦੇਵ ਮੁੱਲਾਂਪੁਰੀ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਯਾਲੀ ਐੱਮ.

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਮੁੱਲਾਂਪੁਰ-ਦਾਖਾ, 13 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਦਿਹਾਤੀ/ਸ਼ਹਿਰੀ ਖੇਤਰ ਦੇ ਉੱਘੇ ਕਾਲਮ ਨਵੀਸ ਪੱਤਰਕਾਰ ਗੁਰਦੇਵ ਮੁੱਲਾਂਪੁਰੀ ਨੂੰ ਉਦੋਂ ਅਸਹਿ ਸਦਮਾ ਲੱਗਾ ਜਦ ਗੁਰਦੇਵ ਦੀ ਪਤਨੀ ਕਮਲੇਸ਼ ਕੌਰ ਅਕਾਲ ਚਲਾਣਾ ਕਰ ਗਈ। ਕਮਲੇਸ਼ ਕੌਰ ਦੀ ਬੇਵਕਤੀ ਮੌਤ ’ਤੇ ਗੁਰਦੇਵ ਮੁੱਲਾਂਪੁਰੀ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ਼.ਏ, ਕੈਪਟਨ ਸੰਦੀਪ ਸੰਧੂ (ਸਕੱਤਰ ਪ੍ਰਦੇਸ਼ ਕਾਂਗਰਸ), ਸਾਬਕਾ ਸੰਸਦ ਅਮਰੀਕ ਸਿੰਘ ਆਲੀਵਾਲ, ਸਾਬਕਾ ਮੰਤਰੀ ਪੰਜਾਬ ਗੁਰਕੀਰਤ ਸਿੰਘ ਕੋਟਲੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਗੁਰਦੇਵ ਸਿੰਘ ਲਾਪਰਾਂ, ਨਗਰ ਨਿਗਮ ਲੁਧਿਆਣਾ ਮੇਅਰ ਇੰਦਰਜੀਤ ਕੌਰ, ਸਾਬਕਾ ਮੇਅਰ ਬਲਕਾਰ ਸਿੰਘ ਸੰਧੂ, ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਪਰਉਪਕਾਰ ਸਿੰਘ ਘੁੰਮਣ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਡਾ: ਕੇ.ਐੱਨ.ਐੱਸ ਕੰਗ, ਅਮਰਜੀਤ ਸਿੰਘ ਟਿੱਕਾ, ਭੁਪਿੰਦਰ ਸਿੰਘ ਭਿੰਦਾ ਅਕਾਲੀ ਦਲ (ਬ) ਹੋਰਨਾਂ ਨੇ ਦੁੱਖ ਪ੍ਰਗਟਾਇਆ। ਸ਼ਮਸਾਨਘਾਟ ਮੰਡੀ ਮੁੱਲਾਂਪੁਰ ਵਿਖੇ ਕਮਲੇਸ਼ ਕੌਰ ਦੀ ਚਿਖ੍ਹਾ ਨੂੰ ਅਗਨੀ ਉਸ ਦੇ ਪਤੀ ਗੁਰਦੇਵ ਮੁੱਲਾਂਪੁਰੀ, ਛੋਟੇ ਸਪੁੱਤਰ ਅਤੇ ਪੋਤਰੇ ਕੁੰਵਰ ਕਰਨ ਸਿੰਘ ਵਲੋਂ ਦਿੱਤੀ ਗਈ। ਸਸਕਾਰ ਸਮੇਂ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਉਲ, ਚੇਅਰਮੈਨ ਬਲੌਰ ਸਿੰਘ ਮੁੱਲਾਂਪੁਰ, ਨਗਰ ਕੌਂਸਲ ਮੁੱਲਾਂਪੁਰ ਸਾਬਕਾ ਪ੍ਰਧਾਨ ਤੇਲੂ ਰਾਮ ਬਾਂਸਲ, ‘ਵਾਰਿਸ ਪੰਜਾਬ ਦੇ’ ਪ੍ਰਮੁੱਖ ਆਗੂ ਹਰਬੀਰ ਸਿੰਘ ਇਯਾਲੀ, ਅਮਰਜੀਤ ਸਿੰਘ ਮੁੱਲਾਂਪੁਰ, ਕੌਂਸਲਰ ਬਲਬੀਰ ਚੰਦ, ਕੌਂਸਲਰ ਸਜਨ ਬਾਂਸਲ, ਸਿਆਮ ਅਰੋੜਾ (ਸਵੀਟਸ਼ਾਪ), ਸੰਜੀਵ ਕੁਮਾਰ ਨਰੂਲਾ (ਟੋਨੀ), ਪ੍ਰਧਾਨ ਪ੍ਰੇਮ ਇੰਦਰ ਕੁਮਾਰ ਗੋਗਾ, ਰੂਪ ਬਸੰਤ ਸਿੰਘ ਬੜੈਚ, ਸਾਬਕਾ ਸਰਪੰਚ ਜਤਿੰਦਰ ਸਿੰਘ ਦਾਖਾ, ਕੁਲਵਿੰਦਰ ਕਿੰਦਾ, ਸਿੰਗਾਰਾ ਸਿੰਘ ਮੰਗਲੀ ਸਮੇਤ ਸਥਾਨਕ ਕਸਬਾ ਅਤੇ ਇਲਾਕੇ ਦੇ ਭਾਰੀ ਗਿਣਤੀ ਲੋਕ ਪਹੁੰਚੇ। ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਲੁਧਿਆਣਾ ਦਿਹਾਤੀ ਪ੍ਰਧਾਨ ਨਿਰਮਲ ਸਿੰਘ ਧਾਲੀਵਾਲ, ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਬੜੈਚ, ਮੀਤ ਪ੍ਰਧਾਨ ਵਿਨੋਦ ਕਾਲੀਆ, ਰਾਜ ਜੋਸੀ, ਸੁਰਿੰਦਰ ਅਰੋੜਾ, ਕ੍ਰਿਪਾਲ ਹੰਬੜਾਂ, ਦਵਿੰਦਰ ਨਾਗਰ, ਸਨੀ ਸੇਠੀ ਹੋਰਨਾਂ ਪੱਤਰਕਾਰ ਯੂਨੀਅਨ ਵਲੋਂ ਸਵ: ਕਮਲੇਸ਼ ਕੌਰ ਦੀ ਮ੍ਰਿਤਕ ਦੇਹ ’ਤੇ ਲੋਈ (ਸ਼ਾਲ) ਪਾਉਂਦਿਆ ਪੱਤਰਕਾਰ ਗੁਰਦੇਵ ਮੁੱਲਾਂਪੁਰੀ ਨਾਲ ਹਮਦਰਦੀ ਪ੍ਰਗਟਾਈ।
Ad Position 22
No active advertisement
ਪਿਛਲੀ ਖ਼ਬਰ ਬਾਸੀਆਂ ਬੇਟ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਸਵ: ਅਮਿਤ ਅਰੋੜਾ ਦੀ ਯਾਦ ਵਿਚ ਦਿਲ ਦੀਆਂ ਬਿਮਾਰੀਆਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ
Ad Position 24