17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉਂ ਵਲੋਂ ਮਹੀਨਾਵਾਰ ਪੈਨਸ਼ਨ ਅਤੇ ਰਾਸ਼ਨ ਵੰਡ ਸਮਾਗਮ ਕਰਵਾਇਆ

ਜਗਰਾਉਂ, 16 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉਂ ਵੱਲੋ ਚੇਅਰਮੈਨ ਗੁਰਮੇਲ ਸਿੰਘ ਢਿੱਲੋਂ ਯੂ. ਕੇ.

Ad Position 21
No active advertisement
ਸਰਪੰਚ ਪਲਵਿੰਦਰ ਲਿੱਟ, ਨੰਬਰਦਾਰ ਹਰਵਿੰਦਰ ਲਿੱਟ ਵਲੋਂ ਸਨਮਾਨ 17-09-2026
ਜਗਰਾਉਂ, 16 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉਂ ਵੱਲੋ ਚੇਅਰਮੈਨ ਗੁਰਮੇਲ ਸਿੰਘ ਢਿੱਲੋਂ ਯੂ.ਕੇ. ਅਤੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਦੀ ਅਗਵਾਈ ਹੇਠ 217ਵਾਂ ਸਵਰਗੀ ਸ਼੍ਰੀ ਸੰਸਾਰ ਚੰਦ ਵਰਮਾ ਯਾਦਗਾਰੀ ਮਹੀਨਾਵਾਰ ਪੈਨਸ਼ਨ ਅਤੇ ਰਾਸ਼ਨ ਵੰਡ ਸਮਾਗਮ ਸਥਾਨਕ ਆਰ.ਕੇ.ਸਕੂਲ ਵਿੱਚ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਐੱਸ.ਬੀ.ਆਈ. ਅਫ਼ਸਰ ਰਮੇਸ਼ ਕੁਮਾਰ ਬੇਦੀ (ਕੈਨੇਡਾ) ਸਨ। ਇਸ ਮੌਕੇ ਰਮੇਸ਼ ਕੁਮਾਰ ਬੇਦੀ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਸੁਨੀਤਾ ਰਾਣੀ ਬੇਦੀ (ਰਿਟਾਇਰਡ ਲੈਕਚਰਾਰ) ਨੇ ਆਪਣੀ ਨੇਕ ਕਮਾਈ ’ਚੋਂ 28 ਬਜ਼ੁਰਗਾਂ ਨੂੰ ਪੈਨਸ਼ਨ ਦਿੱਤੀ ਅਤੇ ਉਨ੍ਹਾਂ ਲਈ ਖਾਣੇ ਦਾ ਪ੍ਰਬੰਧ ਕੀਤਾ। ਇਹ ਪੈਨਸ਼ਨ ਰਮੇਸ਼ ਬੇਦੀ ਨੇ ਆਪਣੇ ਪਿਤਾ ਸਵਰਗੀ ਵੇਦ ਪ੍ਰਕਾਸ਼ ਅਤੇ ਮਾਤਾ ਸ਼੍ਰੀਮਤੀ ਦੇਵਕੀ ਜੀ ਦੀ ਯਾਦ ਵਿੱਚ ਵੰਡੀ। ਇਸ ਮੌਕੇ ਕੁਦਰਤ ਦੇ ਰਾਖੇ ਟਰੱਸਟ ਦੇ ਚੇਅਰਮੈਨ ਰਾਜਿੰਦਰ ਜੈਨ ਕਾਕਾ, ਡਾਕਟਰ ਕੁਲਭੂਸ਼ਣ ਗੁਪਤਾ ਅਤੇ ਰਾਜ ਪਾਲ ਜੈਨ ਵੱਲੋ ਸਾਰੇ ਬਜ਼ੁਰਗਾਂ ਨੂੰ ਮਹੀਨਾਵਾਰ ਰਾਸ਼ਨ ਦੀਆਂ ਕਿੱਟਾਂ ਦਿੱਤੀਆਂ ਗਈਆਂ। ਸਮਾਜ ਸੇਵੀ ਸੁਰੇਸ਼ ਸਿੰਗਲਾ, ਆਸ਼ਾ ਸਹਿਗਲ, ਕਰ ਭਲਾ ਹੋ ਭਲਾ ਸੁਸਾਇਟੀ ਵੱਲੋ ਵਿਸ਼ਾਲ ਸ਼ਰਮਾ, ਰੋਹਿਤ ਅਰੋੜਾ, ਸੁਨੀਲ ਬਜਾਜ, ਅਤੇ ਨੀਰਜ ਕਟਾਰੀਆ ਨੇ ਸੱਭ ਬਜ਼ੁਰਗਾਂ ਦੀ ਸਹਾਇਤਾ ਕੀਤੀ। ਇਸ ਮੌਕੇ ਸਕੂਲ ਦੇ ਪ੍ਰਧਾਨ ਐਡਵੋਕੇਟ ਨਵੀਨ ਗੁਪਤਾ ਤੇ ਪ੍ਰਿੰਸੀਪਲ ਮੈਡਮ ਸੀਮਾ ਸ਼ ਰਮਾ ਨੇ ਸਭ ਦਾ ਸਕੂਲ ਆਉਣ ’ਤੇ ਸਵਾਗਤ ਕੀਤਾ। ਇਸ ਮੌਕੇ ਮੰਚ ਸੰਚਾਲਣ ਦੀ ਡਿਊਟੀ ਕੈਪਟਨ ਨਰੇਸ਼ ਵਰਮਾ ਨੇ ਬਾਖੂਬੀ ਨਿਭਾਈ। ਇਸ ਮੌਕੇ ਕੇਵਲ ਮਲਹੋਤਰਾ, ਸ਼ਸ਼ੀ ਭੂਸ਼ਣ ਜੈਨ, ਆਰ.ਕੇ. ਗੁਪਤਾ, ਭਾਈ ਹਰਵਿੰਦਰ ਸਿੰਘ, ਰਾਜ ਕੁਮਾਰ ਭੱਲਾ, ਕਮਾਂਡੈਂਟ ਪ੍ਰਮੋਦ ਸ਼ਰਮਾ, ਮੀਨੂੰ ਵਰਮਾ, ਕੰਚਨ ਗਰਗ, ਨਵਦੀਪ ਕੌਰ, ਸਤਵੰਤ ਕੌਰ ਪਿੰਕੀ, ਐਡਵੋਕੇਟ ਨਵੀਨ ਗੁਪਤਾ, ਪ੍ਰਿੰਸੀਪਲ ਸੀਮਾ ਸ਼ਰਮਾ, ਮੈਡਮ ਵਿਜੈ ਰਾਣੀ, ਰਾਜਿੰਦਰ ਜੈਨ ਕਾਕਾ, ਵਿਸ਼ਾਲ ਸ਼ਰਮਾ, ਨੀਰਜ ਕਟਾਰੀਆ, ਮਨੋਹਰ ਸਿੰਘ ਟੱਕਰ, ਕੁਲਦੀਪ ਕੌਛੜ, ਸੁਨੀਲ ਬਜਾਜ, ਰਾਜਪਾਲ ਜੈਨ, ਗੁਰਬਖਸ਼ ਸਿੰਘ, ਮੈਡਮ ਸੁਮਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਹੁਮੰਤਵੀ ਖੇਤੀਬਾੜੀ ਸਭਾ ਪਿੰਡ ਚੀਮਾ-ਬੱਸੂਵਾਲ ਦਾ ਗੁਰਤੇਜ ਸਿੰਘ ਪ੍ਰਧਾਨ ਬਣਿਆ ਕਲੇਰ, ਗਰੇਵਾਲ, ਡੱਲਾ ਨੇ ਪਹੁੰਚ ਕੇ ਦ... ਅਗਲੀ ਖ਼ਬਰ ਹਰਬੀਰ ਇਯਾਲੀ ਵਲੋਂ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਛਪਾਰ ਕਾਨਫ਼ਰੰਸ ਦੀ ਸਫ਼ਲਤਾ ਲਈ ਮੀਟਿੰਗ ਅਕਾਲੀ ਦਲ ‘ਵਾਰਿਸ ਪੰਜਾ...
Ad Position 24