17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਬਹੁਮੰਤਵੀ ਖੇਤੀਬਾੜੀ ਸਭਾ ਪਿੰਡ ਚੀਮਾ-ਬੱਸੂਵਾਲ ਦਾ ਗੁਰਤੇਜ ਸਿੰਘ ਪ੍ਰਧਾਨ ਬਣਿਆ ਕਲੇਰ, ਗਰੇਵਾਲ, ਡੱਲਾ ਨੇ ਪਹੁੰਚ ਕੇ ਦਿੱਤੀਆਂ ਵਧਾਈਆਂ

ਹਠੂਰ, 16 ਸਤੰਬਰ (ਜਸਵਿੰਦਰ ਸਿੰਘ ਛਿੰਦਾ)- ਦੀ ਚੀਮਾ ਬਹੁਮੰਤਵੀ ਖੇਤੀਬਾੜੀ ਸਭਾ ਪਿੰਡ ਚੀਮਾ-ਬੱਸੂਵਾਲ ਦੀ ਕਮੇਟੀ ਦੀ ਬੀਤੇ ਦਿਨੀਂ ਹੋਈ ਚੋਣ ਵਿਚ ਸ਼੍ਰੋਮਣੀ ਦਲ ਦਾ ਇਕ ਤਰ੍ਹਾਂ ਨਾਲ ਕਬਜ਼ਾ ਹੋ ਗਿਆ ਸੀ ਅਤੇ ਅੱਜ ਅਹੁਦੇਦਾਰਾਂ ਦੀ ਚੋਣ ਵਿਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਹੀ ਸਰਬਸੰਮਤੀ ਨਾਲ ਚੁਣੇ ਗਏ ਹਨ। ਇਸ ਚੋਣ ਸਮੇਂ ਅੱਜ ਸਾਬਕਾ ਵਿਧਾਇਕ ਐੱਸ.

Ad Position 21
No active advertisement
ਅਜੀਤ ਡੈਸਕ 17-09-2026
ਹਠੂਰ, 16 ਸਤੰਬਰ (ਜਸਵਿੰਦਰ ਸਿੰਘ ਛਿੰਦਾ)- ਦੀ ਚੀਮਾ ਬਹੁਮੰਤਵੀ ਖੇਤੀਬਾੜੀ ਸਭਾ ਪਿੰਡ ਚੀਮਾ-ਬੱਸੂਵਾਲ ਦੀ ਕਮੇਟੀ ਦੀ ਬੀਤੇ ਦਿਨੀਂ ਹੋਈ ਚੋਣ ਵਿਚ ਸ਼੍ਰੋਮਣੀ ਦਲ ਦਾ ਇਕ ਤਰ੍ਹਾਂ ਨਾਲ ਕਬਜ਼ਾ ਹੋ ਗਿਆ ਸੀ ਅਤੇ ਅੱਜ ਅਹੁਦੇਦਾਰਾਂ ਦੀ ਚੋਣ ਵਿਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਹੀ ਸਰਬਸੰਮਤੀ ਨਾਲ ਚੁਣੇ ਗਏ ਹਨ। ਇਸ ਚੋਣ ਸਮੇਂ ਅੱਜ ਸਾਬਕਾ ਵਿਧਾਇਕ ਐੱਸ.ਆਰ. ਕਲੇਰ, ਗੁਰਚਰਨ ਸਿੰਘ ਗਰੇਵਾਲ ਮੈਂਬਰ ਐੱਸ.ਜੀ.ਪੀ.ਸੀ., ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਸਰਕਲ ਪ੍ਰਧਾਨ ਸਿਵਰਾਜ ਸਿੰਘ ਕਲੇਰ ਉੱਚੇਚੇ ਤੌਰ ’ਤੇ ਅਹੁਦੇਦਾਰਾਂ ਨੂੰ ਵਧਾਈਆਂ ਦੇਣ ਲਈ ਪੁੱਜੇ। ਇਸ ਸਬੰਧੀ ਜਥੇਦਾਰ ਪਰਮਿੰਦਰ ਸਿੰਘ ਚੀਮਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਤੇਜ ਸਿੰਘ ਧਾਲੀਵਾਲ ਨੂੰ ਪ੍ਰਧਾਨ ਚੁਣਿਆ ਗਿਆ ਹੈ, ਜਦਕਿ ਸੀਨੀਅਰ ਮੀਤ ਪ੍ਰਧਾਨ ਮਾਸਟਰ ਮਨਜਿੰਦਰ ਸਿੰਘ ਸਿੱਧੂ ਅਤੇ ਮੀਤ ਪ੍ਰਧਾਨ ਇਕਬਾਲ ਸਿੰਘ ਸਿੱਧੂ ਨੂੰ ਬਣਾਇਆ ਗਿਆ ਹੈ। ਚੁਣੇ ਗਏ ਅਹੁਦੇਦਾਰਾਂ ਅਤੇ ਅਕਾਲੀ ਆਗੂਆਂ ਨੂੰ ਜਥੇਦਾਰ ਪ੍ਰਮਿੰਦਰ ਸਿੰਘ ਚੀਮਾ ਨੇ ਸਿਰੋਪਾਓ ਦੇ ਕੇ ਸਨਮਾਮਿਤ ਕੀਤਾ। ਇਸੇ ਤਰ੍ਹਾਂ ਮੈਂਬਰ ਬਲਵੰਤ ਸਿੰਘ, ਮੈਂਬਰ ਸੁਖਵਿੰਦਰ ਸਿੰਘ, ਮੈਂਬਰ ਜਗਤਾਰ ਸਿੰਘ, ਮੈਂਬਰ ਕਰਮਜੀਤ ਕੌਰ, ਮੈਂਬਰ ਜਸਵਿੰਦਰ ਸਿੰਘ, ਮੈਂਬਰ ਅਵਨਿੰਦਰ ਸਿੰਘ, ਮੈਂਬਰ ਨਾਇਬ ਸਿੰਘ, ਮੈਂਬਰ ਪਰਮਜੀਤ ਕੌਰ ਹਨ।ਇਸ ਹੋਈ ਚੋਣ ਉਪਰੰਤ ਜਥੇਦਾਰ ਪਰਮਿੰਦਰ ਸਿੰਘ ਚੀਮਾ, ਸਾਬਕਾ ਵਿਧਾਇਕ ਐੱਸ.ਆਰ. ਕਲੇਰ, ਗੁਰਚਰਨ ਸਿੰਘ ਗਰੇਵਾਲ ਮੈਂਬਰ ਐੱਸ.ਜੀ.ਪੀ.ਸੀ., ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਸਰਕਲ ਪ੍ਰਧਾਨ ਸਿਵਰਾਜ ਸਿੰਘ ਕਲੇਰ, ਸਰਪੰਚ ਜਗਦੀਸ ਕੌਰ ਚੀਮਾ, ਪੰਚ ਕਰਮਜੀਤ ਸਿੰਘ, ਪੰਚ ਜਸਪ੍ਰੀਤ ਸਿੰਘ, ਪੰਚ ਦਲਬਾਰਾ ਸਿੰਘ, ਪੰਚ ਕੁਲਜੀਤ ਕੌਰ, ਪੰਚ ਕਰਮਜੀਤ ਕੌਰ, ਪੰਚ ਜਸਵੀਰ ਕੌਰ, ਪੰਚ ਸਵਰਨਜੀਤ ਸਿੰਘ, ਸੁਖਵਿੰਦਰ ਸਿੰਘ ਧਾਲੀਵਾਲ, ਅਜਾਇਬ ਸਿੰਘ, ਪ੍ਰਧਾਨ ਮਲਕੀਤ ਸਿੰਘ, ਬਲਵੰਤ ਸਿੰਘ, ਹਰਦੀਪ ਸਿੰਘ, ਹਰਨੇਕ ਸਿੰਘ, ਜਸਵੰਤ ਸਿੰਘ ਧਾਲੀਵਾਲ, ਸਾਬਕਾ ਸਰਪੰਚ ਸਰਜੀਤ ਸਿੰਘ, ਅਜੀਤ ਸਿੰਘ, ਭਰਪੂਰ ਸਿੰਘ, ਕਮਿੱਕਰ ਸਿੰਘ, ਲਾਲੀ ਧਾਲੀਵਾਲ, ਹਰਮਨ ਸਿੰਘ, ਦਵਿੰਦਰ ਸਿੰਘ, ਗੁਰੀ ਧਾਲੀਵਾਲ, ਚੈਨਾ ਧਾਲੀਵਾਲ, ਗੁਰਪ੍ਰੀਤ ਸਿੰਘ, ਸੈਕਟਰੀ ਜਸਪ੍ਰੀਤ ਸਿੰਘ ਨੇ ਚੁਣੇ ਅਹੁਦੇਦਾਰਾਂ ਨੂੰ ਵਧਾਈਆਂ ਦਿੱਤੀਆਂ। ਦੀ ਚੀਮਾਂ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੀ ਕਮੇਟੀ ਦੀ ਚੋਣ ਤੋ ਬਾਅਦ ਅਹੁਦਿਆਂ ਦੀ ਵੰਡ ਹੋਈ। ਜਿਸ ਵਿਚ ਪ੍ਰਧਾਨ ਗੁਰਤੇਜ ਸਿੰਘ ਧਾਲੀਵਾਲ, ਸੀਨੀਅਰ ਮੀਤ ਪ੍ਰਧਾਨ ਮਾ. ਮਨਜਿੰਦਰ ਸਿੰਘ, ਜੂਨੀਅਰ ਮੀਤ ਪ੍ਰਧਾਨ ਇਕਬਾਲ ਸਿੰਘ ਸਿੱਧੂ ਦੀ ਚੋਣ ਹੋਈ ਸਹਿਕਾਰੀ ਸਭਾ ਉੱਪਰ ਪੂਰਨ ਤੌਰ ’ਤੇ ਅਕਾਲੀ ਦਲ ਬਾਦਲ ਦਾ ਕਬਜ਼ਾ ਰਿਹਾ।
Ad Position 22
No active advertisement
ਪਿਛਲੀ ਖ਼ਬਰ ਸਿੱਧਵਾਂ ਬੇਟ ਵਿਖੇ ਲਗਾਏ ਗਏ ਆਯੂਸ਼ ਮੈਡੀਕਲ ਕੈਂਪ ਵਿਚ 808 ਮਰੀਜ਼ਾਂ ਦੀ ਜਾਂਚ ਅਗਲੀ ਖ਼ਬਰ ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉਂ ਵਲੋਂ ਮਹੀਨਾਵਾਰ ਪੈਨਸ਼ਨ ਅਤੇ ਰਾਸ਼ਨ ਵੰਡ ਸਮਾਗਮ ਕਰਵਾਇਆ
Ad Position 24