17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸਿੱਧਵਾਂ ਬੇਟ ਵਿਖੇ ਲਗਾਏ ਗਏ ਆਯੂਸ਼ ਮੈਡੀਕਲ ਕੈਂਪ ਵਿਚ 808 ਮਰੀਜ਼ਾਂ ਦੀ ਜਾਂਚ

ਸਿੱਧਵਾਂ ਬੇਟ, 16 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਡਾਇਰੈਕਟਰ ਆਯੁਰਵੈਦਿਕ ਵਿਭਾਗ ਪੰਜਾਬ ਡਾ: ਰਮਨ ਖੰਨਾ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਲੁਧਿਆਣਾ ਡਾ: ਗੁਰਦਰਸ਼ਨ ਕੌਰ ਦੀ ਅਗਵਾਈ ਹੇਠ ਸਥਾਨਕ ਕਸਬੇ ਦੀ ਡਾ: ਕਿਹਰ ਸਿੰਘ ਲਾਇਬ੍ਰੇਰੀ ਵਿਖੇ ਆਯੂਸ਼ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਦੌਰਾਨ ਕੁੱਲ 808 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿੰਨਾਂ ਵਿੱਚੋਂ ਹੈਮਿਓਪੈਥਿਕ ਅਧੀਨ 392 ਅਤੇ ਆਯੂਰਵੈਦਿਕ ਵਿਭਾਗ ਅਧੀਨ 416 ਮਰੀਜ਼ਾਂ ਦੀ ਜਾਂਚ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 17-09-2026
ਸਿੱਧਵਾਂ ਬੇਟ, 16 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਡਾਇਰੈਕਟਰ ਆਯੁਰਵੈਦਿਕ ਵਿਭਾਗ ਪੰਜਾਬ ਡਾ: ਰਮਨ ਖੰਨਾ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਲੁਧਿਆਣਾ ਡਾ: ਗੁਰਦਰਸ਼ਨ ਕੌਰ ਦੀ ਅਗਵਾਈ ਹੇਠ ਸਥਾਨਕ ਕਸਬੇ ਦੀ ਡਾ: ਕਿਹਰ ਸਿੰਘ ਲਾਇਬ੍ਰੇਰੀ ਵਿਖੇ ਆਯੂਸ਼ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਦੌਰਾਨ ਕੁੱਲ 808 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿੰਨਾਂ ਵਿੱਚੋਂ ਹੈਮਿਓਪੈਥਿਕ ਅਧੀਨ 392 ਅਤੇ ਆਯੂਰਵੈਦਿਕ ਵਿਭਾਗ ਅਧੀਨ 416 ਮਰੀਜ਼ਾਂ ਦੀ ਜਾਂਚ ਕੀਤੀ ਗਈ। ਕੈਂਪ ਵਿੱਚ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਸਿੱਧਵਾਂ ਬੇਟ ਦੀ ਮੁੱਖ ਮੈਡੀਕਲ ਅਫ਼ਸਰ ਡਾ: ਰਿਚਾ ਭਾਰਦਵਾਜ ਦੀ ਅਗਵਾਈ ਹੇਠ ਪੁੱਜੇ ਵੱਖ-ਵੱਖ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦੇਣ ਦੇ ਨਾਲ-ਨਾਲ ਮੌਸਮੀ ਬਿਮਾਰੀਆਂ ਤੋਂ ਬਚਾਅ ਅਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਵੀ ਜਾਗਰੂਕ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਿੰਡ ਦੀ ਮਹਿਲਾ ਸਰਪੰਚ ਸੰਦੀਪ ਕੌਰ ਸਿੱੱਧੂ ਨੇ ਹਾਜ਼ਰੀ ਭਰਦਿਆਂ ਇਸ ਉੱਦਮ ਲਈ ਦੋਹਾਂ ਵਿਭਾਗਾਂ ਦੀ ਸਰਾਹਨਾ ਕੀਤੀ। ਇਸ ਮੌਕੇ ਚੇਅਰਮੈਨ ਪਰਮਿੰਦਰ ਸਿੰਘ ਸਿੱਧੂੂ, ‘ਆਪ’ ਬਲਾਕ ਪ੍ਰਧਾਨ ਬਲਕਾਰ ਸਿੰਘ ਸਿੱਧੂ, ਸਾਬਕਾ ਸਰਪੰਚ ਹਮਨ ਕੁਮਾਰ, ਪੰਚ ਰਜਨੀ ਰਿਹਾਨ, ਪੰਚ ਜਰਨੈਲ ਸਿੰਘ ਸਿੱਧੂ, ਸਾਬਕਾ ਪੰਚ ਸਤੀਸ ਰਿਹਾਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਜੱਸੋਵਾਲ (ਕੁਲਾਰ) ਦਾ 4 ਰੋਜ਼ਾ ਕ੍ਰਿਕਟ ਟੂਰਨਾਮੈਂਟ ਸੈਕੀ ਕਲੱਬ ਹੈਬੋਵਾਲ ਨੇ ਜਿੱਤਿਆ ਅਗਲੀ ਖ਼ਬਰ ਬਹੁਮੰਤਵੀ ਖੇਤੀਬਾੜੀ ਸਭਾ ਪਿੰਡ ਚੀਮਾ-ਬੱਸੂਵਾਲ ਦਾ ਗੁਰਤੇਜ ਸਿੰਘ ਪ੍ਰਧਾਨ ਬਣਿਆ ਕਲੇਰ, ਗਰੇਵਾਲ, ਡੱਲਾ ਨੇ ਪਹੁੰਚ ਕੇ ਦ...
Ad Position 24