ਪਿੰਡ ਜੱਸੋਵਾਲ (ਕੁਲਾਰ) ਦਾ 4 ਰੋਜ਼ਾ ਕ੍ਰਿਕਟ ਟੂਰਨਾਮੈਂਟ ਸੈਕੀ ਕਲੱਬ ਹੈਬੋਵਾਲ ਨੇ ਜਿੱਤਿਆ
ਚੌਂਕੀਮਾਨ, 16 ਸਤੰਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਜੱਸੋਵਾਲ (ਕੁਲਾਰ) ਵਿਖੇ ਜੱਸੋਵਾਲ ਇਲੈਵਨ ਕ੍ਰਿਕਟ ਕਲੱਬ ਵਲੋਂ ਐੱਨ. ਆਰ.
ਚੌਂਕੀਮਾਨ, 16 ਸਤੰਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਜੱਸੋਵਾਲ (ਕੁਲਾਰ) ਵਿਖੇ ਜੱਸੋਵਾਲ ਇਲੈਵਨ ਕ੍ਰਿਕਟ ਕਲੱਬ ਵਲੋਂ ਐੱਨ. ਆਰ. ਆਈਜ਼ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ 4 ਰੋਜ਼ਾ ਕ੍ਰਿਕਟ ਟੂਰਨਾਮੈਂਟ ਕਰਵਾਇਆ, ਜਿਸ ਵਿਚ ਪੰਜਾਬ ਭਰ ’ਚੋਂ ਟੀਮਾਂ ਨੇ ਹਿੱਸਾ ਲਿਆ ਤੇ ਟੂਰਨਾਂਮੈਂਟ ਦੇ ਅਖਰੀਲੇ ਦਿਨ ਲਖਵਿੰਦਰ ਸਿੰਘ ਮੌਮੀ ਪੰਜਾਬ ਪ੍ਰਧਾਨ ਭਾਜਪਾ ਕਿਸਾਨ ਮੋਰਚਾ ਤੇ ਮਨਪ੍ਰੀਤ ਸਿੰਘ ਤਲਵੰਡੀ ਸਾਬਕਾ ਜ਼ਿਲ੍ਹਾ ਪ੍ਰੀਸਦ ਮੈਂਬਰ ਤੇ ਸੀਨੀਅਰ ਆਗੂ ਬੀ. ਜੇ. ਪੀ. ਨੇ ਮੁੱਖ ਮਹਿਮਾਨ ਵਜੋਂ ਸ਼ਿਕਰਤ ਕੀਤੀ। ਇਸ ਮੌਕੇ ਕਲੱਬ ਪ੍ਰਧਾਨ ਜਸਵੀਰ ਸਿੰਘ ਸੀਰਾ ਜੱਸੋਵਾਲ ਨੇ ਦੱਸਿਆ ਕਿ ਫਾਈਨਲ ਮੁਕਾਬਲੇ ਵਿਚ ਸੈਕੀ ਕਲੱਬ ਹੈਬੋਵਾਲ ਨੇ ਮੇਜ਼ਬਾਨ ਜੱਸੋਵਾਲ (ਕੁਲਾਰ) ਦੀ ਟੀਮ ਨੂੰ ਹਰਾ ਕੇ ਕ੍ਰਿਕਟ ਟੂਰਨਾਮੈਂਟ ਨੂੰ ਜਿੱਤਿਆ। ਇਸ ਮੌਕੇ ਮੈਨ ਆਫ ਦਾ ਸੀਰੀਜ ਬਲਵਿੰਦਰ ਸਿੰਘ ਤੇ ਸਨੀ, ਬੈਸਟ ਫੀਲਡਰ ਗੋਲੂ ਜੱਸੋਵਾਲ ਅਤੇ ਬੈਸਟ ਬਾਊਲਰ ਸਿਵਪ੍ਰੀਤ ਗਰੇਵਾਲ ਨੂੰ ਚੁਣਿਆ ਗਿਆ। ਇਸ ਮੌਕੇ ਪ੍ਰਧਾਨ ਲਖਵਿੰਦਰ ਸਿੰਘ ਮੌਮੀ ਤੇ ਮਨਪ੍ਰੀਤ ਸਿੰਘ ਤਲਵੰਡੀ ਨੇ ਜੱਸੋਵਾਲ ਇਲੈਵਨ ਕ੍ਰਿਕਟ ਕਲੱਬ ਦੇ ਸਮੁੱਚੇ ਮੈਂਬਰਾਂ ਤੇ ਪ੍ਰਧਾਨ ਜਸਵੀਰ ਸਿੰਘ ਸੀਰਾਂ ਜੱਸੋਵਾਲ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਨੌਜਵਾਨਾਂ ਨੂੰ ਖੇਡ ਗਰਾਊਡਾਂ ਨਾਲ ਜੋੜਨ ਲਈ 4 ਰੋਜ਼ਾ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਕੀਤਾ। ਇਸ ਮੌਕੇ ਜੇਤੂ ਟੀਮਾਂ ਨੂੰ ਇਨਾਮ ਆਏ ਮਹਿਮਾਨਾਂ ਤੇ ਪਤਵੰਤੇ ਸੱਜਣਾਂ ਵਲੋਂ ਸਾਂਝੇ ਤੌਰ ’ਤੇ ਵੰਡੇ ਗਏ। ਇਸ ਮੌਕੇ ਜੱਸੋਵਾਲ ਇਲੈਵਨ ਕ੍ਰਿਕਟ ਕਲੱਬ ਦੇ ਮੈਂਬਰਾਂ ਵਲੋਂ ਪ੍ਰਧਾਨ ਲਖਵਿੰਦਰ ਸਿੰਘ ਮੌਮੀ ਤੇ ਮਨਪ੍ਰੀਤ ਸਿੰਘ ਤਲਵੰਡੀ ਸਮੇਤ ਹੋਰ ਆਏ ਮਹਿਮਾਨਾਂ ਦਾ ਸਨਮਾਨ ਕੀਤਾ। ਇਸ ਮੌਕੇ ਪ੍ਰਧਾਨ ਜਸਵੀਰ ਸਿੰਘ ਸੀਰਾ ਜੱਸੋਵਾਲ ਨੇ 4 ਰੋਜ਼ਾ ਕ੍ਰਿਕਟ ਟੂਰਨਾਮੈਂਟ ਕਰਵਾਉਣ ਵਿਚ ਸਹਿਯੋਗ ਦੇਣ ਵਾਲੇ ਐੱਨ. ਆਰ. ਆਈ. ਵੀਰ ਕੁਲਵੰਤ ਸਿੰਘ ਕੈਨੇਡਾ, ਹਰਕਮਲ ਸਿੰਘ ਕੈਨੇਡਾ, ਮਨਪ੍ਰੀਤ ਸਿੰਘ ਚਾਹਲ, ਜਸਵਿੰਦਰ ਸਿੰਘ ਯੂ. ਕੇ., ਪਿੰਦਰ ਕੈਨੇਡਾ, ਗੁਰਦੀਪ ਸਿੰਘ ਯੂ. ਐੱਸ. ਏ. ਸਮੇਤ ਸਮੁੱਚੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਸਰਪੰਚ ਸੁਖਦੇਵ ਸਿੰਘ ਜੱਸੋਵਾਲ, ਜਥੇਦਾਰ ਇੰਦਰਜੀਤ ਸਿੰਘ ਖੰਡਲ, ਮਾ: ਜਸਮੇਲ ਸਿੰਘ ਜੱਸੋਵਾਲ, ਪ੍ਰਧਾਨ ਬਲਜੀਤ ਸਿੰਘ ਬਿੱਲੂ, ਅਧਿਆਪਕ ਜੋਸੀ, ਨਿਰਮਲ ਸਿੰਘ, ਗੌਰਵ ਭਾਰਦਵਾਜ, ਮਹਿੰਦਰਜੀਤ ਸਿੰਘ ਕੁਲਾਰ, ਮਨਦੀਪ ਸਿੰਘ ਬੱਸੀਆਂ, ਜੋਰਾਵਰ ਸਿੰਘ ਜਿਲ੍ਹਾ ਪ੍ਰਧਾਨ , ਹਰਪ੍ਰੀਤ ਸਿੰਘ ਪੀਤਾ ਤਲਵੰਡੀ, ਸੱਖੂ ਤਾਜਪੁਰ ਪ੍ਰਧਾਨ, ਅਰਮਾਨ ਗਿੱਲ, ਕ੍ਰਿਪਾ ਸਿੰਘ ਨੱਥੂਵਾਲਾ ਪੰਜਾਬ ਪ੍ਰਧਾਨ ਕਿਸਾਨ ਬਚਾਉ ਮੋਰਚਾ, ਜੀਵਨ ਸਰਮਾਂ, ਗਗਨ ਚਾਹਲ, ਗੋਲੂ ਜੱਸੋਵਾਲ, ਦਲਵਿੰਦਰ ਸਿੰੰਘ ਫੌਜੀ, ਪੰਚ ਅੰਮ੍ਰਿਤ, ਢੀਡਸਾ ਜੱਸੋਵਾਲ, ਕੋਚ ਜੱਜਬੀਰ ਸਿੰਘ, ਪਵਨ ਪੰਡਿਤ, ਅੰਮ੍ਰਿਤਪਾਲ ਸਿੰਘ ਖੁਰਦ, ਸਨੀ ਜੱਸੋਵਾਲ, ਮਨਪ੍ਰੀਤ ਐਕਡਮੀ, ਜੋਨਡੀਅਰ ਕੈਪਟਨ, ਪਿੱਲਾ ਟੈਟ ਵਾਲਾ ਆਦਿ ਹਾਜ਼ਰ ਸਨ।