ਜਗਰਾਉਂ ਦੇ ਸ੍ਰੀ ਦੁਰਗਾ ਸ਼ਕਤੀ ਬੁਆ ਬਾਬਾ ਮੰਦਰ ਵੱਲੋਂ ਅਜੀਤ ਅਖਾੜਾ ਦਾ ਸਨਮਾਨ
ਜਗਰਾਉਂ, 18 ਸਤੰਬਰ (ਵਿਨੋਦ ਕੁਮਾਰ)-ਸ੍ਰੀ ਗਣੇਸ਼ ਮਹਾਂਉਤਸਵ ਨੂੰ ਮੁੱਖ ਰੱਖਦਿਆਂ ਜਗਰਾਉਂ ਸ਼ਹਿਰ ਅੰਦਰ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਸਮਾਗਮ ਕਰਵਾਏ ਜਾ ਰਹੇ ਹਨ, ਇਸੇ ਲੜੀ ਤਹਿਤ ਜਗਰਾਉਂ ਦੇ ਗੋਬਿੰਦ ਕਲੋਨੀ ਸਥਿਤ ਸ੍ਰੀ ਦੁਰਗਾ ਸ਼ਕਤੀ ਬੁਆ ਬਾਬਾ ਮੰਦਿਰ ਵਿਖੇ ਸ੍ਰੀ ਗਣਪਤੀ ਮਹਾਰਾਜ ਜੀ ਦਾ ਮਹਾਂਉਤਸਵ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਬੀਬੀਆਂ ਵੱਲੋਂ ਸ੍ਰੀ ਗਣਪਤੀ ਮਹਾਰਾਜ ਜੀ ਦੀ ਮਹਿਮਾ ਗਾ ਕੇ ਸੰਗਤ ਨੂੰ ਨਿਹਾਲ ਕੀਤਾ।
ਜਗਰਾਉਂ, 18 ਸਤੰਬਰ (ਵਿਨੋਦ ਕੁਮਾਰ)-ਸ੍ਰੀ ਗਣੇਸ਼ ਮਹਾਂਉਤਸਵ ਨੂੰ ਮੁੱਖ ਰੱਖਦਿਆਂ ਜਗਰਾਉਂ ਸ਼ਹਿਰ ਅੰਦਰ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਸਮਾਗਮ ਕਰਵਾਏ ਜਾ ਰਹੇ ਹਨ, ਇਸੇ ਲੜੀ ਤਹਿਤ ਜਗਰਾਉਂ ਦੇ ਗੋਬਿੰਦ ਕਲੋਨੀ ਸਥਿਤ ਸ੍ਰੀ ਦੁਰਗਾ ਸ਼ਕਤੀ ਬੁਆ ਬਾਬਾ ਮੰਦਿਰ ਵਿਖੇ ਸ੍ਰੀ ਗਣਪਤੀ ਮਹਾਰਾਜ ਜੀ ਦਾ ਮਹਾਂਉਤਸਵ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਬੀਬੀਆਂ ਵੱਲੋਂ ਸ੍ਰੀ ਗਣਪਤੀ ਮਹਾਰਾਜ ਜੀ ਦੀ ਮਹਿਮਾ ਗਾ ਕੇ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਭਾਜਪਾ ਆਗੂ ਅਜੀਤ ਸਿੰਘ ਅਖਾੜਾ ਨੇ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ਤੇ ਸ਼੍ਰੀ ਗਣਪਤੀ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਤਿਉਹਾਰ ਜਿੱਥੇ ਸਾਨੂੰ ਧਾਰਮਿਕ ਆਸਥਾ ਨਾਲ ਜੋੜ ਦੇ ਹਨ, ਉੱਥੇ ਇੰਨ੍ਹਾਂ ਸਮਾਗਮਾਂ ਨਾਲ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ। ਇਸ ਮੌਕੇ ਭਾਜਪਾ ਆਗੂ ਅਜੀਤ ਸਿੰਘ ਅਖਾੜਾ ਦਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ। ਆਖ਼ਰ ਵਿੱਚ ਆਰਤੀ ਹੋਈ ਜਿਸ ਵਿੱਚ ਸਮੂਹ ਸੰਗਤ ਨੇ ਹਿੱਸਾ ਲਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।