19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਛਪਾਰ ਕਾਨਫ਼ਰੰਸ ਦੀਆਂ ਤਿਆਰੀਆਂ ਲਈ ਭੂੰਦੜੀ ਵਿਖੇ ਅਕਾਲੀ ਦਲ ਦੀ ਭਰਵੀਂ ਮੀਟਿੰਗ

ਭੂੰਦੜੀ, 18 ਸਤੰਬਰ (ਕੁਲਦੀਪ ਸਿੰਘ ਮਾਨ)-ਮੇਲਾ ਛਪਾਰ ਮੌਕੇ 26 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਕਾਨਫ਼ਰੰਸ ਦੀਆਂ ਤਿਆਰੀਆਂ ਨੂੰ ਲੈ ਕੇ ਵਿਧਾਨ ਸਭਾ ਹਲਕਾ ਦਾਖਾ ਦੇ ਇੰਚਾਰਜ ਜਸਕਰਨ ਸਿੰਘ ਦਿਓਲ ਦੀ ਅਗਵਾਈ ਹੇਠ ਬੇਟ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਇਸੇ ਲੜੀ ਤਹਿਤ ਕਸਬਾ ਭੂੰਦੜੀ ਵਿਖੇ ਸਾਬਕਾ ਸੈਨਿਕ ਬਲਵੀਰ ਸਿੰਘ ਰਾਮੇਵਾਲੇ ਦੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਦੀ ਭਰਵੀਂ ਮੀਟਿੰਗ ਹੋਈ।

Ad Position 21
No active advertisement
ਅਜੀਤ ਡੈਸਕ 19-09-2026
ਭੂੰਦੜੀ, 18 ਸਤੰਬਰ (ਕੁਲਦੀਪ ਸਿੰਘ ਮਾਨ)-ਮੇਲਾ ਛਪਾਰ ਮੌਕੇ 26 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਕਾਨਫ਼ਰੰਸ ਦੀਆਂ ਤਿਆਰੀਆਂ ਨੂੰ ਲੈ ਕੇ ਵਿਧਾਨ ਸਭਾ ਹਲਕਾ ਦਾਖਾ ਦੇ ਇੰਚਾਰਜ ਜਸਕਰਨ ਸਿੰਘ ਦਿਓਲ ਦੀ ਅਗਵਾਈ ਹੇਠ ਬੇਟ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਇਸੇ ਲੜੀ ਤਹਿਤ ਕਸਬਾ ਭੂੰਦੜੀ ਵਿਖੇ ਸਾਬਕਾ ਸੈਨਿਕ ਬਲਵੀਰ ਸਿੰਘ ਰਾਮੇਵਾਲੇ ਦੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਦੀ ਭਰਵੀਂ ਮੀਟਿੰਗ ਹੋਈ। ਮੀਟਿੰਗ ਨੂੰ ਜਸਕਰਨ ਸਿੰਘ ਦਿਓਲ ਅਤੇ ਸਰਕਲ ਪ੍ਰਧਾਨ ਜਸਵਿੰਦਰ ਸਿੰਘ ਛੀਨਾ ਗੋਰਸੀਆਂ ਨੇ ਸੰਬੋਧਨ ਕੀਤਾ। ਇਸ ਮੌਕੇ ਜਸਕਰਨ ਸਿੰਘ ਦਿਓਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੰਮੇ ਇਤਿਹਾਸ, ਸ਼ਹਾਦਤਾਂ ਅਤੇ ਕੁਰਬਾਨੀਆਂ ਵਾਲੀ ਜਥੇਬੰਦੀ ਹੈ, ਜਿਸ ਨੂੰ ਪਾਰਟੀ ਦੇ ਬਜ਼ੁਰਗਾਂ ਅਤੇ ਵਰਕਰਾਂ ਨੇ ਆਪਣੀਆਂ ਕੁਰਬਾਨੀਆਂ ਨਾਲ ਮਜ਼ਬੂਤ ਕੀਤਾ ਹੈ। ਇਸ ਮੌਕੇ ਸਰਕਲ ਪ੍ਰਧਾਨ ਜਸਵਿੰਦਰ ਸਿੰਘ ਛੀਨਾ ਗੋਰਸੀਆਂ ਨੇ ਕਿਹਾ ਕਿ ਬੇਟ ਇਲਾਕੇ ਦੇ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਛਪਾਰ ਕਾਨਫਰੰਸ ਵਿੱਚ ਸ਼ਮੂਲੀਅਤ ਕਰਨ ਲਈ ਤਿਆਰ ਹਨ।। ਇਸ ਮੌਕੇ ਜਗਰਾਜ ਸਿੰਘ ਤੱਤਲਾ, ਪਲਵਿੰਦਰ ਸਿੰਘ ਗੋਰਾਹੂਰ, ਕੁਲਦੀਪ ਸਿੰਘ ਕੋਟਉਮਰਾ, ਜਗਤਾਰ ਸਿੰਘ, ਜਸਪਾਲ ਸਿੰਘ ਜੱਸਾ, ਸਰਵਨ ਕੁਮਾਰ ਮਿੱਤਰ, ਗੁਰਿੰਦਰ ਸਿੰਘ ਬੀਰਮੀ, ਸਿਕੰਦਰ ਸਿੰਘ ਖੇੜੀ, ਜਸਪ੍ਰੀਤ ਸਿੰਘ ਸ਼ੇਰਪੁਰੀਏ, ਰਜਿੰਦਰ ਕੁਮਾਰ ਗੋਇਲ, ਜੱਗਾ ਸਿੰਘ ਰਾਮੇਵਾਲੇ, ਮਨੀਸ਼ ਕੁਮਾਰ ਚੱਕੀਵਾਲਾ, ਦਰਸ਼ਨ ਸਿੰਘ ਕੋਟਉਮਰਾ, ਅਮਰ ਸਿੰਘ, ਜੱਸਾ ਸਿੰਘ ਰਾਮੇਵਾਲੇ, ਅੰਮ੍ਰਿਤਪਾਲ ਸਿੰਘ, ਮਨਪ੍ਰੀਤ ਸਿੰਘ ਬੋਪਾਰਾਏ, ਬਿੰਦੂ ਕੋਟਉਮਰਾ, ਜਗਦੀਪ ਸਿੰਘ ਦੀਪੀ, ਪ੍ਰਗਟ ਸਿੰਘ ਰਾਮੇਵਾਲੇ, ਗਗਨਦੀਪ ਸਿੰਘ, ਸਤਵੰਤ ਸਿੰਘ, ਸਤਵੰਤ ਸਿੰਘ ਇਯਾਲੀ, ਹੋਸ਼ਿਆਰ ਸਿੰਘ ਥਰੀਕੇ, ਅਵਤਾਰ ਸਿੰਘ ਗੋਲੂ, ਦਲਜੀਤ ਸਿੰਘ ਭੋਲਾ, ਕੁਲਦੀਪ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਚੌਂਕੀ ਹੰਬੜਾਂ ਵਿਖੇ ਸਰਬੱਤ ਦੇ ਭਲੇ ਲਈ ਸਮਾਗਮ ਕਰਵਾਇਆ ਅਗਲੀ ਖ਼ਬਰ ਜਗਰਾਉਂ ਦੇ ਸ੍ਰੀ ਦੁਰਗਾ ਸ਼ਕਤੀ ਬੁਆ ਬਾਬਾ ਮੰਦਰ ਵੱਲੋਂ ਅਜੀਤ ਅਖਾੜਾ ਦਾ ਸਨਮਾਨ
Ad Position 24