ਗ੍ਰੀਨ ਪੰਜਾਬ ਮਿਸ਼ਨ ਟੀਮ ਦਾ ਵਫ਼ਦ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਮਿਲਿਆ
ਜਗਰਾਉਂ, 21 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਗ੍ਰੀਨ ਪੰਜਾਬ ਮਿਸ਼ਨ ਟੀਮ ਜੋ ਪਿਛਲੇ ਲੰਬੇ ਸਮੇਂ ਤੋਂ ਧਰਤੀ ਨੂੰ ਹਰਿਆ ਭਰਿਆ ਕਰਨ ਲਈ ਜਗਰਾਉਂ ਤੇ ਆਸ ਪਾਸ ਦੇ ਇਲਾਕੇ ’ਚ ਸੁਹਿਰਦ ਹੈ, ਇਸੇ ਤਹਿਤ ਹੀ ਇਹ ਸੰਸਥਾ ਕਈ ਪਿੰਡਾਂ ’ਚ ਵੱਡੇ ਜੰਗਲ ਵੀ ਲਗਾ ਚੁੱਕੀ ਹੈ। ਸੰਸਥਾ ਵਲੋਂ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਵਿੱਦਿਅਕ ਤੇ ਖੋਜ ਸੰਸਥਾ ਸਾਇੰਸ ਕਾਲਜ ਜਗਰਾਉਂ ਵਿਖੇ ਵੀ ਜੰਗਲ ਲਗਾਇਆ ਗਿਆ ਹੈ।
ਜਗਰਾਉਂ, 21 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਗ੍ਰੀਨ ਪੰਜਾਬ ਮਿਸ਼ਨ ਟੀਮ ਜੋ ਪਿਛਲੇ ਲੰਬੇ ਸਮੇਂ ਤੋਂ ਧਰਤੀ ਨੂੰ ਹਰਿਆ ਭਰਿਆ ਕਰਨ ਲਈ ਜਗਰਾਉਂ ਤੇ ਆਸ ਪਾਸ ਦੇ ਇਲਾਕੇ ’ਚ ਸੁਹਿਰਦ ਹੈ, ਇਸੇ ਤਹਿਤ ਹੀ ਇਹ ਸੰਸਥਾ ਕਈ ਪਿੰਡਾਂ ’ਚ ਵੱਡੇ ਜੰਗਲ ਵੀ ਲਗਾ ਚੁੱਕੀ ਹੈ। ਸੰਸਥਾ ਵਲੋਂ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਵਿੱਦਿਅਕ ਤੇ ਖੋਜ ਸੰਸਥਾ ਸਾਇੰਸ ਕਾਲਜ ਜਗਰਾਉਂ ਵਿਖੇ ਵੀ ਜੰਗਲ ਲਗਾਇਆ ਗਿਆ ਹੈ। ਇਸ ਨੇ ਪੰਜਾਬ ਭਰ ’ਚ ਜੰਗਲ ਹੇਠ ਰਕਬਾ ਵਧਾਉਣ ਲਈ ਭਾਵੇਂ ਕਈ ਉਪਰਾਲੇ ਕੀਤੇ ਹਨ, ਹੁਣ ਇਹ ਸੰਸਥਾ ਦਾ ਇਕ ਵਫ਼ਦ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਮਿਲਿਆ ਹੈ ਅਤੇ ਮੰਗ ਕੀਤੀ ਗਈ ਹੈ ਪੰਜਾਬ ’ਚ ਜੰਗਲ ਹੇਠਾਂ ਰਕਬਾ ਵਧਾਉਣ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਚੋਣ ਮੈਨੀਫੈਸਟੋ ਵਿਚ ਰਾਸ਼ਟਰੀ ਵਣ ਨੀਤੀ ਅਨੁਸਾਰ ਸਰਕਾਰੀ ਪੰਚਾਇਤੀ ਜ਼ਮੀਨਾਂ ਵਿੱਚ 33 ਫ਼ੀਸਦੀ ਜ਼ਮੀਨ ’ਤੇ ਬਾਗਵਾਨੀ ਕਰਨ ਦਾ ਮਤਾ ਪਾਉਣ ਲਈ ਇੱਕ ਮੰਗ ਪੱਤਰ ਦਿੱਤਾ। ਇਸ ਤਰ੍ਹਾਂ ਕਰਨ ਨਾਲ ਪੰਚਾਇਤ ਦੀ ਆਮਦਨ ਵਿੱਚ ਵੀ ਭਾਰੀ ਵਾਧਾ ਹੋਵੇਗਾ। ਵਫ਼ਦ ਦੇ ਮੈਂਬਰਾਂ ਨੇ ਵਿਧਾਇਕ ਇਯਾਲੀ ਨਾਲ ਪੰਜਾਬ ਦੇ ਪ੍ਰਦੂਸ਼ਿਤ ਵਾਤਾਵਰਣ ਨੂੰ ਬਚਾਉਣ ਲਈ ਵਿਸ਼ੇਸ਼ ਯਤਨ ਕਰਨ ਦਾ ਉਪਰਾਲਾ ਕਰਨ ਲਈ ਅਪੀਲ ਕੀਤੀ। ਇਸ ਮੌਕੇ ਵਿਧਾਇਕ ਇਯਾਲੀ ਨੇ ਕਿਹਾ ਕਿ ਉਹ ਖੁਦ ਵੀ ਵਾਤਾਵਰਨ ਪ੍ਰੇਮੀ ਹਨ ਤੇ ਪੰਜਾਬ ਦੀ ਆਬੋ ਹਵਾ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਨਿੱਜੀ ਤੌਰ ’ਤੇ ਵੀ ਕੰਮ ਕਰ ਰਹੇ ਹਨ। ਉਨ੍ਹਾਂ ਗ੍ਰੀਨ ਪੰਜਾਬ ਮਿਸ਼ਨ ਟੀਮ ਦੀ ਸ਼ਲਾਘਾ ਕਰਦਿਆਂ ਵਾਰਿਸ ਪੰਜਾਬ ਦੇ ਚੋਣ ਮਨੋਰਥ ਪੱਤਰ ਵਿੱਚ ਇਸ ਮੰਗ ਨੂੰ ਸ਼ਾਮਿਲ ਕਰਨ ਲਈ ਪਾਰਟੀ ਦੀ ਲੀਡਰਸ਼ਿਪ ਨਾਲ ਵਿਚਾਰਨ ਦਾ ਭਰੋਸਾ ਦਿੱਤਾ ਅਤੇ ਜਲਦੀ ਹੀ ਪਾਰਟੀ ਦੀ ਚੋਣ ਮੈਨੀਫੈਸਟੋ ਕਮੇਟੀ ਨਾਲ ਗ੍ਰੀਨ ਪੰਜਾਬ ਮਿਸ਼ਨ ਟੀਮ ਦੀ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਸਤਪਾਲ ਸਿੰਘ ਦੇਹੜਕਾ, ਹਰਨਾਰਾਇਣ ਸਿੰਘ ਢਿੱਲੋਂ, ਮੈਡਮ ਕੰਚਨ ਗੁਪਤਾ, ਲਖਵਿੰਦਰ ਸਿੰਘ ਧੰਜਲ, ਹਰਪਿੰਦਰ ਸਿੰਘ ਮਲਕ ਅਤੇ ਅਸ਼ੋਕ ਸੰਗਮ ਮੌਜੂਦ ਸਨ।