22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸੇਵਾ ਤੇ ਸਿਮਰਨ ਇਨਸਾਨ ਨੂੰ ਰੱਬ ਨਾਲ ਜੋੜਦੇ ਹਨ-ਬਾਬਾ ਘਾਲਾ ਸਿੰਘ ਨਾਨਕਸਰ

ਹਠੂਰ, 21 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਸੇਵਾ ਅਤੇ ਸਿਮਰਨ ਮਨੁੱਖੀ ਜੀਵਨ ਦੇ ਦੋ ਅਜਿਹੇ ਅਹਿਮ ਅੰਗ ਹਨ, ਜੋ ਇਨਸਾਨ ਨੂੰ ਪ੍ਰਮਾਤਮਾ ਨਾਲ ਜੋੜਨ ਦੇ ਨਾਲ-ਨਾਲ ਉਸ ਦੀ ਸ਼ਖ਼ਸੀਅਤ ਨੂੰ ਵੀ ਨਿਖਾਰਦੇ ਹਨ। ਜਿੱਥੇ ਨਿਸ਼ਕਾਮ ਸੇਵਾ ਮਨੁੱਖੀ ਮਨ ’ਚ ਨਿਮਰਤਾ, ਸਹਿਜਤਾ, ਦਇਆ ਅਤੇ ਸੰਤੋਖ ਪੈਦਾ ਕਰਦੀ ਹੈ, ਉੱਥੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਮਨ ਨੂੰ ਸ਼ਾਂਤੀ ਬਖ਼ਸ਼ ਕੇ ਵਿਕਾਰਾਂ ਤੋਂ ਦੂਰ ਰੱਖਦਾ ਹੈ।

Ad Position 21
No active advertisement
ਗੁਰਦੁਆਰਾ ਜਨਮ ਅਸਥਾਨ ਨਾਨਕਸਰ ਪਿੰਡ ਮਾਣੂੰਕ ਵਿਖੇ ਦਸਵੀਂ ਦੇ ਦਿਹਾੜੇ ਮੌਕੇ ਹੋਏ ਸਮਾਗਮਾਂ ਦੀ ਸਮਾਪਤੀ ਮੌਕੇ ਅਰਦਾਸ ’ਚ ਸ਼ਾਮਿਲ ਸੰਗਤਾਂ ਨਾਲ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲੇ। ਤਸਵੀਰ: ਛਿੰਦਾ 22-09-2026
ਹਠੂਰ, 21 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਸੇਵਾ ਅਤੇ ਸਿਮਰਨ ਮਨੁੱਖੀ ਜੀਵਨ ਦੇ ਦੋ ਅਜਿਹੇ ਅਹਿਮ ਅੰਗ ਹਨ, ਜੋ ਇਨਸਾਨ ਨੂੰ ਪ੍ਰਮਾਤਮਾ ਨਾਲ ਜੋੜਨ ਦੇ ਨਾਲ-ਨਾਲ ਉਸ ਦੀ ਸ਼ਖ਼ਸੀਅਤ ਨੂੰ ਵੀ ਨਿਖਾਰਦੇ ਹਨ। ਜਿੱਥੇ ਨਿਸ਼ਕਾਮ ਸੇਵਾ ਮਨੁੱਖੀ ਮਨ ’ਚ ਨਿਮਰਤਾ, ਸਹਿਜਤਾ, ਦਇਆ ਅਤੇ ਸੰਤੋਖ ਪੈਦਾ ਕਰਦੀ ਹੈ, ਉੱਥੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਮਨ ਨੂੰ ਸ਼ਾਂਤੀ ਬਖ਼ਸ਼ ਕੇ ਵਿਕਾਰਾਂ ਤੋਂ ਦੂਰ ਰੱਖਦਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਾਨਕਸਰ ਦੇ ਮਹਾਂਪੁਰਸ਼ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਅੱਜ ਆਪਣੇ ਮੁਰਸ਼ਦ ਸੱਚਖੰਡਵਾਸੀ ਸੰਤ ਬਾਬਾ ਨਾਰਾਇਣ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਨਗਰ ਪਿੰਡ ਮਾਣੂੰਕੇ ਵਿਖੇ ਗੁਰਦੁਆਰਾ ਜਨਮ ਅਸਥਾਨ ਵਿਖੇ ਦਸਵੀਂ ਦੇ ਦਿਹਾੜੇ ਮੌਕੇ ਹੋਏ ਸਮਾਗਮਾਂ ਦੌਰਾਨ ਸੰਗਤਾਂ ਨਾਲ਼ ਪ੍ਰਬਚਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੇਵਾ ਦਾ ਅਰਥ ਕੇਵਲ ਧਾਰਮਿਕ ਅਸਥਾਨਾਂ ’ਤੇ ਸਰੀਰਕ ਸੇਵਾ ਕਰਨਾ ਹੀ ਨਹੀਂ, ਸਗੋਂ ਲੋੜਵੰਦਾਂ ਦੀ ਸਹਾਇਤਾ ਕਰਨੀ, ਦੁਖੀ ਮਨੁੱਖ ਨੂੰ ਹੌਂਸਲਾ ਦੇਣਾ, ਭੁੱਖੇ ਨੂੰ ਭੋਜਨ ਛਕਾਉਣਾ, ਬਿਮਾਰ ਦੀ ਸੰਭਾਲ ਕਰਨੀ ਅਤੇ ਸਮਾਜ ਦੀ ਭਲਾਈ ਲਈ ਨਿਸ਼ਕਾਮ ਭਾਵਨਾ ਨਾਲ ਕੰਮ ਕਰਨਾ ਵੀ ਸੱਚੀ ਸੇਵਾ ਹੈ। ਜਦੋਂ ਮਨੁੱਖ ਬਿਨਾਂ ਕਿਸੇ ਲਾਲਚ, ਦਿਖਾਵੇ ਜਾਂ ਪ੍ਰਸਿੱਧੀ ਦੀ ਇੱਛਾ ਤੋਂ ਮੁਕਤ ਹੋ ਕੇ ਦੂਜਿਆਂ ਦੀ ਮੱਦਦ ਕਰਦਾ ਹੈ ਤਾਂ ਉਸ ਦੇ ਅੰਦਰ ਹਉਮੈ ਘਟਦੀ ਅਤੇ ਮਨੁੱਖਤਾ ਦੀ ਭਾਵਨਾ ਮਜ਼ਬੂਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਨਾਨਕਸਰ ਦੇ ਬਾਨੀ ਮਹਾਂਪੁਰਸ਼ ਸੰਤ ਬਾਬਾ ਨੰਦ ਸਿੰਘ, ਉਨ੍ਹਾਂ ਤੋਂ ਵਰੋਸਾਇ ਮਹਾਂਪੁਰਸ਼ ਸੰਤ ਬਾਬਾ ਈਸਰ ਸਿੰਘ ਅਤੇ ਸੰਤ ਬਾਬਾ ਨਰਾਇਣ ਸਿੰਘ ਨਾਨਕਸਰ ਵਾਲਿਆਂ ਨੇ ਵੀ ਨਾਮ ਸਿਮਰਨ ਕਰਕੇ ਰੱਬ ਨੂੰ ਪ੍ਰਤੱਖ ਪਾਇਆ ਅਤੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ। ਉਨ੍ਹਾਂ ਦੱਸਿਆ ਕਿ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਬਰਸੀ ਸਬੰਧੀ ਨਾਨਕਸਰ ਕਲੇਰਾਂ ਵਿਖੇ 3 ਅਕਤੂਬਰ ਤੋਂ 7 ਅਕਤੂਬਰ ਤੱਕ 5 ਰੋਜ਼ਾ ਮਹਾਨ ਧਾਰਮਿਕ ਸਮਾਗਮ ਹੋਣਗੇ, ਜਿਸ ਵਿਚ ਸੰਗਤਾਂ ਸ਼ਰਧਾ ਭਾਵਨਾ ਨਾਲ ਸੇਵਾ ਅਤੇ ਸਿਮਰਨ ਲਈ ਪਹੁੰਚ ਕੇ ਲਾਹਾ ਲੈਣ। ਇਸ ਮੌਕੇ ਭਾਈ ਸਤਨਾਮ ਸਿੰਘ, ਭਾਈ ਮਨਜੀਤ ਸਿੰਘ, ਭਾਈ ਚਮਕੌਰ ਸਿੰਘ ਅਤੇ ਭਾਈ ਬਲਵਿੰਦਰ ਸਿੰਘ ਬਿੰਦਾ ਨੇ ਕੀਰਤਨ ਦੁਆਰਾ ਹਾਜ਼ਰੀ ਭਰੀ ਅਤੇ ਢਾਡੀ ਭਾਈ ਦੇਸ਼ਰਾਜ ਸਿੰਘ ਦੀਵਾਨਾ ਨੇ ਵੀ ਹਾਜ਼ਰੀ ਲਵਾਈ। ਇਸ ਮੌਕੇ ਭਾਈ ਜਸਵਿੰਦਰ ਸਿੰਘ ਬਿੰਦੀ, ਭਾਈ ਗੇਜਾ ਸਿੰਘ ਨਾਨਕਸਰ, ਭਾਈ ਜੱਸਾ ਸਿੰਘ, ਭਾਈ ਬਿੰਦਰ ਸਿੰਘ, ਭਾਈ ਕਰਮਜੀਤ ਸਿੰਘ ਦੇਹੜਕਾ, ਲੈਂਡ ਮਾਰਗੇਜ਼ ਮੈਂਕ ਲੁਧਿਆਣਾ ਦੇ ਚੇਅਰਮੈਨ, ਸਰਪੰਚ ਹਰਪ੍ਰੀਤ ਸਿੰਘ ਹੈਪੀ ਮਾਣੂੰਕੇ, ਸਾਬਕਾ ਸਰਪੰਚ ਨਿਰਮਲ ਸਿੰਘ ਖਹਿਰਾ, ਲਛਮਣ ਸਿੰਘ ਖਹਿਰਾ, ਭਾਈ ਕਰਨੈਲ ਸਿੰਘ, ਨੰਜਾ ਸਿੰਘ, ਚਮਕੌਰ ਸਿੰਘ, ਰਾਮ ਸਿੰਘ, ਹਰਬੰਸ ਸਿੰਘ ਦੇਹੜਕਾ, ਕੁਲਵੰਤ ਸਿੰਘ, ਦਰਸ਼ਨ ਸਿੰਘ, ਤਰਸੇਮ ਸਿੰਘ ਮਲੇਸੀਆ, ਸੀਰਾ ਸਿੰਘ, ਮਿਹਰ ਸਿੰਘ, ਨਿਰੰਜਨ ਸਿੰਘ, ਸ਼ੇਰ ਸਿੰਘ ਗੋਰਾ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਾਹਵਾ ਹਸਪਤਾਲ ਹੰਬੜਾਂ ’ਚ ਮਾਤਾ ਕੌਸ਼ੱਲਿਆ ਦੇਵੀ ਪਾਹਵਾ ਦੀ ਯਾਦ ’ਚ ਮੁਫਤ ਮੈਡੀਕਲ ਤੇ ਅੱਖਾਂ ਦਾ ਅਪ੍ਰੇਸ਼ਨ ਕੈਂਪ ਕੱਲ੍ਹ ਅਗਲੀ ਖ਼ਬਰ ਗ੍ਰੀਨ ਪੰਜਾਬ ਮਿਸ਼ਨ ਟੀਮ ਦਾ ਵਫ਼ਦ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਮਿਲਿਆ
Ad Position 24