ਡੀ.ਏ.ਵੀ. ਸਕੂਲ ਜਗਰਾਉਂ ਵਿਖੇ ਪੰਜਾਬ ਕਿੱਕ ਬਾਕਸਿੰਗ ਐਸੋਸੀਏਸ਼ਨ ਵਲੋਂ ਪਹਿਲਾ ਮਿਊਜ਼ੀਕਲ ਫੋਮ ਟ੍ਰੇਨਿੰਗ ਸੈਮੀਨਾਰ ਲਗਾਇਆ
ਜਗਰਾਉਂ, 22 ਸਤੰਬਰ (ਵਿਨੋਦ ਕੁਮਾਰ )-ਡੀ. ਏ.
ਜਗਰਾਉਂ, 22 ਸਤੰਬਰ (ਵਿਨੋਦ ਕੁਮਾਰ )-ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ ਜਗਰਾਉਂ ਵਿਖੇ ਪੰਜਾਬ ਕਿੱਕ ਬਾਕਸਿੰਗ ਐਸੋਸੀਏਸ਼ਨ ਵੱਲੋਂ ਪਹਿਲਾ ਮਿਊਜ਼ੀਕਲ ਫ਼ੋਮ ਟ੍ਰੇਨਿੰਗ ਸੈਮੀਨਾਰ ਲਗਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਵੇਦ ਵਰਤ ਪਲਾਹ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਕਿੱਕਬਾਕਸਿੰਗ ਖੇਡ ਈਵੈਂਟ ਦੇ ਵਿੱਚ ਹੁਣ ਮਿਊਜ਼ੀਕਲ ਫੋਮ ਈਵੈਂਟ ਵੀ ਸ਼ਾਮਿਲ ਹੋਇਆ ਹੈ ਜਿਸ ਕਰਕੇ ਪੰਜਾਬ ਕਿੱਕ ਬਾਕਸਿੰਗ ਐਸੋਸੀਏਸ਼ਨ ਵੱਲੋਂ ਮਿਊਜ਼ੀਕਲ ਫੋਰਮ ਟ੍ਰੇਨਿੰਗ ਸੈਮੀਨਾਰ ਡੀ.ਏ.ਵੀ ਸਕੂਲ ਜਗਰਾਉਂ ਵਿਖੇ ਲਗਾਇਆ ਗਿਆ। ਇਹ ਟ੍ਰੇਨਿੰਗ ਸੈਮੀਨਾਰ ਪੰਜਾਬ ਦੇ ਸੀਨੀਅਰ ਕਿੱਕ ਬਾਕਸਿੰਗ ਕੋਚ ਸੁਰਿੰਦਰ ਪਾਲ ਵਿੱਜ ਦੀ ਅਗਵਾਈ ਵਿੱਚ ਲਗਾਇਆ ਗਿਆ। ਇਸ ਵਿੱਚ ਪੰਜਾਬ ਦੇ 16 ਜ਼ਿਲ੍ਹਿਆਂ ਦੇ ਕੋਚਾਂ ਤੇ ਖਿਡਾਰੀਆਂ ਨੇ ਭਾਗ ਲਿਆ। ਸੁਰਿੰਦਰ ਪਾਲ ਵਿਜ ਨੇ ਇਸ ਦੋ ਦਿਨਾਂ ਸੈਮੀਨਾਰ ਦੇ ਵਿੱਚ ਖਿਡਾਰੀਆਂ ਤੇ ਕੋਚਾਂ ਨੂੰ ਮਿਊਜ਼ਿਕਲ ਫੋਰਮ ਦੇ ਸਾਰੇ ਗੁਰ ਸਿਖਾਏ ਗਏ ਅਤੇ ਸਕੋਰ ਸਿਸਟਮ ਵੀ ਸਿਖਾਇਆ ਗਿਆ। ਇਸ ਟ੍ਰੇਨਿੰਗ ਸੈਮੀਨਾਰ ਦੇ ਵਿੱਚ ਮਿਸਟਰ ਜੋਗੀ ਕੋਚ ਹੁਸ਼ਿਆਰਪੁਰ ਨੇ ਵੀ ਖਿਡਾਰੀਆਂ ਨੂੰ ਮਿਊਜ਼ਿਕਲ ਫੋਰਮ ਨਿਯਮਾਂ ਦੀ ਜਾਣਕਾਰੀ ਦਿੱਤੀ ਅਤੇ ਰਾਜੀਵ ਕਾਲੀਆ ਜੋ ਕਿ ਮਿਊਜਿਕ ਲ ਫੋਰਮ ਦੇ ਵਿੱਚ ਨੈਸ਼ਨਲ ਗੋਲਡ ਮੈਡਲਿਸਟ ਅਤੇ ਏਸ਼ੀਅਨ ਕਾਂਸੇ ਮੈਡਲ ਨੇ ਖਿਡਾਰੀਆਂ ਨੂੰ ਮਿਊਜ਼ੀਕਲ ਫੋਰਮ ਵੀ ਕਰਕੇ ਦਿਖਾਈ ਅਤੇ ਹੋਰ ਨਵੀਂਆਂ ਤਕਨੀਕਾਂ ਦੀ ਸਿਖਾਈਆਂ। ਇਸ ਟ੍ਰੇਨਿੰਗ ਕੈਂਪ ਦੇ ਵਿਚ ਵਿਸ਼ੇਸ਼ ਤੌਰ ’ਤੇ ਸੀਨੀਅਰ ਨੈਸ਼ਨਲ ਕਿਕ ਬਾਕਸਿੰਗ ਚੈਂਪੀਅਨਸ਼ਿਪ ਜੋ ਕਿ ਮੱਧ ਪ੍ਰਦੇਸ਼ ਵਿੱਚ ਹੋਈ ਸੀ, ਜਿਸ ਵਿਚ ਲੁਧਿਆਣੇ ਜ਼ਿਲ੍ਹੇ ਤੋਂ ਹਰਕਰਨ ਸਿੰਘ ਸੰਧੂ ਨੇ ਸੋਨ ਤਗਮਾ ਹਾਸਲ ਕੀਤਾ, ਨੂੰ ਕੋਚ ਸੁਰਿੰਦਰ ਪਾਲ ਵਿਜ , ਰਜੀਵ ਕਾਲੀਆ ਅਤੇ ਰਜੇਸ਼ ਕੁਮਾਰ ਥਾਪਾ ਬਾਵਿਸ਼ ਸਬਰਵਾਲ ਨੇ ਸਨਮਾਨਿਤ ਕੀਤਾ। ਇਸ ਮੌਕੇ ਗੋਪਾਲ ਸ਼ਰਮਾ ਸੰਗਰੂਰ, ਰਜੇਸ਼ ਕੁਮਾਰ ਥਾਪਾ ਤਰਨ ਤਾਰਨ, ਜੋਗੀ ਹੁਸ਼ਿਆਰਪੁਰ, ਅਮਨ ਕੁਮਾਰ ਮਾਨਸਾ, ਸੁਨੀਤਾ ਅੰਮ੍ਰਿਤਸਰ, ਧਰਮਿੰਦਰ ਸਿੰਘ ਫਾਜ਼ਿਲਕਾ, ਮਿਸਟਰ ਮੋਂਟੀ ਅਤੇ ਅਵਨੀਤ ਪਟਿਆਲਾ ਹਾਜ਼ਰ ਸਨ।