23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਹੰਬੜਾਂ ਵਿਖੇ ਨਵਰਾਤਰੀ ਪੂਜਾ ਮਹਾਂਉਤਸ਼ਵ ਤਿਉਹਾਰ ਦੀਆਂ ਤਿਆਰੀਆਂ ਜ਼ੋਰਾਂ ’ਤੇ- ਜੋਗਿੰਦਰ ਯਾਦਵ/ਰਜੇਸ਼ ਪ੍ਰਸਾਦ

ਹੰਬੜਾਂ, 22 ਸਤੰਬਰ (ਮੇਜਰ ਹੰਬੜਾਂ)-ਕਸਬਾ ਹੰਬੜਾ ਵਿਖੇ ਮੁੱਲਾਂਪੁਰ ਰੋਡ ’ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਂ ਦੁਰਗਾ ਪੂਜਾ ਅਤੇ ਛੱਠ ਪੂਜਾ ਸੇਵਾ ਸੁਸਾਇਟੀ ਰਜਿ: ਵਲੋਂ 15ਵਾਂ ਨਵਰਾਤਰੀ ਦੁਰਗਾ ਪੂਜਾ ਮਹੋਤਸਵ ਬੜੀ ਧੂਮਧਾਮ, ਸ਼ਰਧਾ ਅਤੇ ਭਗਤੀ ਭਾਵਨਾ ਨਾਲ ਮਨਾਇਆ ਜਾਵੇਗਾ। ਮਹਾਂਉਤਸ਼ਵ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 23-09-2026
ਹੰਬੜਾਂ, 22 ਸਤੰਬਰ (ਮੇਜਰ ਹੰਬੜਾਂ)-ਕਸਬਾ ਹੰਬੜਾ ਵਿਖੇ ਮੁੱਲਾਂਪੁਰ ਰੋਡ ’ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਂ ਦੁਰਗਾ ਪੂਜਾ ਅਤੇ ਛੱਠ ਪੂਜਾ ਸੇਵਾ ਸੁਸਾਇਟੀ ਰਜਿ: ਵਲੋਂ 15ਵਾਂ ਨਵਰਾਤਰੀ ਦੁਰਗਾ ਪੂਜਾ ਮਹੋਤਸਵ ਬੜੀ ਧੂਮਧਾਮ, ਸ਼ਰਧਾ ਅਤੇ ਭਗਤੀ ਭਾਵਨਾ ਨਾਲ ਮਨਾਇਆ ਜਾਵੇਗਾ। ਮਹਾਂਉਤਸ਼ਵ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸੁਸਾਇਟੀ ਦੇ ਪ੍ਰਧਾਨ ਜੋਗਿੰਦਰ ਯਾਦਵ ਅਤੇ ਉੱਪ ਪ੍ਰਧਾਨ ਰਜੇਸ਼ ਪ੍ਰਸ਼ਾਦ ਗੁਪਤਾ ਦੀ ਅਗਵਾਈ ਹੇਠ ਪਿੰਡ ਦੇ ਨੌਜਵਾਨਾਂ ਦੀ ਟੀਮ ਵਲੋਂ ਸਮਾਗਮ ਦੀਆਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ ਤੇ ਨਵਰਾਤਰੀ ਦੇ ਪਵਿੱਤਰ ਮੌਕੇ ਮਾਂ ਦੁਰਗਾ ਜੀ ਦੀ ਵਿਸ਼ੇਸ਼ ਪੂਜਾ-ਅਰਚਨਾ ਕੀਤੀ ਜਾਵੇਗੀ। ਨੌਂ ਦਿਨਾਂ ਦੌਰਾਨ ਵੱਖ-ਵੱਖ ਧਾਰਮਿਕ ਸਮਾਗਮ ਕਰਵਾਏ ਜਾਣਗੇ। ਜਿਨ੍ਹਾਂ ਵਿਚ ਸਵੇਰੇ ਅਤੇ ਸ਼ਾਮ ਦੀ ਆਰਤੀ, ਧਾਰਮਿਕ ਪਾਠ ਅਤੇ ਹੋਰ ਭਗਤੀਮਈ ਪ੍ਰੋਗਰਾਮ ਸ਼ਾਮਿਲ ਹੋਣਗੇ। ਸਮਾਗਮ ਦੌਰਾਨ 18 ਅਕਤੂਬਰ ਨੂੰ ਜਾਗਰਣ ਕਰਵਾਇਆ ਜਾਵੇਗਾ ।ਕਮੇਟੀ ਵਲੋਂ ਸਮਾਗਮ ਵਾਲੀ ਥਾਂ ’ਤੇ ਭਵਿਆ ਮੰਡਪ ਸਜਾਉਣ ਦਾ ਪ੍ਰਬੰਧ ਕੀਤਾ ਗਿਆ ਹੈ, ਜਿੱਥੇ ਮਾਂ ਦੁਰਗਾ ਜੀ ਦੀ ਮਨਮੋਹਕ ਪ੍ਰਤਿਮਾ ਸਥਾਪਿਤ ਕੀਤੀ ਜਾਵੇਗੀ। ਇਸ ਉਪਰੰਤ ਮਾਤਾ ਜੀ ਦੀ ਪ੍ਰਤਿਮਾ ਨੂੰ ਸ਼ਰਧਾ ਸਹਿਤ ਵਿਸਰਜਿਤ ਕੀਤਾ ਜਾਵੇਗਾ ਅਤੇ ਅਗਲੇ ਸਾਲ ਮੁੜ ਮਾਤਾ ਜੀ ਦਾ ਮਹਾਂਉਤਸ਼ਵ ਕਰਵਾਉਣ ਦਾ ਸੰਕਲਪ ਲਿਆ ਜਾਵੇਗਾ। ਸੁਸਾਇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਹਰ ਸਾਲ ਪਿੰਡ ਵਾਸੀਆਂ ਵਲੋਂ ਇਸ ਧਾਰਮਿਕ ਸਮਾਗਮ ਲਈ ਪੂਰਨ ਸਹਿਯੋਗ ਦਿੱਤਾ ਜਾਂਦਾ ਹੈ। ਇਸ ਮੌਕੇ ਕੈਸ਼ੀਅਰ ਰਾਮ ਇਕਬਾਲ ਠਾਕੁਰ, ਜਨਰਲ ਸਕੱਤਰ ਮੁਕੇਸ਼ ਠਾਕੁਰ, ਸਟੋਰ ਕੀਪਰ ਬੈਜ਼ਨਾਥ ਗੁਪਤਾ, ਅਰਜੁਨ ਗੁਪਤਾ, ਸੁਨੀਲ ਯਾਦਵ, ਪੰਕਜ ਸ਼ਰਮਾ, ਅਰਬੀ ਮਿਸ਼ਰਾ, ਸ਼ਸ਼ੀ ਠਾਕੁਰ, ਮਨੀਸ਼ ਕੁਮਾਰ ਗੁਪਤਾ , ਰਵੀ ਕੁਮਾਰ ਬਿੱਟੂ, ਸ਼ੰਭੂ ਯਾਦਵ, ਸੰਤੋਸ਼ ਕੁਮਾਰ, ਮਨੀਸ਼ ਯਾਦਵ ਰਾਹੁਲ ਰਾਜਪੂਤ ਸਮੇਤ ਹੋਰ ਮੈਂਬਰ ਅਤੇ ਪਿੰਡ ਵਾਸੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਸੰਭਾਲਣ ਲਈ ਜਾਗਰੂਕਤਾ ਵੈਨਾਂ ਨਿਭਾਉਣਗੀਆਂ ਅਹਿਮ ਰੋਲ-ਡਿਪਟੀ ਕਮਿਸ਼ਨਰ ਤਿੰਨ ਜਾ... ਅਗਲੀ ਖ਼ਬਰ ਡੀ.ਏ.ਵੀ. ਸਕੂਲ ਜਗਰਾਉਂ ਵਿਖੇ ਪੰਜਾਬ ਕਿੱਕ ਬਾਕਸਿੰਗ ਐਸੋਸੀਏਸ਼ਨ ਵਲੋਂ ਪਹਿਲਾ ਮਿਊਜ਼ੀਕਲ ਫੋਮ ਟ੍ਰੇਨਿੰਗ ਸੈਮੀਨਾਰ ਲਗਾਇ...
Ad Position 24