24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਗੁਰਸ਼ਰਨ ਸਿੰਘ ਗਰੇਵਾਲ ਮੈਂਬਰ ਕੌਸ਼ਲ, ਬਲਕਾਰ ਸਿੰਘ ਜਰਮਨ, ਰਾਜਿੰਦਰ ਸਿੰਘ ਬਿੰਦਰੀ

ਲੋਹਟਬੱਦੀ, 24 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਪੇਂਡੂ ਮੇਲਿਆਂ ਦੇ ਸਿਰਤਾਜ ਮੇਲਾ ਛਪਾਰ ਵਿਖੇ ਕੱਲ੍ਹ 26 ਸਤੰਬਰ ਨੂੰ ਹੋ ਰਹੀ ਵਿਸ਼ਾਲ ਕਾਨਫਰੰਸ ਆਗਾਮੀ ਵਿਧਾਨ ਸਭਾ ਚੋਣਾਂ-2027 ਲਈ ਹੋਰ ਜ਼ਿਆਦਾ ਮਜ਼ਬੂਤ ਹੋ ਕੇ ਵਿਰੋਧੀ ਧਿਰਾਂ ਨੂੰ ਚੋਣ ਮੈਦਾਨ ’ਚ ਆਉਣ ਤੋਂ ਪਹਿਲਾਂ ਹੀ ਆਪਣੀ ਸਿਆਸੀ ਜ਼ਮੀਨ ਤੋਂ ਖਿਸਕਾਉਣ ਦੀ ਗਵਾਹੀ ਭਰੇਗੀ। ਪੰਜਾਬ ਨੂੰ ਹਰ ਪੱਖ ਤੋਂ ਵਿਕਾਸ ਦੀਆਂ ਲੀਹਾਂ ’ਤੇ ਤੋਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੇ ਆਗੂਆਂ ਬਾਰੇ ਬੇਲੋੜਾ ਗੁੰਮਰਾਹਕੁੰਨ ਪ੍ਰਚਾਰ ਕਰਕੇ ਪੰਜਾਬ, ਪੰਜਾਬੀ, ਅਤੇ ਪੰਜਾਬੀਅਤ ਵਿਰੋਧੀ ਦਲਾਂ ਵਲੋਂ ਰਾਜ ਕਰਨ ਦੇ ਸੁਪਨੇ ਧੂੰਏਂ ਦੇ ਬੱਦਲ ਹੀ ਸਾਬਿਤ ਹੋਣਗੇ।

Ad Position 21
No active advertisement
ਅਜੀਤ ਡੈਸਕ 25-09-2026
ਲੋਹਟਬੱਦੀ, 24 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਪੇਂਡੂ ਮੇਲਿਆਂ ਦੇ ਸਿਰਤਾਜ ਮੇਲਾ ਛਪਾਰ ਵਿਖੇ ਕੱਲ੍ਹ 26 ਸਤੰਬਰ ਨੂੰ ਹੋ ਰਹੀ ਵਿਸ਼ਾਲ ਕਾਨਫਰੰਸ ਆਗਾਮੀ ਵਿਧਾਨ ਸਭਾ ਚੋਣਾਂ-2027 ਲਈ ਹੋਰ ਜ਼ਿਆਦਾ ਮਜ਼ਬੂਤ ਹੋ ਕੇ ਵਿਰੋਧੀ ਧਿਰਾਂ ਨੂੰ ਚੋਣ ਮੈਦਾਨ ’ਚ ਆਉਣ ਤੋਂ ਪਹਿਲਾਂ ਹੀ ਆਪਣੀ ਸਿਆਸੀ ਜ਼ਮੀਨ ਤੋਂ ਖਿਸਕਾਉਣ ਦੀ ਗਵਾਹੀ ਭਰੇਗੀ। ਪੰਜਾਬ ਨੂੰ ਹਰ ਪੱਖ ਤੋਂ ਵਿਕਾਸ ਦੀਆਂ ਲੀਹਾਂ ’ਤੇ ਤੋਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੇ ਆਗੂਆਂ ਬਾਰੇ ਬੇਲੋੜਾ ਗੁੰਮਰਾਹਕੁੰਨ ਪ੍ਰਚਾਰ ਕਰਕੇ ਪੰਜਾਬ, ਪੰਜਾਬੀ, ਅਤੇ ਪੰਜਾਬੀਅਤ ਵਿਰੋਧੀ ਦਲਾਂ ਵਲੋਂ ਰਾਜ ਕਰਨ ਦੇ ਸੁਪਨੇ ਧੂੰਏਂ ਦੇ ਬੱਦਲ ਹੀ ਸਾਬਿਤ ਹੋਣਗੇ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਸ਼ਰਨ ਸਿੰਘ ਗਰੇਵਾਲ ਮੈਂਬਰ ਜਨਰਲ ਕੌਸ਼ਲ ਨੇ ਕੀਤਾ। ਗਰੇਵਾਲ ਨੇ ਮੇਲਾ ਛਪਾਰ ਦੀ ਸਫ਼ਲਤਾ ਲਈ ਪੱਬਾਂ ਭਾਰ ਹੋਏ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ, ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਸੁਰਿੰਦਰ ਸਿੰਘ ਸਿੰਦਾ ਲਤਾਲਾ ਸਰਕਲ ਪ੍ਰਧਾਨ, ਅਕਾਲੀ ਗੁਰਦੀਪ ਸਿੰਘ ਫੱਲੇਵਾਲ ਅਤੇ ਸਮੁੱਚੀ ਟੀਮ ਦੇ ਇਤਫਾਕ ਦੀ ਗੱਲ ਕਰਦਿਆਂ ਕਿਹਾ ਕਿ ਕਈ ਸਾਲਾਂ ਬਾਅਦ ਮੇਲਾ ਛਪਾਰ ’ਚ ਸ਼੍ਰੋ.ਅ.ਦ. (ਬਾਦਲ) ਦੇ ਪੰਡਾਲ ’ਚ ਹੋਣ ਵਾਲਾ ਵੱਡਾ ਇਕੱਠ 2027 ਦੀਆਂ ਚੋਣਾਂ ਸਮੇਂ ਵੋਟਰਾਂ ਦੇ ਰੂਪ ’ਚ ਤਬਦੀਲ ਹੋਵੇਗਾ। ਬਲਕਾਰ ਸਿੰਘ ਜਰਮਨ ਪ੍ਰਧਾਨ ਖੇਤੀਬਾੜੀ ਸਭਾ ਬੜੂੰਦੀ ਸਾਬਕਾ ਸੰਮਤੀ ਮੈਂਬਰ ਅਤੇ ਰਾਜਿੰਦਰ ਸਿੰਘ ਬਿੰਦਰੀ ਮੀਤ ਪ੍ਰਧਾਨ ਖੇਤੀਬਾੜੀ ਸਭਾ ਨੇ ਕਿਹਾ ਕਿ ਮੇਲਾ ਛਪਾਰ ਕਾਨਫ਼ਰੰਸ ਮਹਿਜ਼ ਇਕ ਸਿਆਸੀ ਇਕੱਠ ਨਹੀਂ, ਸਗੋਂ ਇੱਥੇ ਇਕੱਠੇ ਹੋਣ ਵਾਲੇ ਲੋਕਾਂ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਹੋਰ ਆਗੂ ਮੌਜੂਦਾ ਸਰਕਾਰ ਦੀਆਂ ਜਨ-ਵਿਰੋਧੀ ਨੀਤੀਆਂ ਖ਼ਿਲਾਫ਼ ਆਰ-ਪਾਰ ਦਾ ਸੰਘਰਸ਼ੀ ਬਿਗੁਲ ਵਜਾਉਣ ਲਈ ਵੀ ਉਤਸ਼ਾਹਿਤ ਕਰਨਗੇ। ਇਸ ਮੌ ਕੇ ਸੁਖਬੀਰ ਸਿੰਘ ਪ੍ਰੇਮ ਮਾਨ, ਗੁਰਪ੍ਰੀਤ ਸਿੰਘ ਬੱਬੂ ਮਾਨ, ਜਗਤਾਰ ਸਿੰਘ ਭੋਲਾ ਨੰਬਰਦਾਰ, ਭੂਪ ਸਿੰਘ ਭੱਟੀ, ਬਲਜਿੰਦਰ ਸਿੰਘ ਸੇਖੋਂ, ਤਰਲੋਚਨ ਸਿੰਘ ਭੋਲਾ, ਸੁਖਦੇਵ ਸਿੰਘ ਗਿੱਲ, ਰਣ ਸਿੰਘ ਮੈਂਬਰ ਸਭਾ, ਪ੍ਰਦੀਪ ਸਿੰਘ ਵਾਲੀਆ, ਬਲਜਿੰਦਰ ਸਿੰਘ ਫੌਜੀ, ਇਕਾਈ ਪ੍ਰਧਾਨ ਚਰਨਜੀਤ ਕੌਰ ਆਦਿ ਨੇ ਵੀ ਲੋਕਾਂ ਨੂੰ ਕਾਫਲਿਆਂ ਰੂਪੀ ਵਰਕਰਾਂ ਨਾਲ ਮੇਲਾ ਛਪਾਰ ਕਾਨਫ਼ਰੰਸ ’ਚ ਪੁੱਜਣ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਜਸਕਰਨ ਸਿੰਘ ਦਿਉਲ ਵਲੋਂ ਅਕਾਲੀ ਦਲ (ਬ) ਦੀ ਛਪਾਰ ਕਾਨਫ਼ਰੰਸ ਸਫ਼ਲਤਾ ਲਈ ਗੁਰਪਿੰਦਰ ਸਿੰਘ ਬੱਲੋਵਾਲ ਦੇ ਗ੍ਰਹਿ ਭਰਵੀਂ ਮੀ... ਅਗਲੀ ਖ਼ਬਰ ਪਮਾਲ ਗੁੱਗਾ ਮਾੜੀ ਮੇਲਾ ਜਾਹੋ-ਜਲਾਅ ਨਾਲ ਸ਼ੁਰੂ ਚੌਂਕੀਆਂ ਦੇ ਦਿਨ ਸ਼ਰਧਾਲੂ ਹੋਏ ਨਤਮਸਤਕ
Ad Position 24