24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਜਸਕਰਨ ਸਿੰਘ ਦਿਉਲ ਵਲੋਂ ਅਕਾਲੀ ਦਲ (ਬ) ਦੀ ਛਪਾਰ ਕਾਨਫ਼ਰੰਸ ਸਫ਼ਲਤਾ ਲਈ ਗੁਰਪਿੰਦਰ ਸਿੰਘ ਬੱਲੋਵਾਲ ਦੇ ਗ੍ਰਹਿ ਭਰਵੀਂ ਮੀਟਿੰਗ

ਜੋਧਾਂ, 24 ਸਤੰਬਰ (ਗੁਰਵਿੰਦਰ ਸਿੰਘ ਹੈਪੀ)-ਮਾਲਵੇ ਦੇ ਇਤਿਹਾਸਕ ਮੇਲਾ ਛਪਾਰ ’ਤੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਕਾਨਫ਼ਰੰਸ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿਚ ਇਤਿਹਾਸਕ ਹੋਣ ਵਾਲੀ ਹੈ, ਕਿਉਂਕਿ ਇਹ ਕਾਨਫ਼ਰੰਸ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਸਹਾਈ ਬਣੇਗੀ, ਇਹ ਪ੍ਰਗਟਾਵਾ ਅਕਾਲੀ ਦਲ ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਉਲ ਵਲੋਂ ਪਿੰਡ ਬੱਲੋਵਾਲ ਵਿਖੇ ਪਾਰਟੀ ਦੇ ਸੀਨੀਅਰ ਆਗੂ ਗੁਰਪਿੰਦਰ ਸਿੰਘ ਬਿੱਲਾ ਦੇ ਗ੍ਰਹਿ ਛਪਾਰ ਕਾਨਫ਼ਰੰਸ ਸਫ਼ਲਤਾ ਲਈ ਬੁਲਾਈ ਭਰਵੀਂ ਇਕੱਤਰਤਾ ਨੂੰ ਸੰਬੋਧਨ ਸਮੇਂ ਕੀਤਾ। ਉਨ੍ਹਾਂ ਨਾਲ ਜ਼ੋਨ ਇੰਚਾਰਜ ਗੁਰਦੀਪ ਸਿੰਘ ਅਕਾਲੀ ਸੀਨੀਅਰ ਅਕਾਲੀ ਆਗੂ, ਸਰਕਲ ਪ੍ਰਧਾਨ ਜਥੇਦਾਰ ਸੁਰਿੰਦਰ ਸਿੰਘ ਲਤਾਲਾ ਮੌਜੂਦ ਰਹੇ।

Ad Position 21
No active advertisement
ਕਿਹਾ. ਕਾਨਫ਼ਰੰਸ ਦੌਰਾਨ ਸੁਖਬੀਰ ਸਿੰਘ ਬਾਦਲ ਤੇ ਸੀਨੀਅਰ ਲੀਡਰਸ਼ਿਪ ਸੰਬੋਧਨ ਕਰੇਗੀ 25-09-2026
ਜੋਧਾਂ, 24 ਸਤੰਬਰ (ਗੁਰਵਿੰਦਰ ਸਿੰਘ ਹੈਪੀ)-ਮਾਲਵੇ ਦੇ ਇਤਿਹਾਸਕ ਮੇਲਾ ਛਪਾਰ ’ਤੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਕਾਨਫ਼ਰੰਸ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿਚ ਇਤਿਹਾਸਕ ਹੋਣ ਵਾਲੀ ਹੈ, ਕਿਉਂਕਿ ਇਹ ਕਾਨਫ਼ਰੰਸ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਸਹਾਈ ਬਣੇਗੀ, ਇਹ ਪ੍ਰਗਟਾਵਾ ਅਕਾਲੀ ਦਲ ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਉਲ ਵਲੋਂ ਪਿੰਡ ਬੱਲੋਵਾਲ ਵਿਖੇ ਪਾਰਟੀ ਦੇ ਸੀਨੀਅਰ ਆਗੂ ਗੁਰਪਿੰਦਰ ਸਿੰਘ ਬਿੱਲਾ ਦੇ ਗ੍ਰਹਿ ਛਪਾਰ ਕਾਨਫ਼ਰੰਸ ਸਫ਼ਲਤਾ ਲਈ ਬੁਲਾਈ ਭਰਵੀਂ ਇਕੱਤਰਤਾ ਨੂੰ ਸੰਬੋਧਨ ਸਮੇਂ ਕੀਤਾ। ਉਨ੍ਹਾਂ ਨਾਲ ਜ਼ੋਨ ਇੰਚਾਰਜ ਗੁਰਦੀਪ ਸਿੰਘ ਅਕਾਲੀ ਸੀਨੀਅਰ ਅਕਾਲੀ ਆਗੂ, ਸਰਕਲ ਪ੍ਰਧਾਨ ਜਥੇਦਾਰ ਸੁਰਿੰਦਰ ਸਿੰਘ ਲਤਾਲਾ ਮੌਜੂਦ ਰਹੇ। ਜਸਕਰਨ ਸਿੰਘ ਦਿਉਲ ਨੇ ਦੱਸਿਆ ਕਿ ਛਪਾਰ ਕਾਨਫ਼ਰੰਸ ਵਿਚ ਹਜ਼ਾਰਾਂ ਦੀ ਤਾਦਾਦ ਪਹੁੰਚਣ ਵਾਲੇ ਅਕਾਲੀ ਵਰਕਰਾਂ, ਵੋਟਰਾਂ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹੋਰ ਸੀਨੀਅਰ ਲੀਡਰਸ਼ਿਪ ਵਲੋਂ ਸੰਬੋਧਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਦੇ ਅਹੁਦੇਦਾਰ, ਵਰਕਰਜ਼, ਵੋਟਰਾਂ ਨੂੰ ਕਾਨਫ਼ਰੰਸ ’ਤੇ ਛਪਾਰ ਲਿਜਾਣ ਲਈ ਹਲਕਾ ਦਾਖਾ ਦੇ ਹਰ ਪਿੰਡ ਲੋੜ ਅਨੁਸਾਰ ਇਕ ਜਾਂ ਦੋ ਬੱਸਾਂ ਮੁਹੱਈਆ ਕਰਵਾਈਆਂ ਗਈਆਂ ਹਨ। ਪੰਡਾਲ ਦੀ ਇਕ ਸਾਈਡ ਲੰਗਰ ਦਾ ਉਚਿਤ ਪ੍ਰਬੰਧ ਹੋ ਚੁੱਕਾ ਹੈ। ਇਸ ਸਮੇਂ ਢਾਡੀ ਹਰਦੀਪ ਸਿੰਘ ਬੱਲੋਵਾਲ, ਪੰਚ ਜੋਗਿੰਦਰ ਸਿੰਘ ਭੱਪਾ, ਪੰਚ ਹਰਜਿੰਦਰ ਸਿੰਘ ਟੋਨੀ, ਸਾਬਕਾ ਮੈਂਬਰ ਚਰਨਜੀਤ ਸਿੰਘ, ਗੁਰਦੇਵ ਸਿੰਘ, ਸੁਖਦੇਵ ਸਿੰਘ ਸੁੱਖਾ, ਰਾਜ ਨੰਬਰਦਾਰ, ਮਨਦੀਪ ਸਿੰਘ ਟੋਨੀ, ਲਾਡੀ ਬੱਲੋਵਾਲ, ਸੋਨੂੰ ਬੱਲੋਵਾਲ, ਬਾਲੀ ਬੱਲੋਵਾਲ, ਸਨੀ ਬੱਲੋਵਾਲ, ਜੋਰਾ ਸਿੰਘ, ਗੋਰਾ ਬੱਲੋਵਾਲ, ਜਿੰਦਰ ਬੱਲੋਵਾਲ, ਡਿੰਪੀ ਬੱਲੋਵਾਲ, ਜਸ਼ਨ ਬੱਲੋਵਾਲ, ਮਨਵੀਰ ਸਿੰਘ ਕਲੱਬ ਸਪੋਰਟਸ ਪ੍ਰਧਾਨ ਬੱਲੋਵਾਲ, ਜਾਗਰ ਬੱਲੋਵਾਲ, ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ‘ਆਪ’ ਸਰਕਾਰ ਨਸ਼ਿਆਂ ਨੂੰ ਰੋਕਣ ’ਚ ਨਾਕਾਮ ਸਿੱਧ ਹੋਈ-ਜੱਗਾ ਭੰਦੋਲ ਅਗਲੀ ਖ਼ਬਰ ਗੁਰਸ਼ਰਨ ਸਿੰਘ ਗਰੇਵਾਲ ਮੈਂਬਰ ਕੌਸ਼ਲ, ਬਲਕਾਰ ਸਿੰਘ ਜਰਮਨ, ਰਾਜਿੰਦਰ ਸਿੰਘ ਬਿੰਦਰੀ
Ad Position 24