ਅਕਾਲੀ ਦਲ ਬਾਦਲ ਦੀ ਛਪਾਰ ਰੈਲੀ ’ਚ ਲੱਖੇ ਤੋਂ ਵੱਡਾ ਕਾਫ਼ਲਾ
ਹਠੂਰ, 26 ਸਤੰਬਰ (ਜਸਵਿੰਦਰ ਸਿੰਘ ਛਿੰਦਾ)- ਸ਼੍ਰੋਮਣੀ ਅਕਾਲੀ ਦਲ ਦੀ ਅੱਜ ਛਪਾਰ ਮੇਲੇ ਵਿਖੇ ਹੋ ਰਹੀ ਸਿਆਸੀ ਕਾਨਫਰੰਸ ਵਿਚ ਸ਼ਾਮਿਲ ਹੋਣ ਲਈ ਪਿੰਡ ਲੱਖਾ ਤੋਂ ਅਕਾਲੀ ਆਗੂ ਜਸਵਿੰਦਰ ਸਿੰਘ ਸ਼ਿੰਦਰ ਸਿੱਧੂ ਦੀ ਅਗਵਾਈ ਵਿਚ ਵਰਕਰਾਂ ਦਾ ਵੱਡਾ ਜੱਥਾ ਰਵਾਨਾ ਹੋਇਆ। ਜਿਸ ਵਿਚ ਜਸਵਿੰਦਰ ਸਿੰਘ ਸ਼ਿੰਦਰ ਸਿੱਧੂ ਤੋਂ ਇਲਾਵਾ ਪ੍ਰਧਾਨ ਸੁਰਜੀਤ ਸਿੰਘ ਲੱਖਾ, ਸਾਬਕਾ ਸਰਪੰਚ ਪਰਮਜੀਤ ਸਿੰਘ ਪੰਮਾ, ਰੇਸ਼ਮ ਸਿੰਘ ਨੰਬਰਦਾਰ, ਸੁਖਦੇਵ ਸਿੰਘ, ਸੋਨੂੰ ਸਿੰਘ ਖੇਲਾ, ਨਛੱਤਰ ਸਿੰਘ, ਸਵਰਨ ਸਿੰਘ, ਸਾਹਵਾਂ ਸਿੰਘ, ਜਗਰੂਪ ਸਿੰਘ, ਜੋਰਾ ਸਿੰਘ, ਬਲਜੀਤ ਸਿੰਘ ਕਾਕਾ, ਕਿੰਦਾ ਸਿੰਘ, ਲਖਵੀਰ ਸਿੰਘ, ਗਾਜੂ ਸਿੰਘ, ਨਾਰੈਣ ਸਿੰਘ ਆਦਿ ਹਾਜ਼ਰ ਸਨ।
ਅਕਾਲੀ ਦਲ ਬਾਦਲ ਦੀ ਛਪਾਰ ਰੈਲੀ ’ਚ ਲੱਖੇ ਤੋਂ ਵੱਡਾ ਕਾਫ਼ਲਾ
27-09-2026