ਪ੍ਰਧਾਨ ਬਿੱਟੂ ਵਲੋਂ ਕੁਲ ਹਿੰਦ ਕਾਂਗਰਸ ਸੋਨੀਆ ਬ੍ਰਿਗੇਡ ਰੱਤੋਵਾਲ ਦੀ 51 ਮੈਂਬਰੀ ਕਮੇਟੀ ਗਠਨ
ਵਿਧਾਨ ਸਭਾ ਚੋਣਾਂ ‘ਚ ਨਿਭਾਵਾਂਗੇ ਅਹਿਮ ਭੂਮਿਕਾ - ਜਗਦੀਪ ਬਿੱਟੂ
ਗੁਰੂਸਰ ਸੁਧਾਰ, 6 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ) ਕੁਲ ਹਿੰਦ ਕਾਂਗਰਸ ਸੋਨੀਆ ਬ੍ਰਿਗੇਡ ਦੇ ਪੰਜਾਬ ਪ੍ਰਧਾਨ ਜਗਦੀਪ ਸਿੰਘ ਬਿੱਟੂ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਸੋਨੀਆ ਬ੍ਰਿਗੇਡ ਸੂਬੇ ਵਿਚ ਕਾਂਗਰਸ ਨੂੰ ਸੱਤ੍ਹਾ ’ਤੇ ਕਾਬਜ਼ ਕਰਨ ਲਈ ਅਹਿਮ ਭੂਮਿਕਾ ਨਿਭਾਏਗੀ ਤੇ ਪੰਜਾਬ ਵਿਚ ਜਿਥੇ ਬਹੁਤੇ ਜ਼ਿਲ੍ਹਿਆਂ ਵਿਚ ਸੋਨੀਆ ਬ੍ਰਿਗੇਡ ਦੀਆਂ ਪੇਂਡੂ, ਸ਼ਹਿਰੀ ਇਕਾਈਆਂ ਸਥਾਪਿਤ ਕਰ ਦਿੱਤੀਆਂ ਗਈਆਂ ਹਨ ਉਥੇ ਰਹਿੰਦੇ ਜ਼ਿਲ੍ਹਿਆਂ ਤੇ ਸ਼ਹਿਰਾਂ ਵਿਚੋਂ ਵੀ ਬਲਾਕ ਪੱਧਰੀ ਸੰਗਠਨ ਕਾਇਮ ਕਰਨ ਲਈ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਉਕਤ ਪ੍ਰਗਟਾਵਾ ਪੰਜਾਬ ਪ੍ਰਧਾਨ ਜਗਦੀਪ ਸਿੰਘ ਬਿੱਟੂ ਨੇ ਪਿੰਡ ਰੱਤੋਵਾਲ ਸੋਨੀਆ ਬ੍ਰਿਗੇਡ ਦੀ 51 ਮੈਂਬਰੀ ਕਮੇਟੀ ਦਾ ਐਲਾਨ ਕਰਨ ’ਤੇ ਨਿਯੁਕਤੀ ਪੱਤਰ ਭੇਟ ਕਰਨ ਸਮੇਂ ਕੀਤਾ।
ਗੁਰੂਸਰ ਸੁਧਾਰ, 6 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ) ਕੁਲ ਹਿੰਦ ਕਾਂਗਰਸ ਸੋਨੀਆ ਬ੍ਰਿਗੇਡ ਦੇ ਪੰਜਾਬ ਪ੍ਰਧਾਨ ਜਗਦੀਪ ਸਿੰਘ ਬਿੱਟੂ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਸੋਨੀਆ ਬ੍ਰਿਗੇਡ ਸੂਬੇ ਵਿਚ ਕਾਂਗਰਸ ਨੂੰ ਸੱਤ੍ਹਾ ’ਤੇ ਕਾਬਜ਼ ਕਰਨ ਲਈ ਅਹਿਮ ਭੂਮਿਕਾ ਨਿਭਾਏਗੀ ਤੇ ਪੰਜਾਬ ਵਿਚ ਜਿਥੇ ਬਹੁਤੇ ਜ਼ਿਲ੍ਹਿਆਂ ਵਿਚ ਸੋਨੀਆ ਬ੍ਰਿਗੇਡ ਦੀਆਂ ਪੇਂਡੂ, ਸ਼ਹਿਰੀ ਇਕਾਈਆਂ ਸਥਾਪਿਤ ਕਰ ਦਿੱਤੀਆਂ ਗਈਆਂ ਹਨ ਉਥੇ ਰਹਿੰਦੇ ਜ਼ਿਲ੍ਹਿਆਂ ਤੇ ਸ਼ਹਿਰਾਂ ਵਿਚੋਂ ਵੀ ਬਲਾਕ ਪੱਧਰੀ ਸੰਗਠਨ ਕਾਇਮ ਕਰਨ ਲਈ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਉਕਤ ਪ੍ਰਗਟਾਵਾ ਪੰਜਾਬ ਪ੍ਰਧਾਨ ਜਗਦੀਪ ਸਿੰਘ ਬਿੱਟੂ ਨੇ ਪਿੰਡ ਰੱਤੋਵਾਲ ਸੋਨੀਆ ਬ੍ਰਿਗੇਡ ਦੀ 51 ਮੈਂਬਰੀ ਕਮੇਟੀ ਦਾ ਐਲਾਨ ਕਰਨ ’ਤੇ ਨਿਯੁਕਤੀ ਪੱਤਰ ਭੇਟ ਕਰਨ ਸਮੇਂ ਕੀਤਾ। ਇਸ ਮੌਕੇ ਪ੍ਰਧਾਨ ਜਗਦੀਪ ਸਿੰਘ ਬਿੱਟੂ, ਕੌਮੀ ਜਨਰਲ ਸਕੱਤਰ ਨਿਰਮਲ ਸਿੰਘ ਤਲਵੰਡੀ, ਕੈਪਟਨ ਲਾਲ ਸਿੰਘ, ਕਰਨਲ ਮੁਖਤਿਆਰ ਸਿੰਘ ਕੁਲਾਰ, ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਉੱਪਲ, ਥਾਣੇਦਾਰ ਮੁਖਤਿਆਰ ਸਿੰਘ, ਸੁਭਾਸ਼ ਜਿੰਦਲ, ਮੀਤ ਪ੍ਰਧਾਨ ਮਨਿੰਦਰ ਸਿੰਘ ਬੱਬੂ ਆਦਿ ਨੇ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦੀ ਖ਼ੁਸ਼ੀ ਵਿਚ ਲੱਡੂ ਵੀ ਵੰਡੇ। ਜ਼ਿਲ੍ਹਾ ਪ੍ਰਧਾਨ ਉੱਪਲ ਅਨੁਸਾਰ ਜਲਦੀ ਹੀ ਸਾਰੇ ਪਿੰਡਾਂ ਵਿਚ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ। ਪਿੰਡ ਰੱਤੋਵਾਲ ਦੀ ਕਮੇਟੀ ਵਿਚ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲਿਆਂ ਵਿਚ ਜਗਤਾਰ ਸਿੰਘ ਮੀਤ ਪ੍ਰਧਾਨ ਸਹਿਕਾਰੀ ਸਭਾ, ਸਾਬਕਾ ਥਾਣੇਦਾਰ ਦੀਪਇੰਦਰ ਸਿੰਘ, ਡਾ. ਰਛਪਾਲ ਸਿੰਘ, ਪ੍ਰਧਾਨ ਨਿਰਪਾਲ ਸਿੰਘ, ਨਿਰਮਲ ਸਿੰਘ, ਸਰਵਣ ਸਿੰਘ, ਲਸ਼ਕਰ ਸਿੰਘ, ਰਛਪਾਲ ਬਿੱਟੂ, ਪਵਨ ਕੁਮਾਰ, ਬਲਪ੍ਰੀਤ ਸਿੰਘ, ਧੰਨਾ ਸਿੰਘ ਆਦਿ ਜ਼ਿਕਰਯੋਗ ਹਨ।