07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਹਲਵਾਰਾ ਏਅਰਪੋਰਟ ਨੂੰ ਗ੍ਰੀਨਫੀਲਡ ਐਕਸਪ੍ਰੈੱਸਵੇਅ ਨਾਲ ਜੋੜਨ ਲਈ 25 ਏਕੜ ਜ਼ਮੀਨ ਦਾ ਐਵਾਰਡ ਜਾਰੀ

ਹਲਵਾਰਾ, 6 ਅਕਤੂਬਰ (ਮਨਦੀਪ ਸਿੰਘ ਉੱਭੀ) ਲੁਧਿਆਣਾ-ਬਠਿੰਡਾ ਗ੍ਰੀਨਫੀਲਡ ਐਕਸਪ੍ਰੈੱਸਵੇਅ ਨੂੰ ਹਲਵਾਰਾ ਸਥਿਤ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਸਿੱਧੇ ਤੌਰ ’ਤੇ ਜੋੜਨ ਲਈ 25 ਏਕੜ ਜ਼ਮੀਨ ਦੇ ਐਕਵਾਇਰਮੈਂਟ ਦਾ ਐਵਾਰਡ ਜਾਰੀ ਕਰ ਦਿੱਤਾ ਗਿਆ ਹੈ। ਇਸ ਜ਼ਮੀਨ ਦੇ ਮਾਲਕਾਂ ਨੂੰ 88 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 07-10-2026
ਹਲਵਾਰਾ, 6 ਅਕਤੂਬਰ (ਮਨਦੀਪ ਸਿੰਘ ਉੱਭੀ) ਲੁਧਿਆਣਾ-ਬਠਿੰਡਾ ਗ੍ਰੀਨਫੀਲਡ ਐਕਸਪ੍ਰੈੱਸਵੇਅ ਨੂੰ ਹਲਵਾਰਾ ਸਥਿਤ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਸਿੱਧੇ ਤੌਰ ’ਤੇ ਜੋੜਨ ਲਈ 25 ਏਕੜ ਜ਼ਮੀਨ ਦੇ ਐਕਵਾਇਰਮੈਂਟ ਦਾ ਐਵਾਰਡ ਜਾਰੀ ਕਰ ਦਿੱਤਾ ਗਿਆ ਹੈ। ਇਸ ਜ਼ਮੀਨ ਦੇ ਮਾਲਕਾਂ ਨੂੰ 88 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਸ.ਡੀ.ਐੱਮ. ਰਾਏਕੋਟ ਦੇ ਪੱਧਰ ’ਤੇ ਐਵਾਰਡ ਜਾਰੀ ਹੋਣ ਉਪਰੰਤ ਜ਼ਮੀਨ ਮਾਲਕਾਂ ਨੂੰ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। 13 ਏਕੜ ਐਤੀਆਣਾ ਤੇ 12 ਏਕੜ ਹਲਵਾਰਾ ਦੀ ਜ਼ਮੀਨ ਐਕਵਾਇਰ ਏਅਰਪੋਰਟ ਲੈਂਡ ਸੰਘਰਸ਼ ਕਮੇਟੀ ਦੇ ਪ੍ਰਧਾਨ ਅਤੇ ਐਤੀਆਣਾ ਦੇ ਸਾਬਕਾ ਸਰਪੰਚ ਲਖਵੀਰ ਸਿੰਘ ਅਤੇ ਐਤੀਆਣਾ ਖੇਤੀਬਾੜੀ ਸੇਵਾ ਸੋਸਾਇਟੀ ਦੇ ਪ੍ਰਧਾਨ ਇੰਦਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਸੜਕ ਨੂੰ ਚੌੜਾ ਕਰਨ ਅਤੇ ਐਕਸਪ੍ਰੈੱਸਵੇਅ ਨੂੰ ਏਅਰਪੋਰਟ ਨਾਲ ਜੋੜਨ ਲਈ ਕੁੱਲ 25 ਏਕੜ ਜ਼ਮੀਨ ਲਈ ਜਾ ਰਹੀ ਹੈ। ਇਸ ਵਿੱਚ ਲਗਭਗ 13 ਏਕੜ ਜ਼ਮੀਨ ਪਿੰਡ ਐਤੀਆਣਾ ਅਤੇ 12 ਏਕੜ ਪਿੰਡ ਹਲਵਾਰਾ ਦੀ ਹੈ। ਐਤੀਆਣਾ ਦੇ 13 ਜ਼ਮੀਨ ਮਾਲਕਾਂ ਵਿੱਚੋਂ 7 ਮਾਲਕਾਂ ਦੇ ਖਾਤਿਆਂ ਵਿੱਚ ਮੁਆਵਜ਼ੇ ਦੀ ਰਕਮ ਪਹੁੰਚ ਚੁੱਕੀ ਹੈ, ਜਦਕਿ ਬਾਕੀ 6 ਜ਼ਮੀਨ ਮਾਲਕਾਂ ਦਾ ਭੁਗਤਾਨ ਜ਼ਮੀਨੀ ਰਿਕਾਰਡ ਵਿੱਚ ਅੰਤਰ ਹੋਣ ਕਾਰਨ ਰੁਕਿਆ ਹੋਇਆ ਹੈ। ਪ੍ਰਸ਼ਾਸਨ ਵੱਲੋਂ ਰਿਕਾਰਡ ਵਿੱਚ ਦਰੁਸਤੀ ਕੀਤੇ ਜਾਣ ਤੋਂ ਬਾਅਦ ਬਾਕੀ ਜ਼ਮੀਨ ਮਾਲਕਾਂ ਨੂੰ ਵੀ ਮੁਆਵਜ਼ਾ ਮਿਲਣ ਦੀ ਉਮੀਦ ਹੈ। ਇਸੇ ਤਰ੍ਹਾਂ ਹਲਵਾਰਾ ਪਿੰਡ ਦੇ ਜ਼ਮੀਨ ਮਾਲਕਾਂ ਦੇ ਮਾਮਲਿਆਂ ਵਿੱਚ ਵੀ ਮਾਲ ਵਿਭਾਗ ਦੇ ਰਿਕਾਰਡ ਨੂੰ ਦਰੁਸਤ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਰਿਕਾਰਡ ਸਬੰਧੀ ਇਤਰਾਜ਼ ਦੂਰ ਹੋਣ ਤੋਂ ਬਾਅਦ ਇਨ੍ਹਾਂ ਜ਼ਮੀਨ ਮਾਲਕਾਂ ਨੂੰ ਵੀ ਮੁਆਵਜ਼ਾ ਦੇਣ ਦੀ ਕਾਰਵਾਈ ਅੱਗੇ ਵਧੇਗੀ। ਪਹਿਲਾਂ 20.60 ਲੱਖ, ਹੁਣ 88 ਲੱਖ ਪ੍ਰਤੀ ਏਕੜ ਜ਼ਿਕਰਯੋਗ ਹੈ ਕਿ ਹਲਵਾਰਾ ਏਅਰਪੋਰਟ ਦੇ ਨਿਰਮਾਣ ਲਈ ਗਲਾਡਾ ਵੱਲੋਂ ਪਿੰਡ ਐਤੀਆਣਾ ਦੀ ਕਰੀਬ 162 ਏਕੜ ਜ਼ਮੀਨ ਦਾ ਐਕਵਾਇਰਮੈਂਟ ਲਗਭਗ 20.60 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤਾ ਗਿਆ ਸੀ। ਹੁਣ ਸੜਕ ਮਾਰਗ ਲਈ ਐਕਵਾਇਰ ਕੀਤੀ ਜਾ ਰਹੀ 25 ਏਕੜ ਜ਼ਮੀਨ ਦੇ ਮਾਲਕਾਂ ਨੂੰ 88 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਮਿਲਣ ’ਤੇ ਜ਼ਮੀਨ ਮਾਲਕਾਂ ਵੱਲੋਂ ਸੰਤੁਸ਼ਟੀ ਪ੍ਰਗਟਾਈ ਜਾ ਰਹੀ।
Ad Position 22
No active advertisement
ਪਿਛਲੀ ਖ਼ਬਰ ਮੈਕਰੋ ਗਲੋਬਲ ਦੀ ਜਗਰਾਉਂ ਬ੍ਰਾਂਚ ਦੇ ਵਿਦਿਆਰਥੀ ਨੇ ਪ੍ਰਾਪਤ ਕੀਤੇ 6.5 ਬੈਂਡ- ਡੱਲਾ ਅਗਲੀ ਖ਼ਬਰ ਆਮ ਆਦਮੀ ਸਰਕਾਰ ਦੀਆਂ ਯੋਜਨਾਵਾਂ ਦੇ ਮਿਲ ਰਹੇ ਲਾਭ ਨਾਲ ਲੋਕਾਂ ਦਾ ਭਰੋਸਾ ‘ਆਪ’ ਸਰਕਾਰ ’ਤੇ ਵਧਿਆ-ਐਡਵੋਕੇਟ ਲਵਪ੍ਰੀਤ ਸਿ...
Ad Position 24