10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਐਤੀਆਣਾ ਵਿਚ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ, 70 ਤੋਂ ਵੱਧ ਮਰੀਜ਼ਾਂ ਨੇ ਲਿਆ ਲਾਭ

ਹਲਵਾਰਾ, 10 ਅਕਤੂਬਰ (ਮਨਦੀਪ ਸਿੰਘ ਉੱਭੀ)-ਪਿੰਡ ਐਤੀਆਣਾ ਦੇ ਖੰਗੂੜਾ ਦਰਵਾਜ਼ਾ ਵਿਖੇ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਅਤੇ ਸੀਮਨ ਹੈਲਥੀਨੀਰਜ ਕੰਪਨੀ ਵੱਲੋਂ ਸਾਂਝੇ ਤੌਰ ’ਤੇ ਜਨਰਲ ਬਿਮਾਰੀਆਂ ਦੀ ਜਾਂਚ ਲਈ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 11-10-2026
ਹਲਵਾਰਾ, 10 ਅਕਤੂਬਰ (ਮਨਦੀਪ ਸਿੰਘ ਉੱਭੀ)-ਪਿੰਡ ਐਤੀਆਣਾ ਦੇ ਖੰਗੂੜਾ ਦਰਵਾਜ਼ਾ ਵਿਖੇ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਅਤੇ ਸੀਮਨ ਹੈਲਥੀਨੀਰਜ ਕੰਪਨੀ ਵੱਲੋਂ ਸਾਂਝੇ ਤੌਰ ’ਤੇ ਜਨਰਲ ਬਿਮਾਰੀਆਂ ਦੀ ਜਾਂਚ ਲਈ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਸ਼ਿਰਕਤ ਕੀਤੀ। ਡਾ. ਵਾਹਿਸ਼ਹਿਬਾਜ਼ ਛੀਨਾ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀ ਸ਼ੂਗਰ, ਬਲੱਡ ਪ੍ਰੈਸ਼ਰ (ਬੀ.ਪੀ.), ਈ.ਸੀ.ਜੀ. ਸਮੇਤ ਹੋਰ ਲੋੜੀਂਦੇ ਟੈਸਟ ਕੀਤੇ ਗਏ। ਇਸ ਤੋਂ ਇਲਾਵਾ ਡਾ. ਸਰਬਜੀਤ ਕੌਰ ਅਤੇ ਰੂਬਲ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਕੈਂਪ ਦਾ 70 ਤੋਂ ਵੱਧ ਮਰੀਜ਼ਾਂ ਨੇ ਲਾਭ ਉਠਾਇਆ। ਇਸ ਮੌਕੇ ਡਾਕਟਰਾਂ ਦੀ ਟੀਮ ਦੇ ਨਾਲ ਹਰਮਨ ਸਿੰਘ, ਅੰਜਲੀ, ਨਿਤਿਸ਼ ਅਤੇ ਪਰਵਿੰਦਰ ਸਿੰਘ ਵੀ ਹਾਜ਼ਰ ਸਨ। ਕੈਂਪ ਦੌਰਾਨ ਸਾਬਕਾ ਸਰਪੰਚ ਲਖਬੀਰ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ ਗਿੱਲ, ਗੁਰਦੁਆਰਾ ਸਿੰਘ ਸਭਾ ਐਤੀਆਣਾ ਦੇ ਪ੍ਰਧਾਨ ਰਛਵਿੰਦਰ ਸਿੰਘ ਘੋਲਾ, ਸੁਖਵਿੰਦਰ ਸਿੰਘ ਝੱਲੀ, ਅੰਗਰੇਜ਼ ਸਿੰਘ, ਜਸਪਾਲ ਸਿੰਘ ਭੱਟੀ, ਪਿਆਰਾ ਸਿੰਘ, ਮਨਜੀਤ ਸਿੰਘ ਅਤੇ ਬਲਾਕ ਸੰਮਤੀ ਮੈਂਬਰ ਸੁਖਵਿੰਦਰ ਕੌਰ, ਸੀ.ਐੱਚ.ਓ. ਲਖਬੀਰ ਕੌਰ, ਏ.ਐੱਨ.ਐੱਮ. ਗੁਰਿੰਦਰ ਕੌਰ, ਐੱਮ.ਪੀ.ਐੱਚ.ਡਬਲਿਊ. ਗੁਰਪਾਲ ਸਿੰਘ, ਆਸ਼ਾ ਵਰਕਰ ਕਰਮਜੀਤ ਕੌਰ, ਸੁਰਿੰਦਰ ਕੌਰ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲਗੜ੍ਹ ਵਿਖੇ ਡੀ.ਐੱਸ.ਪੀ. ਦਾਖਾ ਦੀ ਅਗਵਾਈ ਹੇਠ ਪੁਲਿਸ ਟੀਮ ਵਲੋਂ ਆਪ੍ਰੇਸ਼ਨ ‘ਕਾਸੋ’ ਤਹਿਤ ਦੌਰਾ ਨਸ਼ਾ ਛੁਡਾਉਣ ਲਈ... ਅਗਲੀ ਖ਼ਬਰ ਸਟਾਰਲਿੰਕ ਦੀ ਭਾਰਤ ’ਚ ਸ਼ੁਰੂਆਤ ਰੁਕਵਾਉਣਾ ਮੋਦੀ ਦਾ ਅੰਬਾਨੀਆਂ ਨੂੰ ਸਿੱਧਾ ਲਾਭ- ਕਾਮਰੇਡ ਸੇਖੋਂ ਚੇਅਰਮੈਨ ਵਿਜੇ ਦਾਨਵ...
Ad Position 24