12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

51 ਲੱਖ ਦੀ ਠੱਗੀ ਮਾਰਨ ਦੇ ਮਾਮਲੇ ’ਚ 7 ਸਾਲਾਂ ਬਾਅਦ ਦਿੱਲੀ ਏਅਰਪੋਰਟ ਤੋਂ ਧੋਖੇਬਾਜ਼ ਐੱਨ.ਆਰ.ਆਈ. ਪਤਨੀ ਕਾਬੂ

ਰਾਏਕੋਟ, 11 ਅਕਤੂਬਰ (ਬਲਵਿੰਦਰ ਸਿੰਘ ਲਿੱਤਰ) ਰਾਏਕੋਟ ਦੇ ਪਿੰਡ ਬੋਪਾਰਾਏ ਖੁਰਦ ਦੇ ਇੱਕ ਨੌਜਵਾਨ ਤੇ ਉਸਦੇ ਪਰਿਵਾਰ ਨਾਲ ਕੈਨੇਡਾ ਜਾਣ ਲਈ ਵਿਆਹ ਵਰਗੇ ਪਵਿੱਤਰ ਰਿਸ਼ਤੇ ਦੀ ਆੜ੍ਹ ਹੇਠ ਲਗਭਗ 51 ਲੱਖ ਰੁਪਏ ਦੀ ਠੱਗੀ ਮਾਰਨ ਵਾਲੀ ਇੱਕ ਧੋਖੇਬਾਜ਼ ਐੱਨ. ਆਰ.

Ad Position 21
No active advertisement
ਮਾਣਯੋਗ ਅਦਾਲਤ ਵਿਚ ਐੱਨ.ਆਰ.ਆਈ ਵਿਆਹੁਤਾ ਲੜਕੀ ਨੂੰ ਪੇਸ਼ ਕਰਨ ਲਈ ਲਿਜਾਂਦੀ ਹੋਈ ਪੁਲਿਸ ਪਾਰਟੀ। ਤਸਵੀਰ: ਬਲਵਿੰਦਰ ਸਿੰਘ ਲਿੱਤਰ 12-10-2026
ਰਾਏਕੋਟ, 11 ਅਕਤੂਬਰ (ਬਲਵਿੰਦਰ ਸਿੰਘ ਲਿੱਤਰ) ਰਾਏਕੋਟ ਦੇ ਪਿੰਡ ਬੋਪਾਰਾਏ ਖੁਰਦ ਦੇ ਇੱਕ ਨੌਜਵਾਨ ਤੇ ਉਸਦੇ ਪਰਿਵਾਰ ਨਾਲ ਕੈਨੇਡਾ ਜਾਣ ਲਈ ਵਿਆਹ ਵਰਗੇ ਪਵਿੱਤਰ ਰਿਸ਼ਤੇ ਦੀ ਆੜ੍ਹ ਹੇਠ ਲਗਭਗ 51 ਲੱਖ ਰੁਪਏ ਦੀ ਠੱਗੀ ਮਾਰਨ ਵਾਲੀ ਇੱਕ ਧੋਖੇਬਾਜ਼ ਐੱਨ.ਆਰ.ਆਈ ਲਾੜੀ ਨੂੰ ਰਾਏਕੋਟ ਥਾਣਾ ਸਦਰ ਪੁਲਿਸ ਨੇ 7 ਸਾਲਾਂ ਬਾਅਦ ਕੈਨੇਡਾ ਤੋਂ ਇੰਡੀਆ ਆਉਣ ‘ਤੇ ਦਿੱਲੀ ਏਅਰਪੋਰਟ ਤੋਂ ਕਾਬੂ ਕੀਤਾ ਹੈ। ਇਹ ਮਾਮਲਾ ਰਾਏਕੋਟ ਸਬ-ਡਵੀਜ਼ਨ ਅਧੀਨ ਪੈਂਦੇ ਪਿੰਡ ਬੋਪਾਰਾਏ ਖੁਰਦ ਦੇ ਵਸਨੀਕ ਹਰਪ੍ਰੀਤ ਸਿੰਘ ਨਾਲ ਵਿਆਹ ਕਰਵਾਉਣ ਉਪਰੰਤ ਉਸਦੀ ਪਤਨੀ ਕੈਨੇਡਾ ਚਲੀ ਗਈ ਸੀ, ਇਸ ਵਿਆਹ ਦੌਰਾਨ ਪੀੜਤ ਲੜਕੇ ਦਾ 51 ਲੱਖ ਰੁਪਏ ਖ਼ਰਚ ਹੋਇਆ ਹੈ ਪਰ ਕੈਨੇਡਾ ਪਹੁੰਚਦਿਆਂ ਹੀ ਉਕਤ ਵਿਆਹੁਤਾ ਲੜਕੀ ਨੇ ਆਪਣੇ ਤੇਵਰ ਬਦਲ ਲਏ ਅਤੇ ਆਪਣੇ ਪਤੀ ਨੂੰ ਕੈਨੇਡਾ ਸੱਦਣ ਦੀ ਬਜਾਏ ਆਪਣੇ ਪਤੀ ਤੇ ਸਹੁਰੇ ਪਰਿਵਾਰ ਨਾਲੋਂ ਨਾਤਾ ਤੋੜ ਲਿਆ। ਜਿਸ ਤੋਂ ਦੁੱਖੀ ਤੇ ਪ੍ਰੇਸ਼ਾਨ ਹੋਏ ਪੀੜਤ ਪਤੀ ਨੇ ਆਪਣੀ ਪਤਨੀ ਤੇ ਸੁਹਰੇ ਪਰਿਵਾਰ ਖਿਲਾਫ਼ ਪੁਲਿਸ ਥਾਣਾ ਸਦਰ ਰਾਏਕੋਟ ਅਧੀਨ ਪੈਂਦੀ ਚੌਂਕੀ ਜਲਾਲਦੀਵਾਲ ਵਿਖੇ ਸ਼ਿਕਾਇਤ ਦਰਜ਼ ਕਰਵਾਈ ਸੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਹਰਪ੍ਰੀਤ ਸਿੰਘ ਦੇ ਪਿਤਾ ਰਣਜੀਤ ਸਿੰਘ ਤੇ ਉਸਦੀ ਮਾਤਾ ਨੇ ਦੱਸਿਆ ਕਿ ਸਾਲ 2019 ਵਿਚ ਉਨ੍ਹਾਂ ਬੜੇ ਚਾਵਾਂ ਤੇ ਲਾਡ ਨਾਲ ਆਪਣੇ ਬੇਟੇ ਹਰਪ੍ਰੀਤ ਸਿੰਘ ਦਾ ਵਿਆਹ ਬਰਨਾਲਾ ਜ਼ਿਲੇ ਦੇ ਪਿੰਡ ਦੁੱਗਾ ਦੀ ਵਸਨੀਕ ਆਈਲੈਟ ਵਿਚੋਂ ਚੰਗੇ ਬੈਂਡ ਹਾਸਲ ਕਰਨ ਵਾਲੀ ਲੜਕੀ ਜਸਪ੍ਰੀਤ ਕੌਰ ਪੁੱਤਰੀ ਪਰਮਜੀਤ ਸਿੰਘ ਨਾਲ ਕੀਤਾ ਸੀ। ਜਿਸ ਦੌਰਾਨ ਦੋਵੇਂ ਧਿਰਾਂ ਨੇ ਫ਼ੈਸਲਾ ਕੀਤਾ ਕਿ ਤੁਸੀਂ ਨੂੰਹ ਨੂੰ ਕੈਨੇਡਾ ਭੇਜਣ ਦਾ ਖਰਚਾ ਕਰ ਦਿਓ ਅਤੇ ਜਸਪ੍ਰੀਤ ਕੌਰ ਕੈਨੇਡਾ ਜਾ ਕੇ ਉਨ੍ਹਾਂ ਦੇ ਲੜਕੇ ਨੂੰ ਵੀ ਉੱਥੇ ਸੱਦ ਲਵੇਗੀ। ਜਿਸ ’ਤੇ ਉਨ੍ਹਾਂ ਜਸਪ੍ਰੀਤ ਕੌਰ ਨੂੰ ਕੈਨੇਡਾ ਭੇਜਣ ਲਈ ਕੁੱਲ 51 ਲੱਖ 60 ਹਜ਼ਾਰ ਰੁਪਏ ਦਾ ਖਰਚਾ ਕੀਤਾ ਪਰ ਜਸਪ੍ਰੀਤ ਕੌਰ ਨੇ ਕੈਨੇਡਾ ਪਹੁੰਚ ਕੇ ਮਹੀਨੇ ਬਾਅਦ ਹੀ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਅਤੇ ਉਨ੍ਹਾਂ ਦੇ ਬੇਟੇ ਨਾਲ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ ਅਤੇ ਉਸਨੂੰ ਕੈਨੇਡਾ ਵੀ ਨਹੀਂ ਬੁਲਾਇਆ। ਜਿਸਦੇ ਚੱਲਦੇ ਉਨ੍ਹਾਂ ਨੇ ਸਾਲ 2020 ਵਿਚ ਪੁਲਿਸ ਕੋਲ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ। ਜਿਸ ’ਤੇ ਕਾਰਵਾਈ ਕਰਦਿਆਂ ਰਾਏਕੋਟ ਪੁਲਿਸ ਨੇ ਐੱਨ.ਆਰ.ਆਈ. ਨੂੰਹ ਜਸਪ੍ਰੀਤ ਕੌਰ, ਉਸਦੇ ਦੇ ਪੇਕੇ ਪਰਿਵਾਰ ਅਤੇ ਵਿਚੋਲੇ ਸਮੇਤ ਮੰਡੀ ਅਹਿਮਦਗੜ੍ਹ ਦੇ ਟਰੈਵਲ ਏਜੰਟ ਖਿਲਾਫ਼ ਠੱਗੀ ਮਾਰਨ ਦਾ ਮੁਕੱਦਮਾ ਦਰਜ਼ ਕਰ ਲਿਆ ਸੀ ਅਤੇ ਦਿੱਲੀ ਏਅਰਪੋਰਟ ਆਥਰਟੀ ਕੋਲ ਨੋਟਿਸ ਦਰਜ਼ ਕਰਵਾਇਆ ਗਿਆ।ਸਮਾਂ ਬਦਲਦਿਆਂ ਦੇਰ ਨਹੀਂ ਲੱਗਦੀ ਬੀਤੇ ਕੱਲ੍ਹ ਕਿਸੇ ਕਾਰਨ ਕੈਨੇਡਾ ਤੋਂ ਇੰਡੀਆ ਵਾਪਸ ਆਈ ਜਸਪ੍ਰੀਤ ਕੌਰ ਨੂੰ ਥਾਣਾ ਸਦਰ ਰਾਏਕੋਟ ਦੀ ਪੁਲਿਸ ਚੌਂਕੀ ਜਲਾਲਦੀਵਾਲ ਨੇ ਦਿੱਲੀ ਏਅਰਪੋਰਟ ਤੋਂ ਕਾਬੂ ਕਰ ਲਿਆ। ਇਸ ਮੌਕੇ ਪੀੜਤ ਪਰਿਵਾਰ ਦੇ ਵਕੀਲ ਅਸ਼ੋਕ ਭੰਡਾਰੀ ਨੇ ਕਿਹਾ ਕਿ ਉਨ੍ਹਾਂ ਨੇ ਜਸਪ੍ਰੀਤ ਕੌਰ ਨੂੰ ਇੰਡੀਆ ਲਿਆਉਣ ਲਈ ਬੜੀ ਲੰਬੀ ਕਾਨੂੰਨੀ ਲੜਾਈ ਲੜੀ ਅਤੇ ਹੁਣ ਉਨ੍ਹਾਂ ਨੂੰ ਮਾਣਯੋਗ ਅਦਾਲਤ ’ਤੇ ਭਰੋਸਾ ਹੈ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਜ਼ਰੂਰ ਮਿਲੇਗਾ। ਇਸ ਮੌਕੇ ਪੁਲਿਸ ਚੌਂਕੀ ਜਲਾਲਦੀਵਾਲ ਦੇ ਇੰਚਾਰਜ ਰਾਜ ਕੁਮਾਰ ਨੇ ਕਿਹਾ ਕਿ ਉਹ ਇਸ ਲੜਕੀ ਨੂੰ ਦਿੱਲੀ ਏਅਰਪੋਰਟ ਤੋਂ ਕਾਬੂ ਕਰਕੇ ਲਿਆਏ ਹਨ ਤੇ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨਾਂ ਰਿਮਾਂਡ ਲਿਆ ਹੈ ਅਤੇ ਹੁਣ ਅਗਲੀ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਅਜੋਕੇ ਦੌਰ ਵਿਚ ਨੌਜਵਾਨ ਆਪਣੇ ਦੇਸ਼ ਵਿਚ ਰਹਿ ਕੇ ਰੁਜ਼ਗਾਰ ਕਰਨ ਦੀ ਬਜਾਏ ਵਿਦੇਸ਼ ਜਾਣ ਦੇ ਚੱਕਰ ਵਿਚ ਅਜਿਹੀਆਂ ਠੱਗੀਆਂ ਦਾ ਸ਼ਿਕਾਰ ਹੋ ਰਹੇ ਹਨ।ਜਿਸ ਕਰਕੇ ਉਨ੍ਹਾਂ ਦਾ ਆਰਥਿਕ ਤੇ ਮਾਨਸਿਕ ਤੌਰ ’ਤੇ ਨੁਕਸਾਨ ਹੁੰਦਾ ਹੈ।ਇਸ ਲਈ ਨੌਜਵਾਨ ਵਿਦੇਸ਼ਾਂ ਦੇ ਸਬਜ਼ਬਾਗਾਂ ਨੂੰ ਤਿਆਗ ਕੇ ਆਪਣੇ ਵਤਨ ਵਿਚ ਹੁਨਰਮੰਦ ਬਣਨ ਲਈ ਧਿਆਨ ਦੇਣ ਤਾਂ ਜੋ ਵਿਦੇਸ਼ਾਂ ਜਾਣ ਦੀ ਹੋੜ੍ਹ ਵਿਚ ਲੱਖਾਂ ਰੁਪਏ ਬਰਬਾਦ ਕਰਨ ਦੀ ਬਜਾਏ ਆਪਣੇ ਕਾਰੋਬਾਰ ਕਰਨ ਨੂੰ ਤਰਜੀਹ ਦੇਣ।
Ad Position 22
No active advertisement
ਪਿਛਲੀ ਖ਼ਬਰ ਟੀਟੂ ਦੇ ਪੈਟਰੋਲ ਪੰਪ ਨਜ਼ਦੀਕ ਖੜ੍ਹੇ ਵਾਹਨਾਂ ਵਿਚੋਂ ਤੇਲ, ਬੈਟਰੀਆਂ ਚੋਰੀ ਕਰਨ ਵਾਲੇ ਸਖ਼ਸ ’ਤੇ ਪੁਲਿਸ ਅਜੇ ਵੀ ਮਿਹਰਬਾ... ਅਗਲੀ ਖ਼ਬਰ ਤੇਜ਼ ਮੀਂਹ ਆਉਣ ’ਤੇ ਜਗਰਾਉਂ ਸਣੇ ਵੱਖ-ਵੱਖ ਮੰਡੀਆਂ ’ਚ ਝੋਨੇ ਦੀਆਂ ਹਜ਼ਾਰਾਂ ਬੋਰੀਆਂ ਭਿੱਜੀਆਂ
Ad Position 24