12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਅਗਰਵਾਲ ਸਮਾਜ ਸੰਘ ਮੁੱਲਾਂਪੁਰ ਦਾਖਾ ਵਲੋਂ ਅਗਰਸੈਨ ਜੈਅੰਤੀ ਮਨਾਈ

ਮੁੱਲਾਂਪੁਰ-ਦਾਖਾ, 11 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਅਗਰਵਾਲ ਰਾਜਵੰਸ਼ ਦੇ ਸੰਸਥਾਪਕ ਮਹਾਰਾਜਾ ਅਗਰਸੈਨ ਦੀ ਜੈਯੰਤੀ ਮੌਕੇ ਅੱਜ ਐਤਵਾਰ ਗੁਰਮਤਿ ਭਵਨ ਨਜ਼ਦੀਕ ਮੰਗਲਾ ਗਰੈਂਡ ਰਿਜ਼ੋਰਟਸ ਮੰਡੀ ਮੁੱਲਾਂਪੁਰ ਵਿਖੇ ਧਾਰਮਿਕ ਸਮਾਰੋਹ ਹੋ ਕਰਵਾਇਆ ਗਿਆ। ਸੰਜੂ ਅਗਰਵਾਲ, ਜੈ ਕਿਸ਼ਨ ਭੂਸ਼ਣ, ਸੁਨੀਲ ਮਿੱਤਲ, ਐਡਵੋਕੇਟ ਰਾਕੇਸ਼ ਗੁਪਤਾ, ਰਾਜ ਗਰਗ, ਰਾਕੇਸ਼ ਗੁਪਤਾ ਕੋਰੀਅਰ ਵਾਲੇ, ਬਾਲ ਕ੍ਰਿਸ਼ਨ ਬੰਟੀ ਅਗਰਵਾਲ, ਰਿੰਕੂ ਜੈਨ, ਤਰੁਣ ਜਿੰਦਲ ਪਿੰਕੂ, ਕਾਮਰੇਡ ਸੁਭਾਸ਼ ਗਰਗ, ਪਵਨ ਕੁਮਾਰ ਪੋਨੀ, ਸੁਰਿੰਦਰ ਗਰਗ, ਨੀਰਜ ਮਿੱਤਲ, ਰਾਮ ਵਿਜੇ ਗਰਗ, ਰਾਮ ਵਿਜੇ ਗਰਗ, ਏ.

Ad Position 21
No active advertisement
ਅਜੀਤ ਡੈਸਕ 12-10-2026
ਮੁੱਲਾਂਪੁਰ-ਦਾਖਾ, 11 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਅਗਰਵਾਲ ਰਾਜਵੰਸ਼ ਦੇ ਸੰਸਥਾਪਕ ਮਹਾਰਾਜਾ ਅਗਰਸੈਨ ਦੀ ਜੈਯੰਤੀ ਮੌਕੇ ਅੱਜ ਐਤਵਾਰ ਗੁਰਮਤਿ ਭਵਨ ਨਜ਼ਦੀਕ ਮੰਗਲਾ ਗਰੈਂਡ ਰਿਜ਼ੋਰਟਸ ਮੰਡੀ ਮੁੱਲਾਂਪੁਰ ਵਿਖੇ ਧਾਰਮਿਕ ਸਮਾਰੋਹ ਹੋ ਕਰਵਾਇਆ ਗਿਆ। ਸੰਜੂ ਅਗਰਵਾਲ, ਜੈ ਕਿਸ਼ਨ ਭੂਸ਼ਣ, ਸੁਨੀਲ ਮਿੱਤਲ, ਐਡਵੋਕੇਟ ਰਾਕੇਸ਼ ਗੁਪਤਾ, ਰਾਜ ਗਰਗ, ਰਾਕੇਸ਼ ਗੁਪਤਾ ਕੋਰੀਅਰ ਵਾਲੇ, ਬਾਲ ਕ੍ਰਿਸ਼ਨ ਬੰਟੀ ਅਗਰਵਾਲ, ਰਿੰਕੂ ਜੈਨ, ਤਰੁਣ ਜਿੰਦਲ ਪਿੰਕੂ, ਕਾਮਰੇਡ ਸੁਭਾਸ਼ ਗਰਗ, ਪਵਨ ਕੁਮਾਰ ਪੋਨੀ, ਸੁਰਿੰਦਰ ਗਰਗ, ਨੀਰਜ ਮਿੱਤਲ, ਰਾਮ ਵਿਜੇ ਗਰਗ, ਰਾਮ ਵਿਜੇ ਗਰਗ, ਏ. ਗੌਰਵ ਜੈਨ, ਮੁਕੇਸ ਬਾਂਸਲ, ਹੋਰ ਸ਼ਰਧਾਲੂਆ ਦੀ ਸੇਵਾ ਨਾਲ ਸਫ਼ਲ ਬਣੇ ਧਾਰਮਿਕ ਸਮਾਗਮ ਮਹਾਰਾਜਾ ਅਗਰਸੇਨ ਜੀ ਦੀ ਅਗਰਵਾਲ ਸਮਾਜ ਦੀ ਕੁਲ ਦੇਵੀ ਮਾਂ ਲਕਸ਼ਮੀ ਦੇਵੀ ਜੀ ਦੇ ਗੁਣਗਾਇਨ ਲਈ ਪ੍ਰਸਿੱਧ ਭਜ਼ਨ ਗਾਇਕ ਹੇਮੰਤ ਅਗਰਵਾਲ ਵਲੋਂ ਰਸਭਿੰਨਾਂ ਕੀਰਤਨ, ਕਥਾ ਸੁਣਾਈ ਗਈ। ਮਹਾਰਾਜ ਅਗਰਸੇਨ ਜੀ ਦੇ ਆਦਰਸ਼ਾਂ ਨੂੰ ਜੀਵਨ ਵਿਚ ਅਪਣਾਈ ਬੈਠੀ ਸੰਗਤ ਵਲੋਂ ਮਨ ਚਿਤ ਲਗਾ ਕੇ ਕੁੱਲ ਦੇਵੀ ਮਾਂ ਲਕਸ਼ਮੀ ਦੇਵੀ ਜੀ ਦਾ ਗੁਣਗਾਇਨ ਸਰਵਣ ਕੀਤਾ। ਹੇਮੰਤ ਅਗਰਵਾਲ ਵਲੋਂ ਮਹਾਰਾਜਾ ਅਗਰਸੈਨ ਦੀਆਂ ਸਿੱਖਿਆਵਾਂ ਨੂੰ ਆਦਰਸ਼ਾਂ ਨੂੰ ਸਮਾਜ ਵਿਚ ਸਮਾਨਤਾ, ਏਕਤਾ ਅਤੇ ਸੇਵਾ ਭਾਵ ਦਾ ਦਰਜਾ ਦਿੰਦਿਆ ਕਿਹਾ ਕਿ ਹਰ ਪ੍ਰਾਣੀ ਨੂੰ ਮਹਾਰਾਜਾ ਅਗਰਸੈਨ ਦੀਆਂ ਸਿੱਖਿਆਵਾਂ ਦਾ ਧਾਰਨੀ ਹੋਣਾ ਚਾਹੀਦਾ। ਮੰਡੀ ਮੁੱਲਾਂਪੁਰ ’ਚ ਇਸ ਧਾਰਮਿਕ ਸਮਾਗਮ ਸਮੇਂ ਵੱਖ-ਵੱਖ ਬੁਲਾਰਿਆ ਕਿਹਾ ਕਿ ਮਹਾਰਾਜਾ ਅਗਰਸੈਨ ਨੇ ਮਨੁੱਖਤਾ ਨੂੰ ਸਚਾਈ, ਪਰਉਪਕਾਰ ਅਤੇ ਸਹਿਯੋਗ ਦਾ ਸੰਦੇਸ ਦਿੱਤਾ, ਜਿਸ ਨੂੰ ਅਪਨਾ ਕੇ ਖੁਸ਼ਹਾਲੀ ਮਿਲਦੀ ਹੈ। ਇਸ ਧਾਰਮਿਕ ਸਮਾਗਮ ਸਮੇਂ ਅਗਰਵਾਲ ਸਮਾਜ ਸੰਘ ਮੁੱਲਾਂਪੁਰ ਦਾਖਾ ਦੀ ਟੀਮ ਵਲੋਂ ਸੰਗਤ ਦੇ ਸਹਿਯੋਗ ਨਾਲ ਭੰਡਾਰੇ ਦਾ ਉੱਤਮ ਪ੍ਰਬੰਧ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਹਰ ਪੱਖੋਂ ਪੰਜਾਬ ਦੀ ਬਿਹਤਰੀ ਨੂੰ ਸਮਰਪਿਤ ‘ਆਪ’ ਸਰਕਾਰ ਨੂੰ ਨਿਸ਼ਾਨਾ ਬਣਾਉਣ ਲੱਗੀ- ਚੇਅਰਮੈਨ ਗਿੱਲ ਅਗਲੀ ਖ਼ਬਰ ਜਗਰਾਉਂ ਤੋਂ ਚੰਡੀਗੜ੍ਹ ਲਈ ਸਾਬਕਾ ਵਿਧਾਇਕ ਹਿੱਸੋਵਾਲ ਦੀ ਅਗਵਾਈ ’ਚ ਕਾਫ਼ਲਾ ਹੋਇਆ ਰਵਾਨਾ
Ad Position 24