18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

22 ਨੂੰ ਸਾਹਨੇਵਾਲ ਵਿਖੇ ਜਾਗਰੂਕ ਦਿਵਸ ਮਨਾਇਆ ਜਾਵੇਗਾ ਪ੍ਰਧਾਨ-ਗੁਰਪ੍ਰੀਤ ਸਿੰਘ ਕੈਰੋਂ

ਸਾਹਨੇਵਾਲ, 17 ਅਕਤੂਬਰ (ਅਮਰਜੀਤ ਸਿੰਘ ਮੰਗਲੀ)-ਸਾਹਨੇਵਾਲ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੋਸਾਇਟੀ ਦੇ ਅਹੁਦੇਦਾਰ ਅਤੇ ਪ੍ਰਧਾਨ ਗੁਰਪ੍ਰੀਤ ਸਿੰਘ ਕੈਰੋਂ ਐਡਵੋਕੇਟ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਗੁਰਪ੍ਰੀਤ ਸਿੰਘ ਕੈਰੋਂ ਪ੍ਰਧਾਨ ਨੇ ਦੱਸਿਆ ਕਿ 22 ਅਕਤੂਬਰ ਨੂੰ ਗਾਰਡਨ ਪੈਲੇਸ ਸਾਹਨੇਵਾਲ ਵਿਖੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਜਾਗਰੂਕ ਦਿਵਸ ਮਨਾਇਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 18-10-2026
ਸਾਹਨੇਵਾਲ, 17 ਅਕਤੂਬਰ (ਅਮਰਜੀਤ ਸਿੰਘ ਮੰਗਲੀ)-ਸਾਹਨੇਵਾਲ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੋਸਾਇਟੀ ਦੇ ਅਹੁਦੇਦਾਰ ਅਤੇ ਪ੍ਰਧਾਨ ਗੁਰਪ੍ਰੀਤ ਸਿੰਘ ਕੈਰੋਂ ਐਡਵੋਕੇਟ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਗੁਰਪ੍ਰੀਤ ਸਿੰਘ ਕੈਰੋਂ ਪ੍ਰਧਾਨ ਨੇ ਦੱਸਿਆ ਕਿ 22 ਅਕਤੂਬਰ ਨੂੰ ਗਾਰਡਨ ਪੈਲੇਸ ਸਾਹਨੇਵਾਲ ਵਿਖੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਜਾਗਰੂਕ ਦਿਵਸ ਮਨਾਇਆ ਜਾ ਰਿਹਾ ਹੈ। ਜਿਸ ਵਿਚ ਸਾਹਨੇਵਾਲ ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ਵਿੱਚ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਵੀ ਕੀਤਾ ਜਾਵੇਗਾ। ਇਸ ਮੌਕੇ ਐਡਵੋਕੇਟ ਗੁਰਪ੍ਰੀਤ ਸਿੰਘ ਕੈਰੋਂ ਪ੍ਰਧਾਨ, ਹਰਵੰਤ ਸਿੰਘ ਮਾਂਗਟ ਰਾਮਗੜ੍ਹ, ਮਲਕੀਤ ਸਿੰਘ ਗਿੱਲ ਜੰਡਿਆਲੀ ਚੇਅਰਮੈਨ, ਨਾਇਬ ਸਿੰਘ ਖ਼ਜ਼ਾਨਚੀ, ਸੀਨੀਅਰ ਵਾਈਸ ਪ੍ਰਧਾਨ ਰਣਜੀਤ ਸਿੰਘ ਸਾਹਨੇਵਾਲ, ਜਨਰਲ ਸਕੱਤਰ ਲਾਭ ਸਿੰਘ, ਸੰਪੂਰਨ ਸਿੰਘ ਸਨਮ, ਮੇਜਰ ਸਿੰਘ, ਗੁਲਜ਼ਾਰ ਸਿੰਘ ਕੈਸ਼ੀਅਰ, ਦਵਿੰਦਰ ਸਿੰਘ ਸੰਧੂ ਰਿਟਾ. ਡੀ. ਐੱਸ. ਪੀ., ਰਸ਼ਪਾਲ ਸਿੰਘ ਹਰਾ ਰਿਟਾਇਰਡ ਡੀ. ਐੱਸ. ਪੀ., ਗੁਰਬਚਨ ਸਿੰਘ ਡੀ. ਐੱਸ. ਪੀ. ਸਾਹਨੇਵਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਸੌਂਦ ਨੇ ਕੋਟ ਸੇਖੋਂ ਵਿਖੇ 115 ਲਾਭਪਾਤਰੀਆਂ ਨੂੰ ਪ੍ਰਾਪਰਟੀ ਕਾਰਡਾਂ ਦੀ ਕੀਤੀ ਵੰਡ ਅਗਲੀ ਖ਼ਬਰ ਸਹੋਦਿਆ ਅਥਲੈਟਿਕਸ ਮੀਟ ਵਿਚ ਗੁਰੂ ਨਾਨਕ ਸਕੂਲ ਮੁੱਲਾਂਪੁਰ ਅਥਲੀਟਾਂ ਚੰਗਾ ਕੀਤਾ ਪ੍ਰਦਰਸ਼ਨ
Ad Position 24