22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਪਿੰਡ ਢੱਟ ਵਿਖੇ 10 ਦਿਨਾਂ ਤੋਂ ਇਕ ਬਾਂਦਰ ਨੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ, ਕਈ ਪਸ਼ੂ ਕੀਤੇ ਜ਼ਖ਼ਮੀਂ

ਚੌਂਕੀਮਾਨ, 21 ਅਕਤੂਬਰ (ਤੇਜਿੰਦਰ ਸਿੰਘ ਚੱਢਾ) ਪਿੰਡ ਢੱਟ ਵਿਖੇ ਪਿਛਲੇ 10 ਦਿਨਾਂ ਤੋ ਇਕ ਬਾਂਦਰ ਨੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ ਤੇ ਉਸ ਨੇ ਕਈ ਪਸ਼ੂਆਂ ਨੂੰ ਜ਼ਖ਼ਮੀ ਕਰ ਦਿੱਤਾ ਹੈ ਤੇ ਪਿੰਡ ਵਾਸੀ ਘਰੋਂ ਨਿਕਲਣ ਤੋਂ ਡਰ ਰਹੇ ਹਨ। ਇਸ ਮੌਕੇ ਬਸੰਤ ਸਿੰਘ ਰੰਧਾਵਾ, ਦਵਿੰਦਰ ਸਿੰਘ ਸਿੱਧੂ, ਜਸਪ੍ਰੀਤ ਸਿੰਘ, ਦਵਿੰਦਰ ਸਿੰਘ ਗੋਲੂ, ਪਾਲ ਸਿੰਘ, ਬਲਰਾਜ ਸਿੰਘ, ਸਤਨਾਮ ਸਿੰਘ ਢੱਟ, ਪਾਲੀ ਢੱਟ, ਮਨਜਿੰਦਰ ਸਿੰਘ ਤੇ ਰਣਜੀਤ ਸਿੰਘ ਵਿੱਕੀ ਨੇ ਦੱਸਿਆ ਕੇ ਬਾਦਰ ਦੇ ਕਾਰਨ ਅਸੀਂ ਆਪਣੇ ਬੱਚਿਆ ਨੂੰ ਸਕੂਲ ਭੇਜਣ ਤੋਂ ਡਰ ਰਹੇ ਹਾਂ ਤੇ ਅਸੀਂ ਵੀ ਬਾਹਰ ਨਿਕਲਣ ਲੱਗੇ ਹਥਿਆਰ ਹੱਥਾਂ ਵਿਚ ਫੜ ਕੇ ਆਉਂਦੇ ਹਾਂ, ਕਿਉਂਕਿ ਬਾਦਰ ਦਾ ਪਤਾ ਨਹੀਂ ਲੱਗਦਾ ਕਦੋਂ ਹਮਲਾ ਕਰ ਦੇਵੇ ਤੇ ਬਾਂਦਰ ਨੇ ਪਿੰਡ ਵਿਚ ਕਈ ਪਰਿਵਾਰਾਂ ਦੇ ਪਸ਼ੂਆਂ ਨੂੰ ਜ਼ਖ਼ਮੀ ਕਰ ਦਿੱਤਾ ਹੈ ਤੇ ਪਿੰਡ ਵਾਸੀ ਬਾਂਦਰ ਤੋਂ ਬਚਣ ਲਈ ਰਾਤ ਦਿਨ ਪਹਿਰਾ ਦੇ ਰਹੇ ਹਾਂ, ਕਿਉਂਕਿ ਵਾਢੀ ਦਾ ਸਮਾ ਹੋਣ ਕਾਰਨ ਸਭ ਨੂੰ ਘਰੋ ਬਾਹਰ ਨਿਕਲਣਾ ਪੈਦਾ ਹੈ ਤੇ ਕਈ ਪਰਿਵਾਰਾਂ ਵਿਚ ਇਕੱਲੀਆਂ ਔਰਤਾਂ ਘਰ ਵਿਚ ਰਹਿ ਜਾਂਦੀਆਂ ਹਨ ਤੇ ਉਨ੍ਹਾਂ ਨੂੰ ਘਰ ਦਾ ਕੰਮ ਕਰਨਾਂ ਵੀ ਔਖਾ ਹੋ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 22-10-2026
ਚੌਂਕੀਮਾਨ, 21 ਅਕਤੂਬਰ (ਤੇਜਿੰਦਰ ਸਿੰਘ ਚੱਢਾ) ਪਿੰਡ ਢੱਟ ਵਿਖੇ ਪਿਛਲੇ 10 ਦਿਨਾਂ ਤੋ ਇਕ ਬਾਂਦਰ ਨੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ ਤੇ ਉਸ ਨੇ ਕਈ ਪਸ਼ੂਆਂ ਨੂੰ ਜ਼ਖ਼ਮੀ ਕਰ ਦਿੱਤਾ ਹੈ ਤੇ ਪਿੰਡ ਵਾਸੀ ਘਰੋਂ ਨਿਕਲਣ ਤੋਂ ਡਰ ਰਹੇ ਹਨ। ਇਸ ਮੌਕੇ ਬਸੰਤ ਸਿੰਘ ਰੰਧਾਵਾ, ਦਵਿੰਦਰ ਸਿੰਘ ਸਿੱਧੂ, ਜਸਪ੍ਰੀਤ ਸਿੰਘ, ਦਵਿੰਦਰ ਸਿੰਘ ਗੋਲੂ, ਪਾਲ ਸਿੰਘ, ਬਲਰਾਜ ਸਿੰਘ, ਸਤਨਾਮ ਸਿੰਘ ਢੱਟ, ਪਾਲੀ ਢੱਟ, ਮਨਜਿੰਦਰ ਸਿੰਘ ਤੇ ਰਣਜੀਤ ਸਿੰਘ ਵਿੱਕੀ ਨੇ ਦੱਸਿਆ ਕੇ ਬਾਦਰ ਦੇ ਕਾਰਨ ਅਸੀਂ ਆਪਣੇ ਬੱਚਿਆ ਨੂੰ ਸਕੂਲ ਭੇਜਣ ਤੋਂ ਡਰ ਰਹੇ ਹਾਂ ਤੇ ਅਸੀਂ ਵੀ ਬਾਹਰ ਨਿਕਲਣ ਲੱਗੇ ਹਥਿਆਰ ਹੱਥਾਂ ਵਿਚ ਫੜ ਕੇ ਆਉਂਦੇ ਹਾਂ, ਕਿਉਂਕਿ ਬਾਦਰ ਦਾ ਪਤਾ ਨਹੀਂ ਲੱਗਦਾ ਕਦੋਂ ਹਮਲਾ ਕਰ ਦੇਵੇ ਤੇ ਬਾਂਦਰ ਨੇ ਪਿੰਡ ਵਿਚ ਕਈ ਪਰਿਵਾਰਾਂ ਦੇ ਪਸ਼ੂਆਂ ਨੂੰ ਜ਼ਖ਼ਮੀ ਕਰ ਦਿੱਤਾ ਹੈ ਤੇ ਪਿੰਡ ਵਾਸੀ ਬਾਂਦਰ ਤੋਂ ਬਚਣ ਲਈ ਰਾਤ ਦਿਨ ਪਹਿਰਾ ਦੇ ਰਹੇ ਹਾਂ, ਕਿਉਂਕਿ ਵਾਢੀ ਦਾ ਸਮਾ ਹੋਣ ਕਾਰਨ ਸਭ ਨੂੰ ਘਰੋ ਬਾਹਰ ਨਿਕਲਣਾ ਪੈਦਾ ਹੈ ਤੇ ਕਈ ਪਰਿਵਾਰਾਂ ਵਿਚ ਇਕੱਲੀਆਂ ਔਰਤਾਂ ਘਰ ਵਿਚ ਰਹਿ ਜਾਂਦੀਆਂ ਹਨ ਤੇ ਉਨ੍ਹਾਂ ਨੂੰ ਘਰ ਦਾ ਕੰਮ ਕਰਨਾਂ ਵੀ ਔਖਾ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਅਸੀਂ ਐੱਸ.ਡੀ.ਐੱਮ ਜਗਰਾਉ ਤੇ ਜੰਗਲਾਤ ਮਹਿਕਮੇ ਨੂੰ ਜਾਣੂੰ ਕਰਵਾ ਚੁੱਕੇ ਹਾਂ, ਪ੍ਰੰਤੂ ਉਨ੍ਹਾਂ ਵਲੋ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਸੋਹਣ ਸਿੰਘ, ਮੋਹਣ ਸਿੰਘ, ਹਰਮਿੰਦਰ ਸਿੰਘ, ਮਨਜੀਤ ਸਿੰਘ, ਭਜਨ ਸਿੰਘ, ਅਵਤਾਰ ਸਿੰਘ, ਬਲਵੀਰ ਸਿਮਘ ਤੇ ਪਾਲ ਸਿੰਘ ਨੇ ਦੱਸਿਆ ਕਿ ਸਾਡੇ ਪਸ਼ੂਆਂ ਨੂੰ ਬਾਦਰ ਨੇ ਜ਼ਖ਼ਮੀ ਕਰ ਦਿੱਤਾ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਜਲਦੀ ਹੀ ਬਾਂਦਰ ਨੂੰ ਫੜ੍ਹਿਆ ਜਾਵੇ ਤਾਂ ਜੋ ਕੋਈ ਵੱਡਾ ਨੁਕਸਾਨ ਨਾ ਹੋ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ 24 ਨੂੰ ਅਗਲੀ ਖ਼ਬਰ ਗੁਲਜ਼ਾਰ ਤੇ ਬਿਕਰਮਜੀਤ ਕੇਸ ਵੀ ਸੀ.ਬੀ.ਆਈ. ਨੂੰ ਦਿਓ- ਪ੍ਰਧਾਨ ਸ਼ਰਮਾ
Ad Position 24