ਸਵ: ਸਤਨਾਮ ਸਿੰਘ ਭੰਡਾਰੀ ਦੀ ਯਾਦ ਵਿਚ ਅੱਖਾਂ ਦਾ ਕੈਂਪ ਭਲਕੇ
ਜਗਰਾਉਂ, 23 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਲੋਕ ਸੇਵਾ ਸੁਸਾਇਟੀ ਵਲੋਂ ਭਲਕੇ 25 ਅਕਤੂਬਰ ਦਿਨ ਐਤਵਾਰ ਨੂੰ ਸਵ: ਸਤਨਾਮ ਸਿੰਘ ਭੰਡਾਰੀ ਯਾਦ ਵਿੱਚ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਅਤੇ ਮੈਂਬਰ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਦੱਸਿਆ ਕਿ ਐਤਵਾਰ ਸਵੇਰੇ 9:30 ਤੋਂ 1 ਵਜੇ ਤੱਕ ਲੰਮਿਆਂ ਵਾਲੇ ਬਾਗ ਨੇੜੇ ਡੀ.
ਸ
ਸਵ: ਸਤਨਾਮ ਸਿੰਘ ਭੰਡਾਰੀ ਦੀ ਤਸਵੀਰ।
24-10-2026
ਜਗਰਾਉਂ, 23 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਲੋਕ ਸੇਵਾ ਸੁਸਾਇਟੀ ਵਲੋਂ ਭਲਕੇ 25 ਅਕਤੂਬਰ ਦਿਨ ਐਤਵਾਰ ਨੂੰ ਸਵ: ਸਤਨਾਮ ਸਿੰਘ ਭੰਡਾਰੀ ਯਾਦ ਵਿੱਚ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਅਤੇ ਮੈਂਬਰ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਦੱਸਿਆ ਕਿ ਐਤਵਾਰ ਸਵੇਰੇ 9:30 ਤੋਂ 1 ਵਜੇ ਤੱਕ ਲੰਮਿਆਂ ਵਾਲੇ ਬਾਗ ਨੇੜੇ ਡੀ.ਏ.ਵੀ. ਕਾਲਜ ਜਗਰਾਉਂ ਵਿਖੇ ਅੱਖਾਂ ਦੇ ਲੱਗ ਰਹੇ ਕੈਂਪ ਵਿੱਚ ਸ਼ੰਕਰਾ ਆਈ ਹਸਪਤਾਲ ਦੇ ਮਾਹਿਰ ਡਾਕਟਰ ਮਰੀਜ਼ਾਂ ਦਾ ਚੈੱਕਅਪ ਕਰਨਗੇ । ਆਪ੍ਰੇਸ਼ਨ ਵਾਸਤੇ ਚੁਣੇ ਮਰੀਜ਼ਾਂ ਨੂੰ ਉਸੇ ਦਿਨ ਹੀ ਸ਼ੰਕਰਾ ਆਈ ਹਸਪਤਾਲ ਵਿਖੇ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਰੀਜ਼ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਉਣ। ਕੈਂਪ ਵਿੱਚ ਸਿਰਫ਼ ਚਿੱਟੇ ਮੋਤੀਏ ਵਾਲੇ ਮਰੀਜ਼ ਹੀ ਚੈੱਕ ਕੀਤੇ ਜਾਣਗੇ। ਕੈਂਪ ਦਾ ਉਦਘਾਟਨ ਸ਼ਹਿਰ ਦੇ ਪਤਵੰਤਿਆਂ ਵੱਲੋਂ ਕੀਤਾ ਜਾਵੇਗਾ।