25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਰਾਏਕੋਟ ਵਿਖੇ ਭਗਵਾਨ ਵਾਲਮੀਕਿ ਮਹਾਰਾਜ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਭਗਵਾਨ ਵਾਲਮੀਕਿ ਪ੍ਰਾਚੀਨ ਮੰਦਰ ਤੋਂ ਸ਼ੁਰੂ ਹੋ ਕੇ ਪੂਰੇ ਸ਼ਹਿਰ ’ਚ ਸ਼ੋਭਾ ਯਾਤਰਾ ਸਜਾਈ

ਰਾਏਕੋਟ, 24 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਨੂੰ ਸਮਰਪਿਤ ਭਾਵਾਧਸ ਪਰਿਵਾਰ ਸ਼ਾਖਾ ਰਾਏਕੋਟ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਸ਼ੋਭਾ ਯਾਤਰਾ ਅਤੇ ਵਿਸ਼ਾਲ ਸਤਸੰਗਿ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਦਵਿੰਦਰ ਬੌਬੀ ਗਿੱਲ ਅਤੇ ਮਿੰਟੂ ਨਾਹਰ ਨੇ ਦੱਸਿਆ ਕਿ 24ਵੀਂ ਵਿਸ਼ਾਲ ਸ਼ੋਭਾ ਯਾਤਰਾ ਭਗਵਾਨ ਵਾਲਮੀਕਿ ਪ੍ਰਾਚੀਨ ਮੰਦਿਰ ਮੁਹੱਲਾ ਵਾਲਮੀਕਿ ਤੋਂ ਸ਼ੁਰੂ ਹੋ ਕੇ ਸ਼ਹਿਰ ਦੀ ਪਰਿਕਰਮਾ ਕਰਦੀ ਹੋਈ ਭਗਵਾਨ ਵਾਲਮੀਕਿ ਮੰਦਰ ਮੁਹੱਲਾ ਗੁਰੂ ਨਾਨਕਪੁਰਾ ਵਿਖੇ ਮੰਦਰ ਦੇ ਦਰਸ਼ਨ ਕਰਕੇ ਵਾਪਿਸ ਪ੍ਰਾਚੀਨ ਵਾਲਮੀਕਿ ਮੰਦਿਰ ਮੁਹੱਲਾ ਵਾਲਮੀਕਿ ਵਿਖੇ ਸਮਾਪਤ ਹੋਈ।

Ad Position 21
No active advertisement
ਅਜੀਤ ਡੈਸਕ 25-10-2026
ਰਾਏਕੋਟ, 24 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਨੂੰ ਸਮਰਪਿਤ ਭਾਵਾਧਸ ਪਰਿਵਾਰ ਸ਼ਾਖਾ ਰਾਏਕੋਟ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਸ਼ੋਭਾ ਯਾਤਰਾ ਅਤੇ ਵਿਸ਼ਾਲ ਸਤਸੰਗਿ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਦਵਿੰਦਰ ਬੌਬੀ ਗਿੱਲ ਅਤੇ ਮਿੰਟੂ ਨਾਹਰ ਨੇ ਦੱਸਿਆ ਕਿ 24ਵੀਂ ਵਿਸ਼ਾਲ ਸ਼ੋਭਾ ਯਾਤਰਾ ਭਗਵਾਨ ਵਾਲਮੀਕਿ ਪ੍ਰਾਚੀਨ ਮੰਦਿਰ ਮੁਹੱਲਾ ਵਾਲਮੀਕਿ ਤੋਂ ਸ਼ੁਰੂ ਹੋ ਕੇ ਸ਼ਹਿਰ ਦੀ ਪਰਿਕਰਮਾ ਕਰਦੀ ਹੋਈ ਭਗਵਾਨ ਵਾਲਮੀਕਿ ਮੰਦਰ ਮੁਹੱਲਾ ਗੁਰੂ ਨਾਨਕਪੁਰਾ ਵਿਖੇ ਮੰਦਰ ਦੇ ਦਰਸ਼ਨ ਕਰਕੇ ਵਾਪਿਸ ਪ੍ਰਾਚੀਨ ਵਾਲਮੀਕਿ ਮੰਦਿਰ ਮੁਹੱਲਾ ਵਾਲਮੀਕਿ ਵਿਖੇ ਸਮਾਪਤ ਹੋਈ। ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ ਦੀ ਸ਼ੁਰੂਆਤ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਰੀਬਨ ਕੱਟ ਕੇ ਕੀਤੀ ਗਈ, ਝੰਡੇ ਦੀ ਰਸਮ ਕਾਮਿਲ ਅਮਰ ਸਿੰਘ ਹਲਕਾ ਇੰਚਾਰਜ ਕਾਂਗਰਸ ਰਾਏਕੋਟ ਤੇ ਸੁਦਰਸ਼ਨ ਕੁਮਾਰ ਜੋਸ਼ੀ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਏਕੋਟ ਵਲੋਂ ਅਤੇ ਜੋਤੀ ਪ੍ਰਚੰਡ ਦੀ ਰਸਮ ਹੀਰਾ ਲਾਲ ਬਾਂਸਲ ਮੁਸਕਾਨ ਕੈਟਲ ਫੀਡ ਵਾਲੇ ਅਤੇ ਵਿਨੋਦ ਜੈਨ ਪੁਜਾਰੀ ਕੈਟਲ ਫੀਡ ਵਾਲਿਆਂ ਵਲੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਜ ਦੇ ਸਮਾਗਮ ਤੋਂ ਇਲਾਵਾ 26 ਅਕਤੂਬਰ ਨੂੰ ਹੋਣ ਵਾਲੇ ਵਿਸ਼ਾਲ ਸਤਿਸੰਗ ਮੌਕੇ ਰੀਬਨ ਕੱਟਣ ਦੀ ਰਸਮ ਦਵਿੰਦਰ ਸਿੰਘ ਕਹਿਲ ਸਰਪੰਚ ਰੂਪਾਪੱਤੀ, ਜੋਤੀ ਪ੍ਰਚੰਡ ਦੀ ਰਸਮ ਇੰਦਰਪਾਲ ਗੋਲਡੀ ਪ੍ਰਧਾਨ ਮੰਦਿਰ ਸਿਵਾਲਾ ਖਾਮ ਰਾਏਕੋਟ ਅਤੇ ਕੇਕ ਕੱਟਣ ਦੀ ਰਸਮ ਵਿੱਕੀ ਡਾਲਰ ਪੰਜਾਬ ਮਨੀ ਚੇਂਜਰ ਵਲੋਂ ਨਿਭਾਈ ਜਾਵੇਗੀ। ਇਸ ਮੌਕੇ ਗੁਰਮਿੰਦਰ ਸਿੰਘ ਤੂਰ ਚੇਅਰਮੈਨ ਮਾਰਕੀਟ ਕਮੇਟੀ ਰਾਏਕੋਟ, ਮਦਨ ਲਾਲ ਅਗਰਵਾਲ, ਹੁਕਮ ਚੰਦ ਗੋਇਲ, ਅਮਿਤ ਜੈਨ, ਮਨੋਹਰ ਲਾਲ ਲਾਡੀ, ਪ੍ਰਦੀਪ ਜਿੰਦਲ, ਵਿਪਨ ਡਾਬਰ, ਅਸ਼ੋਕ ਕੁਮਾਰ, ਦੀਪ ਕੁਮਾਰ, ਬਬਲਾ ਗਿੱਲ, ਕਰਨ ਵਾਲੀਆ, ਮਨੀ ਥਾਪਰ, ਜੈਕੁਸ਼ ਨਾਹਰ, ਵਿੱਕੀ, ਹੈਪੀ ਗਿੱਲ, ਜਸਵਿੰਦਰ ਸਿੰਘ, ਹਨੀ ਘਾਰੂ, ਮੱਖਣ ਕੁਮਾਰ, ਗੁਰਸ਼ਰਨ ਬਿੱਲਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਕੱਢੀ ਸ਼ੋਭਾ ਯਾਤਰਾ ਦਾ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਭਰਵਾਂ ਸਵਾਗਤ ਰਾ... ਅਗਲੀ ਖ਼ਬਰ ਕਿਸਾਨਾਂ ਦੀ ਸਹੂਲਤ ਲਈ ਮਾਰਕੀਟ ਕਮੇਟੀ ਜਗਰਾਉਂ ਵਿਖੇ ਤਿਆਰ ਕੀਤੇ ਵਿਸ਼ਰਾਮ ਘਰ ਦਾ ਵਿਧਾਇਕਾ ਬੀਬੀ ਮਾਣੂੰਕੇ ਵਲੋਂ ਉਦਘਾਟ...
Ad Position 24