ਬੰਗਾ, 31 ਦਸੰਬਰ (ਧਰਮਵੀਰ ਪਾਲ)-ਅਜੀਤ ਪ੍ਰਕਾਸ਼ਨ ਸਮੂਹ ਦੇ ਬਾਨੀ ਡਾ. ਸਾਧੂ ਸਿੰਘ ਹਮਦਰਦ ਜੀ ਦਾ ਜਨਮ ਦਿਨ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਪਹਿਲੀ ਜਨਵਰੀ ਨੂੰ ਉਨ੍ਹਾ ਦੇ ਜਨਮ ਅਸਥਾਨ ਪੱਦੀ ਮੱਠਵਾਲੀ ਅਤੇ ਬੰਗਾ ਵਿਖੇ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਚਾਰਜ ਅਜੀਤ ਸਭ-ਆਫ਼ਿਸ ਨਵਾਂਸ਼ਹਿਰ ਜਸਬੀਰ ਸਿੰਘ ਨੂਰਪੁਰ ਅਤੇ ਸਤਵੀਰ ਸਿੰਘ ਪੱਲੀ-ਝਿੱਕੀ ਅਤੇ ਸੀਨੀਅਰ ਪੱਤਰਕਾਰ ਐਸ. ਅਸ਼ੋਕ ਭੋਰਾ ਅਮਰੀਕਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਡਾ. ਹਮਦਰਦ ਜੀ ਦੀ ਯਾਦ ਨੂੰ ਸਮਰਪਿਤ ਮੁਸ਼ਾਇਰਾ ਅਤੇ ਕਵੀ ਸੰਮੇਲਨ ਅਨਮੋਲ ਪੈਲੇਸ ਬੰਗਾ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਮਾਗਮ ਦੇ ਮੁੱਖ ਮਹਿਮਾਨ ਮੈਡਮ ਗੁਰਜੋਤ ਕੌਰ ਸੀਨੀਅਰ ਐਗਜ਼ੀਕਿਉਟਿਵ ਅਜੀਤ ਪ੍ਰਕਾਸ਼ਨ ਸਮੂਹ ਜਲੰਧਰ ਹੋਣਗੇ | ਇਸ ਦੇ ਨਾਲ ਹੀ ਉਨ੍ਹਾਂ ਦੇ ਜੱਦੀ ਪਿੰਡ ਪੱਦੀ ਮੱਠਵਾਲੀ ਵਿਖੇ ਸਥਾਪਿਤ ਆਦਮਕੱਦ ਬੁੱਤ 'ਤੇ ਸ਼ਰਧਾ ਸਤਿਕਾਰ ਨਾਲ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ | ਇਸ ਮੌਕੇ ਕਰਵਾਏ ਜਾ ਰਹੇ ਸਮਾਗਮ ਦੌਰਾਨ 'ਡਾ. ਸਾਧੂ ਸਿੰਘ ਹਮਦਰਦ ਯਾਦਗਾਰੀ ਪੁਰਸਕਾਰ' ਲੋਕ ਗਇਕੀ ਐਵਾਰਡ ਗਇਕ ਬੂਟਾ ਮੁਹੰਮਦ, ਸਾਹਿਤਕਾਰ ਐਵਾਰਡ ਲੇਖਕ ਦੀਪ ਕਲੇਰ, ਧਾਰਮਿਕ ਐਵਾਰਡ ਸੁਰਜੀਤ ਸਿੰਘ ਮੁੱਖ ਸੇਵਾਦਾਰ ਗੁਰੂ ਨਾਨਕ ਸੁਸਾਇਟੀ, ਸਮਾਜ ਸੇਵਕ ਐਵਾਰਡ ਹਰਪਾਲ ਸਿੰਘ ਪਠਲਾਵਾ, ਵਾਤਾਵਰਨ ਸੰਭਾਲ ਐਵਾਰਡ ਅਮਰਜੀਤ ਸਿੰਘ ਪੱਦੀ ਮੱਠਵਾਲੀ, ਸਿੱਖਿਆ ਐਵਾਰਡ ਪਿ੍ੰ. ਤਰਸੇਮ ਸਿੰਘ ਭਿੰਡਰ, ਖੇਡ ਐਵਾਰਡ ਸਤਬੀਰ ਸਿੰਘ ਬੈਂਸ, ਲੋਕ ਆਵਾਜ ਐਵਾਰਡ ਦਿਨੇਸ਼ ਸੂਰੀ, ਨਿਰਪੱਖ ਪੱਤਰਕਾਰ ਐਵਾਰਡ ਸੁਰਿੰਦਰ ਸਿੰਘ ਕਰਮ ਨੂੰ ਦਿੱਤਾ ਜਾਵੇਗਾ | ਇਸ ਮੌਕੇ 'ਤੇ ਉੱਥੇ ਮੁਸ਼ਾਇਰੇ ਤਹਿਤ ਗ਼ਜ਼ਲਾਂ ਅਤੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ | ਇਸ ਮੌਕੇ ਸਤਬੀਰ ਸਿੰਘ ਪੱਲੀ-ਝਿੱਕੀ, ਜਸਬੀਰ ਸਿੰਘ ਨੂਰਪੁਰ, ਐਸ. ਅਸ਼ੋਕ ਭੋਰਾ, ਮਨਜਿੰਦਰ ਸਿੰਘ, ਸੁਰਿੰਦਰ ਮੋਹਨ ਸਾਬਕਾ ਸਰਪੰਚ, ਨੰਦ ਲਾਲ, ਗੁਰਿਦਰ ਸਿੰਘ ਪਾਬਲਾ, ਧਰਮਵੀਰ ਪਾਲ, ਅਮਰਜੀਤ ਸਿੰਘ ਰਿਟਾਇਰਡ ਇੰਸਪੈਕਟਰ, ਡਾ. ਅਮਰੀਕ ਸਿੰਘ ਸੋਢੀ, ਨਵਜੀਵਨ ਸਿੰਘ ਆਦਿ ਵੀ ਹਾਜ਼ਰ ਸਨ |