14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਬੰਗਾ 'ਚ ਡਾ. ਸਾਧੂ ਸਿੰਘ ਹਮਦਰਦ ਦੇ ਜਨਮ ਦਿਨ 'ਤੇ ਕਰਵਾਇਆ ਸਨਮਾਨ ਸਮਾਗਮ ਤੇ ਕਵੀ ਦਰਬਾਰ

Ad Position 21
No active advertisement
ਅਜੀਤ ਡੈਸਕ 03-01-2026
ਨਵਾਂਸ਼ਹਿਰ/ਬੰਗਾ, 2 ਜਨਵਰੀ (ਜਸਬੀਰ ਸਿੰਘ ਨੂਰਪੁਰ, ਕੁਲਦੀਪ ਸਿੰਘ ਪਾਬਲਾ, ਧਰਮਵੀਰ ਪਾਲ)-ਬੰਗਾ ਦੇ ਅਨਮੋਲ ਪੈਲੇਸ ਦੇ ਹਾਲ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਲੰਬਰਦਾਰ ਰੋਜ਼ਾਨਾ 'ਅਜੀਤ' ਜਲੰਧਰ ਦੇ ਬਾਨੀ ਸਵ. ਡਾਕਟਰ ਸਾਧੂ ਸਿੰਘ ਹਮਦਰਦ ਦੇ ਜਨਮ ਦਿਨ 'ਤੇ ਇੱਕ ਯਾਦਗਾਰੀ ਸਨਮਾਨ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ | ਸਮਾਗਮ ਦੇ ਮੁੱਖ ਪ੍ਰਬੰਧਕ ਸਤਬੀਰ ਸਿੰਘ ਪੱਲੀ-ਝਿੱਕੀ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ, ਜਸਬੀਰ ਸਿੰਘ ਨੂਰਪੁਰ ਇੰਚਾਰਜ ਅਜੀਤ ਉੱਪ ਦਫ਼ਤਰ ਨਵਾਂਸ਼ਹਿਰ ਅਤੇ ਉੱਘੇ ਪੱਤਰਕਾਰ ਐਸ. ਅਸ਼ੋਕ ਭੌਰਾ ਅਮਰੀਕਾ ਦੇ ਸਾਂਝੇ ਯਤਨਾਂ ਸਦਕਾ ਇਸ ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ਦੀਆਂ 9 ਸ਼ਖ਼ਸੀਅਤਾਂ ਦਾ ਮੁੱਖ ਮਹਿਮਾਨ ਡਾ. ਸੁਖਵਿੰਦਰ ਸੁੱਖੀ ਵਿਧਾਇਕ ਹਲਕਾ ਬੰਗਾ ਨੇ ਸਨਮਾਨ ਕੀਤਾ | ਜਿਨ੍ਹਾਂ ਵਿੱਚ ਲੋਕ ਗਾਇਕੀ ਅਤੇ ਸੰਗੀਤ ਦੇ ਖੇਤਰ 'ਚ ਗਾਇਕ ਬੂਟਾ ਮੁਹੰਮਦ ਨੂੰ , ਧਾਰਮਿਕ ਖੇਤਰ 'ਚ ਸੁਰਜੀਤ ਸਿੰਘ ਮੁੱਖ ਸੇਵਾਦਾਰ ਗੁਰੂ ਨਾਨਕ ਮਿਸ਼ਨ ਸੁਸਾਇਟੀ ਨਵਾਂਸ਼ਹਿਰ, ਸਿੱਖਿਆ ਦੇ ਖੇਤਰ 'ਚ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ, ਵਾਤਾਵਰਨ ਸੰਭਾਲ ਦੇ ਖੇਤਰ 'ਚ ਅਮਰਜੀਤ ਸਿੰਘ ਪੱਦੀ ਮੱਠਵਾਲੀ, ਖੇਡਾਂ ਦੇ ਖੇਤਰ 'ਚ ਸਤਬੀਰ ਸਿੰਘ ਬੈਂਸ ਖੇਡ ਕੋਚ, ਸਮਾਜ ਸੇਵਾ ਦੇ ਖੇਤਰ 'ਚ ਹਰਪਾਲ ਸਿੰਘ ਸਾਬਕਾ ਸਰਪੰਚ ਪਠਲਾਵਾ, ਪੱਤਰਕਾਰੀ ਦੇ ਖੇਤਰ 'ਚ ਸੁਰਿੰਦਰ ਸਿੰਘ ਕਰਮ ਲਧਾਣਾ, ਲੋਕ ਆਵਾਜ਼ ਪੁਰਸਕਾਰ ਦਿਨੇਸ਼ ਸੂਰੀ, ਸਾਹਿਤਕਾਰ ਪੁਰਸਕਾਰ ਕਵੀ ਦੀਪ ਕਲੇਰ ਨੂੰ ਦਿੱਤਾ ਗਿਆ | ਸਮਾਗਮ ਦੌਰਾਨ ਗਾਇਕ ਬੂਟਾ ਮੁਹੰਮਦ, ਐਸ.ਅਸ਼ੋਕ ਭੌਰਾ, ਅਮਰਦੀਪ ਬੰਗਾ, ਸੁਖਮਨਵੀਰ, ਜਸਕਰਨ ਸਿੰਘ, ਸ਼ਿੰਗਾਰਾ ਲੰਗੇਰੀ, ਦੀਪ ਕਲੇਰ, ਤਲਵਿੰਦਰ ਸ਼ੇਰਗਿੱਲ, ਕਮਲਦੀਪ ਜਗਤਪੁਰੀ ਨੇ ਰਚਨਾਵਾਂ ਪੇਸ਼ ਕੀਤੀਆਂ | ਮੰਚ ਸੰਚਾਲਨ ਅਮਰੀਕ ਸਿੰਘ ਢੀਂਡਸਾ ਨੇ ਕੀਤਾ | ਇਸ ਮੌਕੇ ਡਾਕਟਰ ਨਛੱਤਰ ਪਾਲ ਵਿਧਾਇਕ ਹਲਕਾ ਨਵਾਂਸ਼ਹਿਰ, ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਕਮੇਟੀ, ਕੁਲਜੀਤ ਸਿੰਘ ਸਰਹਾਲ ਇੰਚਾਰਜ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ, ਸੋਹਣ ਲਾਲ ਢੰਡਾ, ਪ੍ਰਵੀਨ ਬੰਗਾ ਬਸਪਾ ਆਗੂ, ਮਹਿੰਦਰ ਸਿੰਘ ਦੋਸਾਂਝ, ਦੀਦਾਰ ਸਿੰਘ ਸ਼ੇਤਰਾ, ਨਵਦੀਪ ਸਿੰਘ ਅਨੋਖਰਵਾਲ, ਜਤਿੰਦਰ ਕੌਰ ਮੂੰਗਾ ਜ਼ਿਲ੍ਹਾ ਪ੍ਰਧਾਨ ਕਾਂਗਰਸ, ਰਜਿੰਦਰ ਸ਼ਰਮਾ ਕੁਲਥਮ, ਕੁਲਦੀਪ ਸਿੰਘ ਵਜੀਦਪੁਰ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ, ਜਰਨੈਲ ਸਿੰਘ ਪੱਲੀ-ਝਿੱਕੀ ਸੁਰਜੀਤ ਸਿੰਘ ਬੀਸਲਾ, ਬਲਵਿੰਦਰ ਸਿੰਘ, ਦਲਵੀਰ ਸਿੰਘ, ਤਲਵਿੰਦਰ ਸਿੰਘ ਸ਼ੇਰਗਿੱਲ, ਸੁੱਖਵਿੰਦਰ ਸਿੰਘ ਮਿੰਟੂ, ਹਰਭਜਨ ਸਿੰਘ ਉਸਮਾਨਪੁਰ, ਮਹਿੰਦਰ ਸਿੰਘ ਦੁਸਾਂਝ, ਸਰਪੰਚ ਸੁਰਿੰਦਰ ਮੋਹਨ, ਗੁਰਿੰਦਰ ਸਿੰਘ ਪਾਬਲਾ, ਨੰਦ ਲਾਲ ਪੱਦੀ ਮੱਠਵਾਲੀ, ਨਵਜੀਵਨ ਸਿੰਘ ਜੀਵਨ ਲਧਾਣਾ ਉੱਚਾ, ਡਾਕਟਰ ਅਮਰੀਕ ਸਿੰਘ ਸੋਢੀ, ਅਪਰ ਅਪਾਰ ਸਿੰਘ, ਦਿਲਬਾਗ ਸਿੰਘ ਬਾਗੀ, ਸ਼ਿਵਰਾਜ ਚੌਹਾਨ ਮੈਂਬਰ ਬਲਾਕ ਸੰਮਤੀ, ਮੋਹਣ ਬੀਕਾ, ਐਡਵੋਕੇਟ ਕਮਲਜੀਤ ਸਿੰਘ, ਅੰਮਿ੍ਤਪਾਲ ਸਿੰਘ ਬਾਬਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ 'ਜਿਸ ਕਾ ਖੇਤ ਉਸਕੀ ਰੇਤ' ਸਰਕਾਰ ਦੀ ਪਾਲਿਸੀ ਖਤਮ
Ad Position 24