14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

'ਜਿਸ ਕਾ ਖੇਤ ਉਸਕੀ ਰੇਤ' ਸਰਕਾਰ ਦੀ ਪਾਲਿਸੀ ਖਤਮ

Ad Position 21
No active advertisement
ਅਜੀਤ ਡੈਸਕ 03-01-2026
ਡੀ.ਐਸ.ਪੀ ਰਾਜ ਕੁਮਾਰ ਗੱਲਬਾਤ ਕਰਦੇ ਹੋਏ ਨਾਲ ਹੋਰ |


ਰਾਹੋਂ, 2 ਜਨਵਰੀ (ਉਂਕਾਰ ਸਿੰਘ ਰਾਠੋਰ)-'ਜਿਸ ਕਾ ਖੇਤ ਉਸ ਕੀ ਰੇਤ' ਪਾਲਿਸੀ ਚਲਾਈ ਜਾ ਰਹੀ ਸੀ | ਜੋ ਹੁਣ ਸਰਕਾਰ ਵੱਲੋਂ ਖਤਮ ਕਰ ਦਿੱਤੀ ਗਈ ਹੈ | ਇਸ ਗੱਲ ਦਾ ਪ੍ਰਗਟਾਵਾ ਨਵਾਂਸ਼ਹਿਰ ਦੇ ਡੀ.ਐਸ.ਪੀ ਰਾਜ ਕੁਮਾਰ ਨੇ ਐਸ. ਐਚ. ਓ ਚੌਧਰੀ ਵਰਿੰਦਰ ਕੁਮਾਰ ਦੇ ਨਾਲ ਰੇਤ ਦੀਆਂ ਖੱਡਾਂ ਸਤਲੁਜ ਦਰਿਆ 'ਤੇ ਜਾਂਚ ਕਰਦੇ ਹੋਏ ਕੀਤਾ | ਉਨ੍ਹਾਂ ਸੰਬੋਧਨ ਕਰਦੇ ਹੋਏ ਦੱਸਿਆ ਕਿ ਅੱਜ ਤੋਂ ਬਾਅਦ ਕਿਸੀ ਨੇ ਵੀ ਗੈਰ ਕਾਨੂੰਨੀ ਢੰਗ ਨਾਲ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਸੈਦਪੁਰ, ਕਨੋਣ, ਬਹਿਲੂਰ ਕਲਾਂ, ਰਤਨਾਣਾ ਆਦਿ ਵਿੱਚ ਰੇਤ ਮਾਫੀਆ ਰੇਤ ਦੀ ਮਾਈਨਿੰਗ ਕਰਦਾ ਫੜਿ੍ਹਆ ਗਿਆ ਤਾਂ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਹਨਾਂ ਕਿਹਾ ਪੰਜਾਬ ਸਰਕਾਰ ਵੱਲੋਂ ਜਿੰਨਾ ਚਿਰ ਨਵੀਂ ਪਾਲਿਸੀ ਸ਼ੁਰੂ ਨਹੀਂ ਕੀਤੀ ਜਾਂਦੀ, ਉਨਾ ਚਿਰ ਕੋਈ ਵੀ ਵਿਅਕਤੀ ਰੇਤ ਦਾ ਟਿੱਪਰ ਜਾਂ ਟਰਾਲੀ ਇੱਥੋਂ ਭਰ ਕੇ ਲਿਜਾਂਦਾ ਦਿਖਾਈ ਦਿੱਤਾ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਬੰਗਾ 'ਚ ਡਾ. ਸਾਧੂ ਸਿੰਘ ਹਮਦਰਦ ਦੇ ਜਨਮ ਦਿਨ 'ਤੇ ਕਰਵਾਇਆ ਸਨਮਾਨ ਸਮਾਗਮ ਤੇ ਕਵੀ ਦਰਬਾਰ ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਜ਼ਮੀਨ 'ਤੇ ਕਚਹਿਰੀਆਂ ਬਣਾਉਣ ਦੇ ਵਿਰੋਧ 'ਚ 5 ਜਨਵਰੀ ਤੋਂ ਖੰਨਾ 'ਚ ਭੁੱਖ ਹੜਤਾਲ
Ad Position 24