07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਬੇਕਾਬੂ ਹੋਈ ਟਰੈਕਟਰ-ਟਰਾਲੀ ਨੇ ਕਾਰ ਨੂੰ ਮਾਰੀ ਟੱਕਰ, ਔਰਤ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 04-01-2026
ਕਾਠਗੜ੍ਹ, 3 ਜਨਵਰੀ (ਹਰਸਿਮਰਨਜੋਤ ਸਿੰਘ ਕਲੇਰ)-ਰੋਪੜ-ਬਲਾਚੌਰ ਨੈਸ਼ਨਲ ਹਾਈਵੇ 'ਤੇ ਨੇੜੇ ਅੱਡਾ ਰੈਲਮਾਜਰਾ ਦੇ ਟਰੈਕਟਰ-ਟਰਾਲੀ ਅਤੇ ਕਾਰ ਦਾ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਐਸ.ਐਸ.ਐਫ ਟੀਮ ਦੇ ਇੰਚਾਰਜ ਪ੍ਰਵੀਨ ਕੁਮਾਰ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਕਿ ਇੱਕ ਸਵਰਾਜ ਟਰੈਕਟਰ-ਟਰਾਲੀ ਜਿਸ ਨੂੰ ਮੁਰਾਦ ਅਲੀ ਪੁੱਤਰ ਮੁਹੰਮਦ ਅਲੀ ਪਿੰਡ ਮਹਿਤਪੁਰ-ਉਲੱਦਣੀ ਚਲਾ ਰਿਹਾ ਸੀ ਜੋ ਕਿ ਪਰਾਲੀ ਨਾਲ ਭਰੀ ਟਰਾਲੀ ਨੂੰ ਮਹਿਤਪੁਰ-ਉਲੱਦਣੀ ਤੋਂ ਰੋਪੜ ਸਾਈਡ ਜਾ ਰਿਹਾ ਸੀ ਅਤੇ ਪਿੰਡ ਰੈਲਮਾਜਰਾ ਦੇ ਅੱਡੇ ਨੇੜੇ ਪਹੁੰਚਿਆ ਤਾਂ ਅਚਾਨਕ ਟਰੈਕਟਰ-ਟਰਾਲੀ ਦਾ ਸੰਤੁਲਨ ਵਿਗੜ ਗਿਆ ਅਤੇ ਬੇਕਾਬੂ ਹੋ ਕੇ ਡਿਵਾਈਡਰ 'ਤੇ ਚੜ੍ਹ ਕੇ ਸਲਿਪ 'ਤੇ ਪਹੁੰਚ ਗਿਆ ਅਤੇ ਦੂਸਰੇ ਪਾਸੇ ਇੱਕ ਸਵਿਫ਼ਟ ਕਾਰ ਜੋ ਅੱਡੇ ਨੇੜੇ ਖੜ੍ਹੀ ਸੀ ਜਿਸ ਦਾ ਨੰਬਰ ਪੀ.ਬੀ 20 ਸੀ 9246 ਜਿਸ ਨਾਲ ਟਰੈਕਟਰ ਜਾ ਟਕਰਾਇਆ ਅਤੇ ਬੱਸ ਅੱਡੇ 'ਤੇ ਇੱਕ ਔਰਤ ਬੱਸ ਲੈਣ ਲਈ ਖੜ੍ਹੀ ਸੀ, ਜਿਸ ਨਾਂਅ ਰੇਖਾ ਪਤਨੀ ਓਮ ਪ੍ਰਕਾਸ਼ ਵਾਸੀ ਘੋੜਾ ਮੁਹੱਲਾ ਰੋਪੜ ਸੀ ਉਸ ਨਾਲ ਕਾਰ ਜਾ ਟਕਰਾਈ ਜਿਸ ਨਾਲ ਔਰਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ | ਜਿਸ ਨੂੰ ਐਸ.ਐਸ.ਐਫ ਟੀਮ ਵਲੋਂ ਨੈਸ਼ਨਲ ਹਾਈਵੇ ਅਥਾਰਿਟੀ ਦੀ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਰੋਪੜ ਦਾਖਲ ਕਰਵਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ 'ਆਪ' ਨੇ ਲਾਲੀ ਰੈਲਮਾਜਰਾ ਨੂੰ ਕੀਤਾ ਬਲਾਕ ਕੋਆਰਡੀਨੇਟਰ ਨਿਯੁਕਤ ਅਗਲੀ ਖ਼ਬਰ ਵਿਕਸਤ ਭਾਰਤ 'ਜੀ-ਰਾਮ-ਜੀ' ਨਵਾਂ ਕਾਨੂੰਨ ਗਰੀਬ ਵਿਰੋਧੀ ਸੋਚ ਨੂੰ ਦਰਸਾਉਦਾ ਹੈ-ਖੁਰਦ
Ad Position 24