ਟੱਪਰੀਆਂ ਖੁਰਦ, 3 ਜਨਵਰੀ (ਬਲਵਿੰਦਰ ਨਾਨੋਵਾਲੀਆ)-ਪਿੰਡ ਕਟਵਾਰਾ ਦੀ ਪ੍ਰਬੰਧਕ ਕਮੇਟੀ ਵਲੋਂ ਗੁਰੂ ਘਰ ਦੇ ਸੇਵਾਦਾਰ ਸੁਰਿੰਦਰ ਪਾਲ ਦੇ ਸਮੁੱਚੇ ਪਰਿਵਾਰ ਦੇ ਸਹਿਯੋਗ ਨਾਲ ਪੁੰਨਿਆ ਦੇ ਸ਼ੁੱਭ ਅਵਸਰ 'ਤੇ ਅਰੰਭੇ ਪਾਠ ਦੇ ਭੋਗ ਪਾਏ ਗਏ | ਗੁਰੂ ਘਰ ਦੇ ਮੁੱਖ ਗ੍ਰੰਥੀ ਭਾਈ ਰੋਸ਼ਨ ਸਿੰਘ ਨੇ ਕਿਹਾ ਕਿ ਪੰਜਵੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਲੀਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਇਸ ਮੌਕੇ ਉਨ੍ਹਾਂ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਉਂਦਿਆ ਕਿਹਾ ਕਿ ਧਰਮ ਦੀ ਖਾਤਰ ਮਰ ਮਿਟਣ ਵਾਲਿਆ ਦਾ ਨਾਂਅ ਹਮੇਸ਼ਾ ਅਮਰ ਰਹਿੰਦਾ ਹੈ | ਇਸ ਮੌਕੇ ਚੌਧਰੀ ਓਮਕਾਰ ਸਾਬਕਾ ਸਰਪੰਚ ਨੇ ਸੰਗਤਾਂ ਨੂੰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੇ ਇਤਿਹਾਸ ਬਾਰੇ ਜਾਣੂੰ ਕਰਵਾਇਆ ਅਤੇ ਸੰਗਤਾਂ ਨੂੰ ਆਪਣੇ ਦੁਨਿਆਵੀ ਕੰਮਾਂ ਦੇ ਨਾਲ-ਨਾਲ ਗੁਰੂ ਘਰ ਨਾਲ ਜੁੜਨ ਦਾ ਸੰਦੇਸ਼ ਵੀ ਦਿੱਤਾ | ਇਸ ਮੌਕੇ ਅਵਤਾਰ ਸਿੰਘ ਟੋਰੋਵਾਲ, ਗੁਰਬਚਨ ਦਾਸ, ਹੁਸਨ ਮੀਲੂ, ਰੋਸ਼ਨ ਲਾਲ, ਗੁਰਮੇਲ ਭਗਤ, ਅਸ਼ੋਕ ਕੁਮਾਰ, ਜਸਵਿੰਦਰ ਸਿੰਘ, ਸਰਬਣ ਰਾਮ, ਗੁਰਮੀਤ ਲਾਲ ਸਾਬਕਾ ਸਰਪੰਚ, ਰਾਕੇਸ਼ ਚੌਧਰੀ, ਰੋਸ਼ਨ ਲਾਲ ਚੇਚੀ, ਇਕਬਾਲ ਸਿੰਘ, ਕੈਲਾਸ਼ ਚੰਦਰ, ਪ੍ਰਕਾਸ਼ੋ ਦੇਵੀ, ਗੀਤਾ ਦੇਵੀ, ਜਸਵਿੰਦਰ ਕੌਰ, ਕਮਲੇਸ਼ ਕੌਰ, ਅਨੀਤਾ ਦੇਵੀ ਅਤੇ ਬੀਨਾ ਰਾਣੀ ਆਦਿ ਵੀ ਹਾਜ਼ਰ ਸਨ |