ਬਲਾਚੌਰ, 3 ਜਨਵਰੀ (ਨਰੇਸ਼ ਧੌਲ)-ਸੇਵਾ ਮੁਕਤ ਪਟਵਾਰੀ ਕਾਨੂੰਗੋ ਐਸੋਸੀਏਸ਼ਨ ਤਹਿਸੀਲ ਬਲਾਚੌਰ ਵਲੋਂ ਨਵੇਂ ਸਾਲ 2026 ਨੂੰ ਖੁਸ਼ਆਮਦੀਦ ਆਖਣ ਲਈ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਗਿਆਨ ਸਿੰਘ ਭਨੂੰ ਦੀ ਪ੍ਰਧਾਨਗੀ ਹੇਠ ਕੀਤੀ ਗਈ | ਜਿਸ 'ਚ ਬੁਲਾਰਿਆਂ ਨੇ ਨਵੇਂ ਸਾਲ 'ਚ ਲੋਕਾਂ ਦੀਆਂ ਮੁਸ਼ਕਿਲਾਂ ਦੂਰ ਹੋਣ, ਸਭ ਲਈ ਤੰਦਰੁਸਤੀ, ਰੁਜ਼ਗਾਰ ਅਤੇ ਭਾਈਚਾਰਕ ਸਾਂਝ ਮਜ਼ਬੂਤ ਹੋਣ ਦੀ ਗੱਲ ਕਰਦਿਆਂ ਸਰਬੱਤ ਦੇ ਭਲੇ ਲਈ ਕਾਮਨਾ ਕੀਤੀ | ਮੀਟਿੰਗ ਦੌਰਾਨ ਪਹਿਲਾਂ ਵਾਂਗ ਹੀ ਸਮਾਜ ਸੇਵੀ ਕਾਰਜਾਂ 'ਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਮਤਾ ਵੀ ਪਾਸ ਕੀਤਾ ਗਿਆ | ਜਨਰਲ ਸਕੱਤਰ ਮਦਨ ਲਾਲ ਬੇਗਮਪੁਰੀ ਨੇ ਸਭ ਦਾ ਧੰਨਵਾਦ ਕੀਤਾ | ਮੀਟਿੰਗ 'ਚ ਗੁਰਨੇਕ ਸਿੰਘ ਸ਼ੇਰ, ਹਰਚਰਨਜੀਤ ਸਿੰਘ, ਹਰਬੰਸ ਲਾਲ, ਸੁਰਿੰਦਰ ਕੁਮਾਰ, ਰਜਿੰਦਰ ਸਿੰਘ, ਜਨਕ ਰਾਜ ਸੰਧੂ, ਬਲਦੇਵ ਸਿੰਘ ਬੱਲੀ, ਸੋਮ ਨਾਥ, ਮਨੋਹਰ ਲਾਲ, ਗੁਰਬਖਸ਼ ਸਿੰਘ ਗੁੱਲਪੁਰ, ਕੁਲਵਿੰਦਰ ਸਿੰਘ ਗੁੱਲਪੁਰ, ਪਿਆਰਾ ਰਾਮ ਕਰਾਵਰ, ਜਗਨ ਨਾਥ ਗੁੱਲਪੁਰ, ਪਵਨਜੀਤ ਆਦਿ ਹਾਜ਼ਰ ਸਨ |