07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਨਵ-ਜਨਮੀਆਂ ਬੱਚੀਆਂ ਦੀਆਂ ਲੋਹੜੀਆਂ ਪਾਉਣ ਲਈ ਉਪਕਾਰ ਸੁਸਾਇਟੀ ਨੇ ਪ੍ਰੋਗਰਾਮ ਉਲੀਕਿਆ

Ad Position 21
No active advertisement
ਅਜੀਤ ਡੈਸਕ 04-01-2026
ਨਵਾਂਸ਼ਹਿਰ, 3 ਜਨਵਰੀ (ਹਰਮਿੰਦਰ ਸਿੰਘ ਪਿੰਟੂ)-ਹਰ ਸਾਲ ਦੀ ਤਰ੍ਹਾਂ ਨਵ-ਜਨਮੀਆਂ ਬੱਚੀਆਂ ਦੀਆਂ ਲੋਹੜੀਆਂ ਪਾਉਣ ਲਈ ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਨੇ ਪ੍ਰੋਗਰਾਮ ਉਲੀਕ ਲਿਆ ਹੈ | ਇਸ ਸੰਬੰਧੀ ਫੈਸਲਾ ਗੁਰੂ ਨਾਨਕ ਨਗਰ ਦੇ ਗਿਰਨ ਭਵਨ ਵਿਖੇ ਸੁਸਾਇਟੀ ਦਫ਼ਤਰ 'ਚ ਪ੍ਰਧਾਨ ਜੇ.ਐਸ ਗਿੱਦਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ | ਲੋਹੜੀਆਂ ਸੰਬੰਧੀ ਜਨਰਲ ਸਕੱਤਰ ਪਿ੍ੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਦੁਆਰਾ ਪੇਸ਼ ਤਜ਼ਵੀਜ ਸਰਬਸੰਮਤੀ ਨਾਲ ਪ੍ਰਵਾਨ ਕੀਤੀ ਗਈ | ਖਜ਼ਾਨਚੀ ਬੀਰਬਲ ਤੱਖੀ ਵਲੋਂ ਜ਼ਿਲ੍ਹੇ 'ਚ ਧੀਆਂ ਦੀ ਲੋਹੜੀ ਪਾਉਣ ਵਾਲ੍ਹੀਆਂ ਸਮਾਜ ਸੇਵੀ ਸੰਸਥਾਵਾਂ ਦੇ ਪ੍ਰੋਗਰਾਮਾਂ 'ਚ ਸ਼ਮੂਲੀਅਤ ਦੇ ਵਿਚਾਰ ਨੂੰ ਪ੍ਰਵਾਨ ਕੀਤਾ ਗਿਆ | ਇਸ ਅਨੁਸਾਰ ਏਕ ਨੂਰ ਸਮਾਜ ਭਲਾਈ ਸਵੈ ਸੇਵੀ ਸੰਸਥਾ ਪਠਲਾਵਾ, ਪਿਆਰਾ ਸਿੰਘ ਤਰਲੋਕ ਸਿੰਘ ਗਿੱਦਾ ਵੈਲਫੇਅਰ ਸੋਸਾਇਟੀ ਸੁੱਜੋਂ ਤੇ ਸਮਾਜ ਭਲਾਈ ਸਵੈ-ਸੇਵੀ ਸੰਸਥਾ ਸੁੱਜੋਂ ਦੁਆਰਾ ਕੀਤੇ ਜਾਣ ਵਾਲੇ ਲੋਹੜੀ ਸਮਾਗਮਾਂ 'ਚ ਸ਼ਿਰਕਤ ਕੀਤੀ ਜਾਵੇਗੀ | ਪ੍ਰੋਗਰਾਮ ਅਨੁਸਾਰ 6 ਜਨਵਰੀ ਨੂੰ ਸੂਰਾਪੁਰ ਤੇ ਐਮਾਂ ਜੱਟਾਂ, 8 ਜਨਵਰੀ ਨੂੰ ਸੁੱਜੋਂ, 10 ਜਨਵਰੀ ਨੂੰ ਪੱਦੀ ਪੋਸੀ ਤੇ 12 ਜਨਵਰੀ ਨੂੰ ਪਠਲਾਵਾ ਵਿਖੇ ਨਵ ਜਨਮੀਆਂ ਨੂੰ ਲੋਹੜੀਆਂ ਪਾਈਆਂ ਜਾਣਗੀਆਂ | ਮੀਟਿੰਗ ਵਿੱਚ ਜੇ.ਐਸ.ਗਿੱਦਾ, ਪਿ੍ੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ, ਬੀਰਬਲ ਤੱਖੀ, ਪਿ੍ੰਸੀਪਲ ਬਿਕਰਮਜੀਤ ਸਿੰਘ, ਰਾਜਿੰਦਰ ਕੌਰ ਗਿੱਦਾ, ਪਲਵਿੰਦਰ ਕੌਰ ਬਡਵਾਲ੍ਹ, ਸੁਖਵਿੰਦਰ ਕੌਰ ਸੁੱਖੀ, ਪਰਮਜੀਤ ਸਿੰਘ ਤੇ ਨੀਲਮ ਮੌਰੀਆ ਹਾਜਰ ਸਨ ਜਦਕਿ ਆਨਲਾਈਨ ਭਾਗ ਬਣਨ ਵਾਲੇ ਮੈਂਬਰਾਂ ਵਿੱਚ ਮਾ. ਨਰਿੰਦਰ ਸਿੰਘ ਭਾਰਟਾ, ਦੇਸ ਰਾਜ ਬਾਲੀ, ਜਯੋਤੀ ਬੱਗਾ ਤੇ ਹਰਬੰਸ ਕੌਰ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਮਾਜਰਾ 'ਚ ਸਫਾਈ ਵਿਵਸਥਾ ਦਾ ਬੁਰਾ ਹਾਲ ਅਗਲੀ ਖ਼ਬਰ ਐਨ.ਐਮ.ਐਮ.ਐਸ/ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ 11 ਵਜੇ ਤੋਂ 2 ਵਜੇ ਤੱਕ ਹੋਵੇਗੀ
Ad Position 24