07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਪਿੰਡ ਮਾਜਰਾ 'ਚ ਸਫਾਈ ਵਿਵਸਥਾ ਦਾ ਬੁਰਾ ਹਾਲ

Ad Position 21
No active advertisement
ਅਜੀਤ ਡੈਸਕ 04-01-2026
ਕਾਠਗੜ੍ਹ, 3 ਜਨਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਮਾਜਰਾ (ਰੈਲਮਾਜਰਾ) 'ਚ ਸਾਫ-ਸਫਾਈ ਦੀ ਮਾੜੀ ਵਿਵਸਥਾ ਅਤੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਗਲੀਆਂ-ਨਾਲੀਆਂ ਦਾ ਬੁਰਾ ਹਾਲ ਬਣਿਆ ਹੋਇਆ ਹੈ | ਪਿੰਡ ਵਾਸੀ ਇਸ ਗੰਦਗੀ ਵਾਲੇ ਮਾਹੌਲ 'ਚ ਰਹਿਣ ਲਈ ਮਜਬੂਰ ਹਨ ਜਦ ਕਿ ਗੰਦੇ ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਰਕੇ ਸਕੂਲ ਨੂੰ ਜਾਂਦੀ ਸੜਕ ਤੇ ਇੱਕ ਗਲੀ 'ਚ ਭਾਰੀ ਮਾਤਰਾ 'ਚ ਗੰਦਾ ਪਾਣੀ ਜਮ੍ਹਾਂ ਹੈ | ਜਿਸ ਨਾਲ ਸਕੂਲ ਜਾਣ ਵਾਲੇ ਬੱਚਿਆਂ ਤੇ ਸਟਾਫ਼ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਜਾਣਕਾਰੀ ਮੁਤਾਬਿਕ ਪਿੰਡ ਮਾਜਰਾ (ਰੈਲਮਾਜਰਾ) 'ਚ ਬੀਤੇ ਕਾਫੀ ਸਮੇਂ ਤੋਂ ਗਲੀਆਂ-ਨਾਲੀਆਂ ਦੀ ਸਫਾਈ ਨਾ ਕਰਵਾਏ ਜਾਣ ਕਾਰਨ ਗੰਦਗੀ ਦੀ ਭਰਮਾਰ ਹੈ ਤੇ ਜਮ੍ਹਾਂ ਹੋਈ ਗੰਦਗੀ ਗੰਦੇ ਪਾਣੀ ਦੀ ਨਿਕਾਸੀ 'ਚ ਵੀ ਰੁਕਾਵਟ ਪੈਦਾ ਕਰ ਰਹੀ ਹੈ | ਪਿੰਡ ਵਿੱਚ ਸਥਿਤ ਬਾਬਾ ਬਾਲਕ ਨਾਥ ਮੰਦਰ ਕੋਲ ਜਿੱਥੇ ਸੜਕ ਉੱਤੇ ਗੰਦਾ ਪਾਣੀ ਫੈਲਿਆ ਰਹਿੰਦਾ ਹੈ ਉੱਥੇ ਹੀ ਗੰਦਗੀ ਕਾਰਨ ਸ਼ਰਧਾਲੂਆਂ ਨੂੰ ਮੰਦਰ ਵਿਖੇ ਆਉਣ-ਜਾਣ 'ਚ ਮੁਸ਼ਕਿਲ ਹੁੰਦੀ ਹੈ | ਇਹ ਮੰਦਰ ਚੁਰਸਤੇ ਕੋਲ ਬਣਿਆ ਹੋਇਆ ਹੈ ਜਿੱਥੋਂ ਵੱਖ-ਵੱਖ ਪਿੰਡਾਂ ਦੇ ਲੋਕਾਂ ਦਾ ਵੀ ਆਉਣਾ ਜਾਣਾ ਬਣਿਆ ਰਹਿੰਦਾ ਹੈ | ਇਸੇ ਤਰ੍ਹਾਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਨੂੰ ਜੋ ਸੜਕ ਜਾਂਦੀ ਹੈ ਅਤੇ ਨਾਲ ਲੱਗਦੀ ਇੱਕ ਗਲੀ ਵਿੱਚ ਪਿੰਡ ਦੇ ਘਰਾਂ ਦਾ ਆ ਰਿਹਾ ਗੰਦਾ ਪਾਣੀ ਕਾਫੀ ਸਮੇਂ ਤੋਂ ਜਮ੍ਹਾਂ ਹੋ ਰਿਹਾ ਹੈ ਜਿੱਥੋਂ ਲੋਕਾਂ ਦਾ ਆਉਣਾ ਜਾਣਾ ਤਾਂ ਮੁਸ਼ਕਿਲ ਹੁੰਦਾ ਹੀ ਹੈ ਨਾਲ ਹੀ ਸਕੂਲ ਖੁੱਲ੍ਹਣ 'ਤੇ ਬੱਚਿਆਂ ਅਤੇ ਸਟਾਫ ਨੂੰ ਆਉਣ ਜਾਣ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਪਿੰਡ ਵਾਸੀਆਂ ਦੀ ਮੰਗ ਹੈ ਕਿ ਪੰਚਾਇਤ ਪਿੰਡ ਦੀਆਂ ਗਲੀਆਂ ਨਾਲੀਆਂ ਦੀ ਸਫਾਈ ਦੇ ਨਾਲ-ਨਾਲ ਗੰਦੇ ਪਾਣੀ ਦੀ ਨਿਕਾਸੀ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਵਾਏ |
ਪਿੰਡ ਦੇ ਵਿਕਾਸ ਵੱਲ ਪੰਚਾਇਤ ਦਾ ਧਿਆਨ ਨਹੀਂ -ਗੁਰਪ੍ਰੀਤ ਗੁੱਜਰ
ਪਿੰਡ ਮਾਜਰਾ 'ਚ ਚਰਮਰਾਈ ਸਫਾਈ ਵਿਵਸਥਾ ਤੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਗੁੱਜਰ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਤਾਂ ਪਾਰਟੀਬਾਜ਼ੀ 'ਚ ਹੀ ਉਲਝੀ ਹੋਈ ਹੈ ਅਤੇ ਪਿੰਡ ਦੇ ਵਿਕਾਸ ਵੱਲ ਪੰਚਾਇਤ ਦਾ ਕੋਈ ਧਿਆਨ ਨਹੀਂ ਹੈ | ਉਨ੍ਹਾਂ ਕਿਹਾ ਕਿ ਨਵੀਂ ਪੰਚਾਇਤ ਬਣੀ ਨੂੰ ਡੇਢ ਸਾਲ ਦਾ ਸਮਾਂ ਹੋ ਗਿਆ ਲੇਕਿਨ ਅਜੇ ਤੱਕ ਪੰਚਾਇਤ ਤੋਂ ਗਲੀਆਂ ਨਾਲੀਆਂ ਦੀ ਸਫਾਈ ਦਾ ਕੰਮ ਵੀ ਨਹੀਂ ਕਰਵਾਇਆ ਜਾ ਸਕਿਆ |
ਕੀ ਕਹਿੰਦੇ ਹਨ ਪਿੰਡ ਦੇ ਸਰਪੰਚ ਸਿਕੰਦਰ ਸਿੰਘ
ਜਦੋਂ ਇਸ ਸੰਬੰਧੀ ਪਿੰਡ ਦੇ ਸਰਪੰਚ ਸਿਕੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਫਾਈ ਵਾਸਤੇ ਨਾ ਤਾਂ ਪੰਚਾਇਤ ਕੋਲ ਕੋਈ ਫੰਡ ਹੈ, ਨਾ ਕੋਈ ਆਮਦਨ ਹੈ ਤੇ ਨਾ ਹੀ ਮਨਰੇਗਾ ਚੱਲ ਰਹੀ ਹੈ ਜਿਸ ਨਾਲ ਸਫਾਈ ਦਾ ਕੰਮ ਕਰਵਾਇਆ ਜਾ ਸਕੇ ਲੇਕਿਨ ਫਿਰ ਵੀ ਉਹ ਆਪਣੇ ਕੋਲੋਂ ਸਫਾਈ ਦੇ ਕੰਮ ਨੂੰ ਕਰਵਾਉਣਗੇ | ਜੋ ਸਕੂਲ ਕੋਲ ਸੜਕ ਅਤੇ ਗਲੀ ਵਿੱਚ ਗੰਦਾ ਪਾਣੀ ਜਮ੍ਹਾਂ ਹੈ ਉਸ ਦਾ ਕਾਰਨ ਇਹ ਹੈ ਕਿ ਜਦੋਂ ਸਕੂਲ 'ਚ ਮਿੱਟੀ ਪਾਈ ਗਈ ਸੀ ਉਦੋਂ ਸੀਵਰੇਜ ਵਾਲਾ ਪਾਈਪ ਬੰਦ ਹੋ ਗਿਆ ਸੀ ਅਤੇ ਪਾਣੀ ਦਾ ਨਿਕਾਸ ਰੁਕ ਗਿਆ ਸੀ ਜਿਸ ਨੂੰ ਖੁਲ੍ਹਵਾਇਆ ਜਾ ਰਿਹਾ ਹੈ ਅਤੇ ਨਾਲ ਹੀ ਆਰਜੀ ਪਾਈਪ ਪਾ ਕੇ ਬਾਬਾ ਬਾਲਕ ਨਾਥ ਮੰਦਰ ਕੋਲੋਂ ਵੀ ਗੰਦੇ ਪਾਣੀ ਦੀ ਨਿਕਾਸੀ ਕਰਵਾਈ ਜਾ ਰਹੀ ਹੈ ਅਤੇ ਫਰਵਰੀ ਮਹੀਨੇ ਤੱਕ ਪੱਕਾ ਹੱਲ ਹੋ
Ad Position 22
No active advertisement
ਪਿਛਲੀ ਖ਼ਬਰ 'ਆਪ' ਦਾ ਅਸਲੀ ਚੇਹਰਾ ਬੇਨਕਾਬ : ਅਜੇ ਮੰਗੂਪੁਰ ਅਗਲੀ ਖ਼ਬਰ ਨਵ-ਜਨਮੀਆਂ ਬੱਚੀਆਂ ਦੀਆਂ ਲੋਹੜੀਆਂ ਪਾਉਣ ਲਈ ਉਪਕਾਰ ਸੁਸਾਇਟੀ ਨੇ ਪ੍ਰੋਗਰਾਮ ਉਲੀਕਿਆ
Ad Position 24