07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਮੁਹੱਲਾ ਕਲੀਨਿਕ 'ਚ ਮੁੜ ਏ.ਸੀ, ਇਨਵਰਟਰ ਤੇ ਵੱਡੀ ਮਾਤਰਾ 'ਚ ਖੰਗ ਦੀ ਦਵਾਈ ਚੋਰੀ

Ad Position 21
No active advertisement
ਅਜੀਤ ਡੈਸਕ 04-01-2026
ਕਾਠਗੜ੍ਹ, 3 ਜਨਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਕਸਬਾ ਕਾਠਗੜ੍ਹ ਦੇ ਕਮਿਊਨਿਟੀ ਹੈਲਥ ਸੈਂਟਰ 'ਚ ਚੋਰੀ ਦੀਆਂ ਵਾਰਦਾਤਾਂ ਵਾਪਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਹੁਣ ਪੰਜਾਬ ਦੀ ਮੌਜੂਦਾ ਸਰਕਾਰ ਵਲੋਂ ਸੀ.ਐਚ.ਸੀ ਦੀ ਇਮਾਰਤ 'ਚ ਚਲਾਏ ਜਾ ਰਹੇ 'ਆਮ ਆਦਮੀ ਕਲੀਨਿਕ' ਵਿੱਚ ਚੋਰਾਂ ਨੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਹੈ | ਆਮ ਆਦਮੀ ਕਲੀਨਿਕ ਦੀ ਮੈਡੀਕਲ ਅਫਸਰ ਡਾ. ਈਸ਼ਾ ਨੇ ਦੱਸਿਆ ਕਿ ਬੀਤੀ ਰਾਤ ਨੂੰ ਚੋਰਾਂ ਵਲੋਂ ਦਵਾਈਆਂ ਵਾਲੇ ਕਮਰੇ 'ਚ ਲੱਗੇ ਏ.ਸੀ, ਇਨਵਰਟਰ ਅਤੇ ਵੱਡੀ ਮਾਤਰਾ 'ਚ ਪਈ ਖੰਗ ਦੀ ਦਵਾਈ (ਕਫਸਿਰਪ) ਚੋਰੀ ਕਰ ਲਈ | ਇਸ ਤੋਂ ਇਲਾਵਾ ਚੋਰਾਂ ਵਲੋਂ ਹਸਪਤਾਲ 'ਚ ਲੱਗੇ ਜਰਨੇਟਰ ਸੈੱਟ ਨਾਲ ਵੀ ਛੇੜਛਾੜ ਕੀਤੀ ਗਈ | ਉਨ੍ਹਾਂ ਦੱਸਿਆ ਕਿ ਸੀ.ਐਚ.ਸੀ ਵਿੱਚ ਰਾਤ ਸਮੇਂ ਕੋਈ ਵੀ ਚੌਕੀਦਾਰ ਜਾਂ ਸਿਕਿਉਰਟੀ ਗਾਰਡ ਨਹੀਂ ਹੈ ਜਿਸ ਕਾਰਨ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ | ਉਹਨਾਂ ਦੱਸਿਆ ਕਿ ਇਸ ਚੋਰੀ ਦੀ ਵਾਰਦਾਤ ਸੰਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ | ਜ਼ਿਕਰਯੋਗ ਹੈ ਕਿ ਕਾਠਗੜ੍ਹ ਦੇ ਕਮਿਊਨਿਟੀ ਹੈਲਥ ਸੈਂਟਰ 'ਚ ਹੁਣ ਤੱਕ ਕਈ ਚੋਰੀਆਂ ਹੋ ਚੁੱਕੀਆਂ ਹਨ ਜਿਸ ਵਿੱਚ ਚੋਰਾਂ ਨੇ ਹੈਲਥ ਸੈਂਟਰ 'ਚੋਂ ਲੱਖਾਂ ਰੁਪਏ ਦਾ ਕੀਮਤੀ ਸਮਾਨ ਚੋਰੀ ਕੀਤਾ ਹੈ ਅਤੇ ਇਨ੍ਹਾਂ ਚੋਰੀ ਦੀਆਂ ਵਾਰਦਾਤਾਂ ਸੰਬੰਧੀ ਹਸਪਤਾਲ ਦੇ ਸਟਾਫ ਵਲੋਂ ਪੁਲਿਸ ਥਾਣੇ ਨੂੰ ਵੀ ਸ਼ਿਕਾਇਤਾਂ ਕੀਤੀਆਂ ਗਈਆਂ ਸਨ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਅਜੇ ਤੱਕ ਕੋਈ ਵੀ ਚੋਰ ਪੁਲਿਸ ਦੀ ਗਿ੍ਫਤ 'ਚ ਨਹੀਂ ਆ ਸਕਿਆ | ਜਦ ਕਿ ਪੁਲਿਸ ਥਾਣਾ ਹਸਪਤਾਲ ਤੋਂ ਕੁੱਝ ਹੀ ਦੂਰੀ 'ਤੇ ਹੈ | ਆਮ ਲੋਕਾਂ ਦੀ ਮੰਗ ਹੈ ਕਿ ਇੱਕ ਤਾਂ ਸਿਹਤ ਵਿਭਾਗ ਕਾਠਗੜ੍ਹ ਦੇ ਹਸਪਤਾਲ 'ਚ ਕਿਸੇ ਚੌਕੀਦਾਰ ਦਾ ਤੁਰੰਤ ਪ੍ਰਬੰਧ ਕਰੇ ਅਤੇ ਨਾਲ ਹੀ ਪੁਲਿਸ ਚੋਰਾਂ ਦਾ ਪਤਾ ਲਗਾ ਕੇ ਉਹਨਾਂ 'ਤੇ ਬਣਦੀ ਕਾਰਵਾਈ ਕਰੇ |
Ad Position 22
No active advertisement
ਪਿਛਲੀ ਖ਼ਬਰ ਪੱਤਰਕਾਰਾਂ ਖ਼ਿਲਾਫ਼ ਦਰਜ ਕੇਸ ਵਾਪਸ ਲਏ ਜਾਣ-ਡਾ. ਪਿਆਰੇ ਲਾਲ ਗਰਗ ਅਗਲੀ ਖ਼ਬਰ ਮਨਰੇਗਾ ਬਚਾਓ ਸੰਗਰਾਮ ਤਹਿਤ 9 ਜਨਵਰੀ ਨੂੰ ਦਾਣਾ ਮੰਡੀ ਬਲਾਚੌਰ ਵਿਖੇ ਹੋਵੇਗੀ ਵਿਸ਼ਾਲ ਰੈਲੀ -ਮੰਗੂਪੁਰ
Ad Position 24