07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਪੱਤਰਕਾਰਾਂ ਖ਼ਿਲਾਫ਼ ਦਰਜ ਕੇਸ ਵਾਪਸ ਲਏ ਜਾਣ-ਡਾ. ਪਿਆਰੇ ਲਾਲ ਗਰਗ

Ad Position 21
No active advertisement
ਅਜੀਤ ਡੈਸਕ 04-01-2026
ਨਵਾਂਸ਼ਹਿਰ, 3 ਜਨਵਰੀ (ਦੀਦਾਰ ਸਿੰਘ ਸ਼ੇਤਰਾ)-ਸਰਕਾਰਾਂ, ਸਿਆਸੀ ਆਗੂ ਇੱਥੋਂ ਤੱਕ ਕਿ ਬੌਧਿਕ ਪ੍ਰਤਿਭਾ ਵਾਲੇ ਅਤੇ ਉੱਚੇ ਅਹੁਦਿਆਂ 'ਤੇ ਬਿਰਾਜਮਾਨ ਵਿਅਕਤੀ ਲੋਕਾਂ ਦੀ ਕਚਹਿਰੀ 'ਚ ਜਾ ਕੇ ਤੱਥ ਪੇਸ਼ ਕਰਨ ਦੀ ਥਾਂ ਆਪਣੀਆਂ ਕਮਜ਼ੋਰੀਆਂ ਨੂੰ ਲੁਕਾਉਣ ਦੇ ਲਈ ਪੁਲਿਸ ਦਸਤੇ, ਅਦਾਲਤਾਂ ਦਾ ਸਹਾਰਾ ਲੈਂਦੇ ਹਨ | ਸਾਡਾ ਹਕੂਮਤੀ ਪ੍ਰਬੰਧ ਤਫ਼ਤੀਸ਼ੀ ਢਾਂਚੇ ਦੀ ਵਰਤੋਂ ਕਰਕੇ ਆਲੋਚਨਾ ਨੂੰ ਦਬਾਉਣਾ ਨਹੀਂ, ਸਗੋਂ ਆਲੋਚਨਾ ਸੁਣ ਕੇ ਦਰੁਸਤੀ ਕਰਨ ਦਾ ਹੈ | ਇਹ ਪ੍ਰਗਟਾਵਾ ਕਰਦਿਆਂ ਪ੍ਰਸਿੱਧ ਚਿੰਤਕ ਡਾ. ਪਿਆਰੇ ਲਾਲ ਗਰਗ ਸਾਬਕਾ ਰਜਿਸਟਰਾਰ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਨੇ ਕਿਹਾ ਕਿ ਸਾਡਾ ਫ਼ਲਸਫ਼ਾ ਨਜ਼ਰਸਾਨੀ ਕਰਨ ਦਾ ਹੈ | ਜੇਕਰ ਅਸੀਂ ਗ਼ਲਤ ਨਹੀਂ ਵੀ ਤਾਂ ਵੀ ਪੁਲਿਸ 'ਚ ਮਾਮਲੇ ਦਰਜ ਕਰਨਾ ਕਿਥੋਂ ਸਹੀ ਹੈ, ਸਰਾਸਰ ਗ਼ਲਤ ਹੈ | ਡਾ. ਗਰਗ ਨੇ ਕਿਹਾ ਕਿ ਪੱਤਰਕਾਰਾਂ ਖ਼ਿਲਾਫ਼ ਕੇਸ ਦਰਜ ਕਰਨਾ ਸਰਕਾਰ ਦੀ ਕਮਜ਼ੋਰੀ ਦਾ ਪ੍ਰਗਟਾਵਾ ਹੈ | ਉਨ੍ਹਾਂ ਕਿਹਾ ਕਿ ਸਾਰੇ ਚੇਤੰਨ 'ਤੇ ਇਨਸਾਫ਼ ਪਸੰਦ ਵਿਅਕਤੀਆਂ ਦੀ ਮੰਗ ਹੈ ਕਿ ਇਹ ਮਾਮਲਾ ਰੱਦ ਕੀਤਾ ਜਾਵੇ | ਸਰਕਾਰ ਕੋਝੇ ਹੱਥਕੰਡਿਆਂ ਦੀ ਸ਼ਿਕਾਰ ਹੋਣ ਦੀ ਥਾਂ ਤੰਗਦਿਲ ਵਿਚੋਂ ਬਾਹਰ ਆ ਕੇ ਲੋਕਾਂ ਦੀ ਕਚਹਿਰੀ ਵਿੱਚ ਉਠਾਏ ਜਾ ਰਹੇ ਸਵਾਲਾਂ ਨੁਕਤਿਆਂ ਦਾ ਦਲੀਲਾਂ ਸਹਿਤ ਜਵਾਬ ਦੇਵੇ |
Ad Position 22
No active advertisement
ਪਿਛਲੀ ਖ਼ਬਰ ਪੇਂਡੂ ਮਜ਼ਦੂਰ ਯੂਨੀਅਨ ਦੀ ਮੀਟਿੰਗ ਅਗਲੀ ਖ਼ਬਰ ਮੁਹੱਲਾ ਕਲੀਨਿਕ 'ਚ ਮੁੜ ਏ.ਸੀ, ਇਨਵਰਟਰ ਤੇ ਵੱਡੀ ਮਾਤਰਾ 'ਚ ਖੰਗ ਦੀ ਦਵਾਈ ਚੋਰੀ
Ad Position 24