07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਪੇਂਡੂ ਮਜ਼ਦੂਰ ਯੂਨੀਅਨ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 04-01-2026
ਨਵਾਂਸ਼ਹਿਰ/ਉਸਮਾਨਪੁਰ, 3 ਜਨਵਰੀ (ਜਸਬੀਰ ਸਿੰਘ ਨੂਰਪੁਰ, ਸੰਦੀਪ ਮਝੂਰ)-ਪੇਂਡੂ ਮਜ਼ਦੂਰ ਯੂਨੀਅਨ ਵਲੋਂ ਇਲਾਕੇ ਦੇ ਪਿੰਡਾਂ ਉਸਮਾਨਪੁਰ ਅਤੇ ਸੋਇਤਾ ਵਿਖੇ ਮਜ਼ਦੂਰਾਂ ਦੀਆਂ ਮੀਟਿੰਗਾਂ ਕਰਕੇ ਮਗਨਰੇਗਾ ਨੂੰ ਬਦਲ ਕੇ 'ਵਿਕਸਤ ਭਾਰਤ-ਜੀ ਰਾਮ ਜੀ' ਕਰਨ ਉੱਤੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਕਮਲਜੀਤ ਸਨਾਵਾ ਅਤੇ ਸੁਰਿੰਦਰ ਮੀਰਪੁਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਮਗਨਰੇਗਾ ਕਾਮਿਆਂ ਦੇ ਹਿੱਤਾਂ ਉੱਤੇ ਵੱਡਾ ਹਮਲਾ ਬੋਲਿਆ ਹੈ | ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਦੀ ਹਿੱਸੇਦਾਰੀ ਹੁਣ 60-40 ਹੋਵੇਗੀ ਜਾਣੀ ਕਿ ਸੂਬਾ ਸਰਕਾਰ ਹੁਣ 40 ਫ਼ੀਸਦੀ ਵਿੱਤੀ ਹਿੱਸਾ ਪਾਵੇਗੀ ਜਦਕਿ ਪਹਿਲਾਂ ਸੂਬਾ ਸਰਕਾਰ ਸਿਰਫ 10 ਫ਼ੀਸਦੀ ਹਿੱਸਾ ਪਾਉਂਦੀ ਸੀ | ਸੂਬਾ ਸਰਕਾਰ ਦੀ ਵਿੱਤੀ ਹਾਲਤ ਐਨੀ ਮਜ਼ਬੂਤ ਨਹੀਂ ਕਿ ਇਹ ਐਨਾ ਭਾਰ ਚੁੱਕ ਸਕੇ | ਇਸ ਤਰ੍ਹਾਂ ਇਹ 'ਵਿਕਸਤ ਭਾਰਤ ਜੀ ਰਾਮ ਜੀ' ਬਹੁਤਾ ਸਮਾਂ ਨਹੀਂ ਚੱਲ ਸਕੇਗੀ | ਇਸ ਮੌਕੇ ਕਮਲੇਸ਼ ਰਾਣੀ ਸਰਪੰਚ ਉਸਮਾਨਪੁਰ, ਜਸਵਿੰਦਰ ਸਿੰਘ ਸੋਇਤਾ ਅਤੇ ਸੁਰਿੰਦਰ ਸਿੰਘ ਸਨਾਵਾਂ ਨੇ ਵੀ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਨਵੇਂ ਸਾਲ ਦੀ ਸ਼ੁਰੂਆਤ ਹਰ ਇਨਸਾਨ ਨੂੰ ਲੋੜਵੰਦਾਂ ਦੀ ਮਦਦ ਕਰਕੇ ਕਰਨੀ ਚਾਹੀਦੀ-ਬਾਬਾ ਜਸਦੀਪ ਸਿੰਘ ਮੰਗਾ ਅਗਲੀ ਖ਼ਬਰ ਪੱਤਰਕਾਰਾਂ ਖ਼ਿਲਾਫ਼ ਦਰਜ ਕੇਸ ਵਾਪਸ ਲਏ ਜਾਣ-ਡਾ. ਪਿਆਰੇ ਲਾਲ ਗਰਗ
Ad Position 24