07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਨਵੇਂ ਸਾਲ ਦੀ ਸ਼ੁਰੂਆਤ ਹਰ ਇਨਸਾਨ ਨੂੰ ਲੋੜਵੰਦਾਂ ਦੀ ਮਦਦ ਕਰਕੇ ਕਰਨੀ ਚਾਹੀਦੀ-ਬਾਬਾ ਜਸਦੀਪ ਸਿੰਘ ਮੰਗਾ

Ad Position 21
No active advertisement
ਅਜੀਤ ਡੈਸਕ 04-01-2026
ਬੰਗਾ, 3 ਜਨਵਰੀ (ਕੁਲਦੀਪ ਸਿੰਘ ਪਾਬਲਾ)-ਬੰਗਾ-ਨਵਾਂਸ਼ਹਿਰ ਮਾਰਗ 'ਤੇ ਨਜ਼ਦੀਕ ਬਾਬਾ ਜਵਾਹਰ ਸਿੰਘ ਜੀ ਦੇ ਅਸਥਾਨ ਪਿੰਡ ਖਟਕੜ ਕਲਾਂ ਦੇ ਮੁੱਖ ਸੇਵਾਦਾਰ ਬਾਬਾ ਜਸਦੀਪ ਸਿੰਘ ਮੰਗਾ ਨੇ ਨਵੇਂ ਸਾਲ ਦੀ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹਰ ਨੇਕ ਤੇ ਧਰਮੀ ਇਨਸਾਨ ਨੂੰ ਨਵੇਂ ਸਾਲ ਦੀ ਸ਼ੁਰੂਆਤ ਲੋੜਵੰਦਾਂ ਦੀ ਮਦਦ ਕਰਕੇ ਕਰਨੀ ਚਾਹੀਦੀ ਹੈ ਕਿਉਂਕਿ ਲੋੜਵੰਦਾਂ ਦੇ ਮੂੰਹ 'ਚੋਂ ਨਿਕਲੀਆਂ ਅਸੀਸਾਂ ਬੰਦੇ ਦੇ ਨਰਕ ਭਰੇ ਜੀਵਨ ਨੂੰ ਸਵਰਗ ਬਣਾ ਦਿੰਦੀਆਂ ਹਨ | ਇਹ ਪ੍ਰਗਟਾਵਾ ਕਰਦਿਆਂ ਮੁੱਖ ਸੇਵਾਦਾਰ ਬਾਬਾ ਜਸਦੀਪ ਸਿੰਘ ਮੰਗਾ ਨੇ ਕਿਹਾ ਕਿ ਲੋੜਵੰਦਾਂ ਦੀ ਸੇਵਾ ਲਈ ਕਿਸੇ ਵੀ ਨੇਕ ਇਨਸਾਨ ਵਲੋਂ ਕੀਤੀ ਗਈ ਸੇਵਾ ਦਾ ਫਲ ਪ੍ਰਮਾਤਮਾ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦੁਗਣਾ ਕਰਕੇ ਮੋੜ ਦਿੰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸੇਂਟ ਜੋਸਫਜ਼ ਸਕੂਲ ਗੜ੍ਹੀ ਕਾਨੂੰਗੋਆਂ ਵਲੋਂ ਰੱਤੇਵਾਲ 'ਚ ਲਗਾਇਆ ਐਡਮਿਸ਼ਨ ਕੈਂਪ ਅਗਲੀ ਖ਼ਬਰ ਪੇਂਡੂ ਮਜ਼ਦੂਰ ਯੂਨੀਅਨ ਦੀ ਮੀਟਿੰਗ
Ad Position 24