07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਫਰਾਲਾ ਵਿਖੇ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਨਗਰ ਕੀਰਤਨ ਸਜਾਇਆ

Ad Position 21
No active advertisement
ਅਜੀਤ ਡੈਸਕ 04-01-2026
ਕਟਾਰੀਆਂ, 3 ਜਨਵਰੀ (ਪ੍ਰੇਮੀ ਸੰਧਵਾਂ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ 'ਚ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਗੁਰੂ ਦੇ ਮੁੱਖ ਸੇਵਾਦਾਰ ਪ੍ਰੋ. ਪ੍ਰਗਣ ਸਿੰਘ ਅਟਵਾਲ ਦੀ ਦੇਖ-ਰੇਖ ਹੇਠ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੇ ਨਾਲ-ਨਾਲ ਜਿਥੇ ਸੰਗਤਾਂ ਗੁਰੂ ਜਸ ਗਾ ਰਹੀਆਂ ਸਨ | ਉੱਥੇ ਹੀ ਵੱਖ-ਵੱਖ ਪੜਾਵਾਂ 'ਤੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ | ਵੱਖ-ਵੱਖ ਪੜਾਵਾਂ 'ਤੇ ਜਿੱਥੇ ਕੀਰਤਨੀ 'ਤੇ ਢਾਡੀ ਜਥਿਆਂ ਨੇ ਗੁਰੂ ਜਸ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਉਥੇ ਹੀ ਸੇਵਾਦਾਰਾਂ ਵਲੋਂ ਦਾਨੀ ਸੱਜਣਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਗੁਰਦੀਪ ਸਿੰਘ, ਕਰਮਜੀਤ ਸਿੰਘ, ਸਾਬਕਾ ਇੰਸਪੈਕਟਰ ਤਰਲੋਚਨ ਸਿੰਘ, ਜਥੇ. ਮਲਕੀਤ ਸਿੰਘ, ਫਤਿਹ ਸਿੰਘ, ਕਰਨਜੀਤ ਸਿੰਘ, ਗੁਰਮੇਲ ਸਿੰਘ, ਸਤਪਾਲ ਸਿੰਘ ਯੂ. ਕੇ, ਮਲਕੀਤ ਸਿੰਘ, ਜਸਵੀਰ ਸਿੰਘ ਬੱਲ, ਵੀਰ ਨਿੱਝਰ, ਬਲਵੀਰ ਸਿੰਘ ਬਾਲੀ, ਜਸਪ੍ਰੀਤ ਸਿੰਘ ਮਾਨ, ਗੁਰਜਿੰਦਰ ਕੌਰ ਸਰਪੰਚ, ਹਰਮਿੰਦਰ ਸਿੰਘ, ਜੋਗਾ ਸਿੰਘ, ਹਰਮਨਜੋਤ ਸਿੰਘ, ਕਮਲਜੀਤ ਸੋਨੂੰ, ਹਰਕਮਲ ਸਿੰਘ, ਨਿਰਮਲ ਸਿੰਘ, ਤਾਰਾ ਸਿੰਘ, ਰਮਨਦੀਪ ਸਿੰਘ, ਤਰਲੋਚਨ ਸਿੰਘ, ਗੁਰਿੰਦਰਜੀਤ ਸਿੰਘ, ਸੁਰਿੰਦਰ ਸਿੰਘ, ਸਾਬਕਾ ਸਰਪੰਚ ਜੀਤ ਰਾਮ, ਹੈਪੀ ਚੁੰਬਰ, ਸਰਬਜੀਤ ਸਿੰਘ, ਗਿਆਨੀ ਮਨਜਿੰਦਰ ਸਿੰਘ, ਮਨਜੀਤ ਸਿੰਘ, ਕੇਵਲ ਚੰਦ ਚੇਅਰਮੈਨ, ਨਸੀਬ ਚੰਦ, ਨਰਿੰਦਰ ਸਿੰਘ, ਕਾਲਾ ਭੱਟੀ, ਜਸਵਿੰਦਰ ਸਿੰਘ ਮੱਟੂ, ਜਸਵਿੰਦਰ ਸਿੰਘ ਪੱਪੂ, ਵੀਰ ਨਿੱਝਰ, ਜਸਵੀਰ ਸਿੰਘ ਬੀਰਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਘਰ ਬਹਿਰਾਮ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਅਗਲੀ ਖ਼ਬਰ ਸੇਂਟ ਜੋਸਫਜ਼ ਸਕੂਲ ਗੜ੍ਹੀ ਕਾਨੂੰਗੋਆਂ ਵਲੋਂ ਰੱਤੇਵਾਲ 'ਚ ਲਗਾਇਆ ਐਡਮਿਸ਼ਨ ਕੈਂਪ
Ad Position 24