07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਫੁੱਟਬਾਲ ਖਿਡਾਰੀ ਸੁੱਖਾ ਇਟਲੀ ਨੇ ਮਾਹਿਲ ਗਹਿਲਾਂ ਅਕੈਡਮੀ 'ਚ ਕੀਤੀ ਸ਼ਿਰਕਤ

Ad Position 21
No active advertisement
ਅਜੀਤ ਡੈਸਕ 04-01-2026
ਬੰਗਾ, 3 ਜਨਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਇਟਲੀ ਦੇ ਫੁੱਟਬਾਲ ਕਲੱਬ ਵਲੋਂ ਖੇਡ ਰਹੇ ਫੁੱਟਬਾਲ ਖਿਡਾਰੀ ਸੁਖਵਿੰਦਰ ਸਿੰਘ ਉਰਫ ਸੁੱਖਾ ਸਪੁੱਤਰ ਪਰਮਜੀਤ ਸਿੰਘ ਪਾਬਲਾ ਪੋਤਰਾ ਸੰਤੋਖ ਸਿੰਘ ਪਾਬਲਾ ਇਟਾਲੀ ਨਿਵਾਸੀ ਕੁਝ ਦਿਨ ਪਹਿਲਾਂ ਇਟਲੀ ਤੋਂ ਪਿੰਡ ਮਾਹਿਲ ਗਹਿਲਾ ਪੁੱਜੇ | ਉਹ ਪ੍ਰਦੀਪ ਸਿੰਘ ਭੱਟੀ ਨੂੰ ਨਾਲ ਲੈ ਕੇ ਮਹਿਲ ਗਹਿਲਾ ਫੁੱਟਬਾਲ ਅਕੈਡਮੀ ਦੇ ਖਿਡਾਰੀਆਂ ਨੂੰ ਮਿਲਣ ਲਈ ਫੁੱਟਬਾਲ ਗਰਾਊਾਡ 'ਚ ਪਹੁੰਚੇ | ਫੁੱਟਬਾਲ ਅਕੈਡਮੀ ਦੇ ਪ੍ਰਧਾਨ ਸੰਦੀਪ ਸਿੰਘ ਪਹਿਲਵਾਨ ਨੇ ਉਨ੍ਹਾਂ ਦੀ ਜਾਣ-ਪਛਾਣ ਖਿਡਾਰੀਆਂ ਦੇ ਨਾਲ ਕਰਵਾਈ | ਸੰਦੀਪ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਇਟਲੀ ਦੀ ਕਲੱਬ ਵਲੋਂ ਫੁੱਟਬਾਲ ਖੇਡ ਕੇ ਪਿੰਡ ਦਾ ਨਾਂਅ ਰੌਸ਼ਨ ਕਰ ਰਿਹਾ ਹੈ | ਉਸ ਨੇ ਅਕੈਡਮੀ ਦੇ ਖਿਡਾਰੀਆਂ ਵਾਸਤੇ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ | ਅਕੈਡਮੀ ਦੇ ਕੋਚ ਸਰਬਜੀਤ ਮੰਗੂਵਾਲ ਨੇ ਉਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਖਿਡਾਰੀਆਂ ਨੂੰ ਸੁਖਵਿੰਦਰ ਸਿੰਘ ਸੁੱਖੇ ਦੀ ਤਰ੍ਹਾਂ ਪੂਰੇ ਅਨੁਸ਼ਾਸਨ ਵਿਚ ਰਹਿ ਕੇ ਖੇਡ ਭਾਵਨਾ ਨਾਲ ਖੇਡਣਾ ਚਾਹੀਦਾ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਕਲੱਬ ਦੇ ਸੀਨੀਅਰ ਪਲੇਅਰ ਰਘੁਵੀਰ ਕਾਲਾ, ਰਾਜਵੀਰ ਰਾਜੂ, ਮੰਢਾਲੀ, ਪਰਵਿੰਦਰ ਸਿੰਘ, ਮਨਜੀਤ ਸਿੰਘ ਭੱਟੀ, ਪਰਮਜੀਤ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਸਰਬੰਸਦਾਨੀ ਦਾ ਸਿੱਖ ਕੌਮ ਕਦੇ ਵੀ ਦੇਣਾ ਨਹੀਂ ਦੇ ਸਕਦੀ-ਝਿੱਕਾ ਅਗਲੀ ਖ਼ਬਰ ਸਾਬਕਾ ਸੈਨਿਕਾਂ ਦੇ ਕੰਮ 'ਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ -ਬਿਗ੍ਰੇਡੀਅਰ
Ad Position 24