07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਸਰਬੰਸਦਾਨੀ ਦਾ ਸਿੱਖ ਕੌਮ ਕਦੇ ਵੀ ਦੇਣਾ ਨਹੀਂ ਦੇ ਸਕਦੀ-ਝਿੱਕਾ

Ad Position 21
No active advertisement
ਅਜੀਤ ਡੈਸਕ 04-01-2026
ਬੰਗਾ, 3 ਜਨਵਰੀ (ਕਰਮ ਲਧਾਣਾ)-ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕੁਰਬਾਨੀ ਦਾ ਕਦੇ ਵੀ ਕਰਜ ਨਹੀਂ ਉਤਾਰਿਆ ਜਾ ਸਕਦਾ | ਇਹ ਪ੍ਰਗਟਾਵਾ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਖ਼ਸੀਅਤ ਬਲਬੀਰ ਸਿੰਘ ਝਿੱਕਾ ਇੰਸ਼ੋਰੈਂਸ ਪੁਆਇੰਟ ਬੰਗਾ ਨੇ ਦਸਮੇਸ਼ ਪਿਤਾ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਇੱਥੇ ਗੱਲਬਾਤ ਕਰਦਿਆਂ ਕੀਤਾ | ਝਿੱਕਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਸਾਨੂੰ ਦੇਸ਼ਾ ਵਿਦੇਸ਼ਾਂ ਵਿੱਚ ਕਲਗੀਆਂ ਵਾਲੇ ਪਿਤਾ ਦਾ ਪ੍ਰਕਾਸ਼ ਪੁਰਬ ਰਲ ਮਿਲ ਕੇ ਅਥਾਹ ਪਿਆਰ ਅਤੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ | ਸਿੱਖ ਕੌਮ ਨੂੰ ਗੁਰੂ ਸਾਹਿਬ ਵਲੋਂ ਦਿੱਤਾ ਹੋਇਆ ਹੁਕਮ ਕਿ ਹਰ ਗੁਰਸਿੱਖ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਣਾ ਹੈ | ਇਸ ਲਈ ਸਮੁੱਚੀ ਸਿੱਖ ਕੌਮ ਨੂੰ ਗੁਰੂ ਸਾਹਿਬ ਵਲੋਂ ਦਿੱਤੇ ਹੋਏ ਇਸ ਹੁਕਮ 'ਤੇ ਡਟ ਕੇ ਸਤਿਕਾਰ ਸਹਿਤ ਪਹਿਰਾ ਦੇਣ ਦੀ ਸਖ਼ਤ ਲੋੜ ਹੈ, ਤਾਂ ਹੀ ਸਾਡੇ ਇਹ ਮਨਾਏ ਦਿਵਸ ਸਫਲੇ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਬੰਗਾ ਸਿਮਰਨ ਦੀ ਮੀਟਿੰਗ ਅਗਲੀ ਖ਼ਬਰ ਫੁੱਟਬਾਲ ਖਿਡਾਰੀ ਸੁੱਖਾ ਇਟਲੀ ਨੇ ਮਾਹਿਲ ਗਹਿਲਾਂ ਅਕੈਡਮੀ 'ਚ ਕੀਤੀ ਸ਼ਿਰਕਤ
Ad Position 24