07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਡਾ. ਕੇ.ਕੇ ਸੂਦ ਐਮ.ਡੀ ਮੈਡੀਕਲ ਸੈਂਟਰ ਬੰਗਾ ਵਿਖੇ ਮੁਫ਼ਤ ਸ਼ੂਗਰ ਜਾਂਚ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 04-01-2026
ਬੰਗਾ, 3 ਜਨਵਰੀ (ਕੁਲਦੀਪ ਸਿੰਘ ਪਾਬਲਾ)-ਕੇ.ਕੇ ਸੂਦ ਐਮ. ਡੀ. ਮੈਡੀਕਲ ਹਾਰਟ ਸਪੈਸ਼ਲਿਸਟ ਦਿਆਲ ਸੂਦ ਹਾਰਟ ਸੈਂਟਰ ਅਤੇ ਨਰਸਿੰਗ ਹੋਮ ਐਸ.ਬੀ.ਐਸ ਨਗਰ ਬੰਗਾ ਵਿਖੇ ਤਿੰਨ ਮਹੀਨੇ ਪੁਰਾਣੀ ਸ਼ੂਗਰ ਟੈਸਟ ਸੰਬੰਧੀ ਮੁਫ਼ਤ ਕੈਂਪ ਮੇਨ ਰੋਡ ਬੰਗਾ ਵਿਖੇ ਲਗਾਇਆ ਗਿਆ | ਇਸ ਸੰਬੰਧੀ ਡਾਕਟਰ ਕੇ. ਕੇ ਸੂਦ ਨੇ ਦੱਸਿਆ ਕਿ ਇਸ ਕੈਂਪ ਵਿੱਚ 95 ਦੇ ਕਰੀਬ ਮਰੀਜ਼ਾਂ ਦੇ ਟੈਸਟ ਕੀਤੇ ਗਏ | ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਸ਼ੂਗਰ ਦੀ ਬਿਮਾਰੀ ਦੇ ਮਾਹਿਰ ਹੁਸ਼ਿਆਰਪੁਰ ਦੇ ਸਪੈਸ਼ਲਿਸਟ ਡਾਕਟਰ ਸ਼ੁਭਮ ਅਤੇ ਡਾਕਟਰ ਅਜੇ ਕੁਮਾਰ ਨੇ ਆਏ ਹੋਏ ਸ਼ੂਗਰ ਦੇ ਲੋੜਵੰਦ ਮਰੀਜ਼ਾਂ ਦਾ ਟੈਸਟ ਕੀਤਾ ਗਿਆ | ਇਸ ਉਪਰੰਤ ਮਰੀਜ਼ਾਂ ਨੂੰ ਸ਼ੂਗਰ ਦੀ ਬਿਮਾਰੀ ਵਧਣ ਅਤੇ ਇਸ ਨਾਲ ਹੋਰ ਲੱਗਣ ਵਾਲੀਆਂ ਬਿਮਾਰੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਉਨ੍ਹਾਂ ਮਰੀਜ਼ਾਂ ਨੂੰ ਕਿਹਾ ਸ਼ੂਗਰ ਨੂੰ ਕੰਟਰੋਲ ਵਿੱਚ ਕਰਨ ਲਈ ਖਾਣ ਵਾਲੀਆਂ ਮਿੱਠੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ | ਡਾਕਟਰ ਸੂਦ ਨੇ ਕਿਹਾ ਕਿ ਇਸ ਸ਼ੂਗਰ ਦੇ ਮਰੀਜ਼ਾਂ ਨੂੰ ਥੋੜੇ-ਥੋੜੇ ਸਮੇਂ ਬਾਅਦ ਟੈਸਟ ਕਰਾ ਲੈਣਾ ਚਾਹੀਦਾ ਹੈ | ਇਸ ਮੌਕੇ ਸਟਾਫ਼ ਮੈਂਬਰ ਅਨਮੋਲ ਸੂਦ, ਬੰਧਨਾ, ਤਨੂ, ਪ੍ਰੀਤੀ, ਮਨਸ਼ੀਰਤ ਕੌਰ, ਸਨੀ ਕੁਮਾਰ, ਡਾਕਟਰ ਸ਼ੁਭਮ, ਡਾਕਟਰ ਅਜੇ ਕੁਮਾਰ ਅਤੇ ਕੈਂਪ ਵਿੱਚ ਆਏ ਹੋਏ ਮਰੀਜ਼ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਹਸਨਪੁਰ ਦੀਆਂ ਸੰਗਤਾਂ ਵਲੋਂ ਪ੍ਰਕਾਸ਼ ਪੁਰਬ ਸੰਬੰਧੀ ਪ੍ਰਭਾਤ ਫੇਰੀਆਂ ਜਾਰੀ ਅਗਲੀ ਖ਼ਬਰ ਲਾਇਨਜ਼ ਕਲੱਬ ਬੰਗਾ ਸਿਮਰਨ ਦੀ ਮੀਟਿੰਗ
Ad Position 24